ਨਵੀਂ ਦਿੱਲੀ: ਜਕਾਰਤਾ ਏਸ਼ੀਆਈ ਖੇਡਾਂ 'ਚ 4x400 ਮੀਟਰ ਰੀਲੇਅ ਮੁਕਾਬਲੇ 'ਚ ਸੋਨ ਤਗਮਾ ਜਿੱਤਣ ਵਾਲੀ ਭਾਰਤ ਦੀ ਤੇਜ਼ ਦੌੜਾਕ ਹਿਮਾ ਦਾਸ ਨੇ ਪੋਲੈਂਡ ਵਿੱਚ ਕੁਟਨੋ ਅਥਲੈਟਿਕਸ ਮੀਟ 2019 ਦੇ 200 ਮੀਟਰ ਰੇਸ 'ਚ ਸੋਨ ਤਗਮਾ ਆਪਣੇ ਨਾਂਅ ਕੀਤਾ ਹੈ।
ਇੱਕ ਹਫ਼ਤੇ 'ਚ ਹਿਮਾ ਦਾਸ ਦਾ ਇਹ ਦੂਜਾ ਅੰਤਰ ਰਾਸ਼ਟਰੀ ਸੋਨ ਤਗਮਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਿਮਾ ਦਾਸ ਨੂੰ ਟਵੀਟ ਕਰ ਵਧਾਈ ਦਿੱਤੀ ਹੈ। ਕੈਪਟਨ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਹਿਮਾ ਦਾਸ ਨੂੰ ਜਿੱਤ ਦੀਆਂ ਬਹੁਤ-ਬਹੁਤ ਵਧਾਈਆਂ ਅਤੇ ਨਾਲ ਹੀ ਲਿਖਿਆ ਹੈ ਕਿ ਹਿਮਾ ਦਾਸ ਨੇ ਜਿੱਤ ਪ੍ਰਾਪਤ ਕਰ ਭਾਰਤ ਦਾ ਮਾਣ ਵਧਾਇਆ ਹੈ।