ਪੰਜਾਬ

punjab

ETV Bharat / sports

ਓਲੰਪਿਕਸ ਦੀਆਂ ਤਿਆਰੀਆਂ ਲਈ ਖਿਡਾਰੀਆਂ ਦੀ ਹਰ ਸੰਭਵ ਮਦਦ ਕਰੇਗੀ ਪੰਜਾਬ ਸਰਕਾਰ : ਖੇਡ ਮੰਤਰੀ - ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ

ਓਲੰਪਿਕਸ ਲਈ ਪੰਜਾਬ ਦੇ 9 ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਚੁੱਣਿਆ ਗਿਆ ਹੈ। ਸੂਬੇ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਖਿਡਾਰੀਆ ਵੱਲੋਂ ਓਲੰਪਿਕਸ ਦੀਆਂ ਤਿਆਰੀਆਂ ’ਤੇ ਤਸੱਲੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ 'ਚ ਮੁੜ ਤੋਂ ਖੇਡ ਸਭਿਆਚਰ ਸਿਰਜਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਓਲੰਪਿਕਸ ਦੀਆਂ ਤਿਆਰੀਆਂ ਸੰਬਧੀ ਖਿਡਾਰੀਆਂ ਨੂੰ ਹਰ ਸੰਭਵ ਮਦਦ ਦੇੇਣ ਦਾ ਭਰੋਸਾ ਦਿੱਤਾ।

ਖਿਡਾਰੀਆਂ ਦੀ ਹਰ ਸੰਭਵ ਮਦਦ ਕਰੇਗੀ ਪੰਜਾਬ ਸਰਕਾਰ
ਖਿਡਾਰੀਆਂ ਦੀ ਹਰ ਸੰਭਵ ਮਦਦ ਕਰੇਗੀ ਪੰਜਾਬ ਸਰਕਾਰ

By

Published : Dec 5, 2020, 8:43 PM IST

ਚੰਡੀਗੜ੍ਹ : ਓਲੰਪਿਕਸ ਲਈ ਪੰਜਾਬ ਦੇ 9 ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਚੁੱਣਿਆ ਗਿਆ ਹੈ। ਓਲੰਪਿਕਸ ਲਈ ਸੂਬੇ ਦੇ ਖਿਡਾਰੀਆਂ ਦੀ ਤਿਆਰੀਆਂ ’ਤੇ ਤਸੱਲੀ ਪ੍ਰਗਟਾਉਂਦੇ ਹੋਏ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਅਗਲੇ ਸਾਲ ਜਪਾਨ 'ਚ ਹੋਣ ਵਾਲੀਆਂ ਓਲੰਪਿਕ ਖੇਡਾਂ 'ਚ ਪੰਜਾਬ ਦੇ ਅਥਲੀਟ ਮੁੜ ਦੇਸ਼ ਦਾ ਨਾਂਅ ਰੌਸ਼ਨ ਕਰਨਗੇ।

ਉੱਚ ਪੱਧਰੀ ਸਿਖਲਾਈ ਸਹੂਲਤਾਂ ਲਈ ਚੁਣੇ ਗਏ 9 ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਉਤਸ਼ਾਹਤ ਕੀਤਾ ਗਿਆ। ਖੇਡ ਮੰਤਰੀ ਨੇ ਖਿਡਾਰੀਆਂ ਨੂੰ ਓਲੰਪਿਕ ਖੇਡ ਮੁਕਾਬਲੇ ਦੀਆਂ ਤਿਆਰੀਆਂ ਸਬੰਧੀ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਮਦਦ ਦਿੱਤੇ ਜਾਣ ਦਾ ਭਰੋਸਾ ਦਿੱਤਾ। ਖੇਡ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਖੇਡਾਂ ਦਾ ਪਾਵਰ ਹਾਊਸ ਬਣਾਉਣ ਦੀ ਯੋਜਨਾ “ਕੈਚ-ਦੈੱਮ-ਯੰਗ’’ ਦੇ ਉਦੇਸ਼ ਤਹਿਤ ਵੱਖ ਵੱਖ ਪੜਾਵਾਂ ਵਿੱਚ ਪਹਿਲਾਂ ਹੀ ਲਾਗੂ ਹੈ। ਬਹੁਤ ਸਾਰੇ ਨੌਜਵਾਨਾਂ ਦੀ ਪਛਾਣ ਕੀਤੀ ਗਈ ਹੈ ਅਤੇ ਵਿਭਾਗ ਨੇ ਜ਼ਮੀਨੀ ਪੱਧਰ ’ਤੇ ਪ੍ਰਤਿਭਾ ਦੀ ਖੋਜ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਤਿਭਾ ਨੂੰ ਨਿਖਾਰਨ ਅਤੇ ਉਨਾਂ ਨੂੰ ਵੱਡੇ ਪੱਧਰ ਲਈ ਤਿਆਰ ਕਰਨ ਲਈ ਚੋਟੀ ਦੇ ਕੋਚ ਲਾਏ ਜਾ ਰਹੇ ਹਨ।

ਪੰਜਾਬ 'ਚ ਖੇਡ ਸਭਿਆਚਾਰ ਸਿਰਜਣ ਦੀ ਕੋਸ਼ਿਸ਼ :

ਪੰਜਾਬ 'ਚ ਖੇਡ ਸਭਿਆਚਾਰ ਸਿਰਜਣ ’ਤੇ ਕੇਂਦਰਤ ਕੋਸ਼ਿਸ਼ਾਂ ਨੂੰ ਜ਼ਮੀਨੀ ਪੱਧਰ ’ਤੇ ਵੱਖ-ਵੱਖ ਕੌਮੀ ਪ੍ਰੋਗਰਾਮਾਂ ਜਿਵੇਂ ਖੇਲੋ ਇੰਡੀਆ, ਫਿਟ ਇੰਡੀਆ ਰਾਹੀਂ ਖੇਡਾਂ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜ਼ਮੀਨੀ ਪੱਧਰ ਦੀ ਪ੍ਰੇਰਨਾ ਲਈ ਕਈ ਉਪਾਅ ਵੀ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਭਾਰਤ ਖ਼ਾਸ ਕਰਕੇ ਪੰਜਾਬ ਕੋਲ ਦੇਸ਼ ਵਿੱਚ ਮਨੁੱਖੀ ਸਰੋਤਾਂ ਜਾਂ ਪ੍ਰਤਿਭਾ ਦੀ ਕੋਈ ਘਾਟ ਨਹੀਂ ਹੈ। ਲੋੜ ਖੇਡਾਂ ਨੂੰ ਮਾਣ ਅਤੇ ਸਤਿਕਾਰ ਵਾਲੇ ਕਿੱਤੇ ਵਜੋਂ ਸਥਾਪਤ ਕਰਨ ਲਈ ਵਿਸ਼ੇਸ਼ ਯਤਨ ਕਰਨ ਦੀ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਖੇਡ ਵਿਭਾਗ ਦੇ ਡਾਇਰੈਕਟਰ ਡੀ.ਪੀ.ਐਸ. ਖਰਬੰਦਾ ਨੇ ਦੱਸਿਆ ਕਿ ਵਿਭਾਗ ਦੇ ਵਿਸ਼ੇਸ਼ ਕੋਸ਼ਿਸ਼ਾਂ ਦੇ ਨਾਲ ਓਲੰਪਿਕਸ ਵਿੱਚ ਜਾਣ ਲਈ 9 ਖਿਡਾਰੀ ਚੁਣੇ ਗਏ ਹਨ। ਇਨ੍ਹਾਂ 'ਚ ਉਤਕਰਸ਼ (ਤੀਰਅੰਦਾਜ਼ੀ), ਲਲਿਤ ਜੈਨ (ਤੀਰਅੰਦਾਜ਼ੀ), ਦਵਿੰਦਰ ਸਿੰਘ ਕੰਗ (ਜੈਵਲਿਨ), ਅਰਸ਼ਦੀਪ ਸਿੰਘ ਜੂਨੀਅਰ ਵਰਗ 'ਚ (ਜੈਵਲਿਨ), ਰਾਜ ਸਿੰਘ ਰਾਣਾ ਜੂਨੀਅਰ ਵਰਗ 'ਚ (ਜੈਵਲਿਨ), ਤਨਵੀਰ ਸਿੰਘ (ਸ਼ਾਟਪੁੱਟ) , ਟਵਿੰਕਲ ਚੌਧਰੀ (ਅਥਲੈਟਿਕਸ), ਗੁਰਿੰਦਰ ਵੀਰ ਸਿੰਘ (ਐਥਲੈਟਿਕਸ) ਅਤੇ ਲਵਪ੍ਰੀਤ ਸਿੰਘ (ਅਥਲੈਟਿਕਸ) ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ ਖਿਡਾਰੀਆਂ ਨੂੰ ਮਦਦ ਦੇ ਤੌਰ 'ਤੇ ਵਿੱਤੀ ਸਹਾਇਤਾ ਤੇ ਸਾਜੋ-ਸਮਾਨ ਸਬੰਧੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।

ABOUT THE AUTHOR

...view details