ਟੋਕੀਓ:ਬੀ ਸਾਈ ਪ੍ਰਣੀਤ (B Sai Praneeth) ਬੀਡਬਲਿਊਐਫ ਵਿਸ਼ਵ ਚੈਂਪੀਅਨਸ਼ਿਪ (BWF World Championships) ਦੇ ਪਹਿਲੇ ਦਿਨ ਸੋਮਵਾਰ ਨੂੰ ਤਿੰਨ ਮੈਚਾਂ ਦੇ ਸਖ਼ਤ ਮੁਕਾਬਲੇ ਵਿੱਚ ਹਾਰ ਗਿਆ। ਜਦਕਿ ਭਾਰਤੀ ਖਿਡਾਰੀਆਂ ਨੇ ਮਹਿਲਾ ਡਬਲਜ਼ ਅਤੇ ਮਿਕਸਡ ਡਬਲਜ਼ ਵਿੱਚ ਜਿੱਤ ਦਰਜ ਕੀਤੀ। ਵਿਸ਼ਵ ਚੈਂਪੀਅਨਸ਼ਿਪ 2019 ਵਿੱਚ ਕਾਂਸੀ ਦਾ ਤਗ਼ਮਾ ਜੇਤੂ ਪ੍ਰਣੀਤ ਨੇ ਵਿਸ਼ਵ ਦੇ ਚੌਥੇ ਨੰਬਰ ਦੇ ਖਿਡਾਰੀ ਚੀਨੀ ਤਾਈਪੇ ਦੇ ਚੋ ਤਿਏਨ ਚੇਨ ਨੂੰ ਸਖ਼ਤ ਟੱਕਰ ਦਿੱਤੀ ਪਰ ਅੰਤ ਵਿੱਚ ਉਹ 15-21, 21-15, 15-21 ਨਾਲ ਹਾਰ ਗਏ।
ਪ੍ਰਣੀਤ ਦਾ ਟੋਕੀਓ ਵਿੱਚ ਲਗਾਤਾਰ ਦੂਜਾ ਸਾਲ ਨਿਰਾਸ਼ਾਜਨਕ ਰਿਹਾ। ਪਿਛਲੇ ਸਾਲ ਓਲੰਪਿਕ ਖੇਡਾਂ ਦੌਰਾਨ ਵੀ ਉਹ ਸ਼ੁਰੂਆਤੀ ਤੌਰ 'ਤੇ ਬਾਹਰ ਹੋ ਗਿਆ ਸੀ। ਇਸ ਦੌਰਾਨ ਰਾਸ਼ਟਰਮੰਡਲ ਖੇਡਾਂ ਦੀ ਸਾਬਕਾ ਕਾਂਸੀ ਤਮਗਾ ਜੇਤੂ ਅਸ਼ਵਨੀ ਪੋਨੱਪਾ ਅਤੇ ਐੱਨ ਸਿੱਕੀ ਰੈੱਡੀ ਨੇ ਮਾਲਦੀਵ ਦੇ ਅਮੀਨਾਥ ਨਬੀਹਾ ਅਬਦੁਲ ਰਜ਼ਾਕ ਅਤੇ ਫਾਤਿਮਥ ਨਬਾਹਾ ਅਬਦੁਲ ਰਜ਼ਾਕ ਨੂੰ 21-7, 21-9 ਨਾਲ ਹਰਾ ਕੇ ਮਹਿਲਾ ਡਬਲਜ਼ ਦੇ ਦੂਜੇ ਦੌਰ 'ਚ ਪ੍ਰਵੇਸ਼ ਕੀਤਾ।