ਚੇਨੱਈ: ਭਾਰਤ ਦੀ ਆਰ ਪ੍ਰਗਨਾਨੰਧਾ ਅਤੇ ਦਿਵਿਆ ਦੇਸ਼ਮੁਖ ਨੇ ਨੌਂਵੇਂ ਅਤੇ ਅੰਤਮ ਗੇੜ ਵਿੱਚ ਐਤਵਾਰ ਨੂੰ ਚੀਨ ਨੂੰ 4-2 ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ।
ਟਾਪ ਡਵੀਜ਼ਨ ਪੂਲ 'ਏ' ਦੇ ਸਿਖਰ 'ਤੇ ਪਹੁੰਚੀ ਭਾਰਤੀ ਟੀਮ 28 ਅਗਸਤ ਨੂੰ ਵਿਰੋਧੀ ਖਿਡਾਰੀਆਂ ਦੇ ਖਿਲਾਫ਼ ਕੁਆਰਟਰ ਫਾਈਨਲ ਖੇਡੇਗੀ। ਫਿਲਹਾਲ ਵਿਰੋਧੀ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਅੰਡਰ -20 ਬੋਰਡਾਂ 'ਤੇ ਚਾਰ ਡਰਾਅ ਅਤੇ ਦੋ ਜਿੱਤਾਂ ਨੇ ਭਾਰਤ ਨੂੰ ਚੀਨ ਖ਼ਿਲਾਫ਼ ਜਿੱਤਣ ਵਿੱਚ ਮਦਦ ਕੀਤੀ।
ਪ੍ਰਗਨਾਨੰਧਾ, ਦਿਵਿਆ ਨੇ ਭਾਰਤ ਦਾ ਨਾਂਅ ਕੀਤਾ ਰੋਸ਼ਨ 15 ਸਾਲਾ ਪ੍ਰਗਨਾਨੰਧਾ ਨੇ ਸ਼ੁਰੂਆਤ ਵਿੱਚ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਲਿਊ ਯਾਨ ਨੂੰ ਹਰਾਉਣ ਵਿੱਚ ਕਾਮਯਾਬ ਰਹੀ ਅਤੇ 6/6 ਦੇ ਪੂਰੇ ਸਕੋਰ ਨਾਲ ਮੈਚ ਖਤਮ ਹੋਇਆ।
ਸਾਬਕਾ ਵਿਸ਼ਵ ਅੰਡਰ -10 ਅਤੇ 12 ਚੈਂਪੀਅਨ ਦਿਵਿਆ ਦੇਸ਼ਮੁਖ ਨੇ ਆਪਣੀ ਸੰਭਾਵਨੀ ਉਰਜਾ ਦਰਸਾਉਂਦੇ ਹੋਏ ਜਿਨਰ ਜ਼ੂ ਨੂੰ ਮਾਤ ਦਿੱਤੀ।
ਭਾਰਤੀ ਕਪਤਾਨ ਵਿਦਿਤ ਗੁਜਰਾਤੀ ਦਾ ਵਿਸ਼ਵ ਦੇ ਨੰਬਰ 3 ਡਿੰਗ ਲਿਰੇਨ ਦੇ ਨਾਲ ਮੁਕਾਬਲਾ ਡਰਾਅ ਰਿਹਾ ਤੇ ਪੀ ਹਰਿਕ੍ਰਿਸ਼ਨਾ ਤੇ ਯਾਂਗੀ ਯੂ ਦਾ ਮੈਚ ਵੀ ਡਰਾਅ ਹੋਇਆ।
ਭਾਰਤੀ ਸਟਾਰ ਕੋਨੇਰੂ ਹੰਪੀ ਦਾ ਮੁਕਾਬਲਾ ਯੀਫਾਨ ਹੂ ਨਾਲ ਸੀ ਜੋ ਡਰਾਅ ਹੋਇਆ ਤੇ ਡੀ ਹਰੀਕਾ ਤੇ ਮੌਜੂਦਾ ਵਿਸ਼ਵ ਚੈਂਪੀਅਨ ਵੇਨਜੁਨ ਜੁ ਦਾ ਮੈਚ ਵੀ ਡਰਾਅ ਰਿਹਾ।
ਭਾਰਤ ਨੇ ਪੂਲ ਏ ਵਿੱਚ 17 ਅੰਕ ਅਤੇ 39.5 ਬੋਰਡ ਅੰਕਾਂ ਨਾਲ ਚੋਟੀ ਦੇ ਸਥਾਨ 'ਤੇ ਕਬਜ਼ਾ ਕੀਤਾ ਅਤੇ ਕੁਆਰਟਰ ਫਾਈਨਲ ਵਿੱਚ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣ ਗਈ।
ਭਾਰਤ ਦੇ ਨੰਬਰ 2 ਹਰਿਕ੍ਰਿਸ਼ਨਾ ਨੇ ਕਿਹਾ ਕਿ ਉਹ ਚੀਨ 'ਤੇ ਜਿੱਤ ਤੋਂ ਖੁਸ਼ ਸੀ ਅਤੇ ਉਨ੍ਹਾਂ ਨੇ ਪ੍ਰਗਨਾਨੰਧਾ ਅਤੇ ਦਿਵਿਆ ਨੂੰ ਕ੍ਰੈਡਿਟ ਦਿੱਤਾ।
ਪੂਲ ਜੇਤੂ ਸਿੱਧੇ ਕੁਆਰਟਰ ਫਾਈਨਲ ਵਿੱਚ ਪਹੁੰਚ ਜਾਂਦਾ ਹੈ ਜਦੋਂ ਕਿ ਦੂਜੇ ਤੀਜੇ ਸਥਾਨ 'ਤੇ ਰਹਿਣ ਵਾਲੀ ਟੀਮ ਚਾਰ ਪੂਲ ਵਿਚੋਂ ਨਾਕਆਊਟ ਦੇ ਸ਼ੁਰੂਆਤੀ ਪੜਾਅ 'ਤੇ ਪਹੁੰਚ ਜਾਂਦੀ ਹੈ।
ਇਸ ਤੋਂ ਪਹਿਲਾਂ ਸੱਤਵੇਂ ਗੇੜ ਵਿੱਚ ਭਾਰਤ ਨੇ ਜਾਰਜੀਆ 'ਤੇ 4-2 ਨਾਲ ਜਿੱਤ ਦਰਜ ਕੀਤੀ ਅਤੇ ਵਿਸ਼ਵ ਦੇ ਸਾਬਕਾ ਚੈਂਪੀਅਨ ਵਿਸ਼ਵਨਾਥਨ ਆਨੰਦ ਤੇ ਲੇਵਾਨ ਪੈਂਟਸੁਲਾਈਆ ਦਾ ਮੈਚ ਡਰਾਅ ਰਿਹਾ।
ਅੱਠਵੇਂ ਗੇੜ ਵਿੱਚ, ਭਾਰਤ ਨੇ ਕਪਤਾਨ ਵਿਦਿਤ ਗੁਜਰਾਤੀ ਨੇ ਰਸਮਸ ਸਵਾਨੇ ਨੂੰ ਮਾਤ ਦੇ ਕੇ ਜਰਮਨੀ ਉੱਤੇ 4.5-1.5 ਦੀ ਜਿੱਤ ਦਰਜ ਕੀਤੀ।
ਨਤੀਜੇ:
ਰਾਊਂਡ 7: ਭਾਰਤ ਨੇ ਜਾਰਜੀਆ ਨੂੰ 4-2 ਨਾਲ ਹਰਾਇਆ (ਵਿਸ਼ਵਨਾਥਨ ਆਨੰਦ ਤੇ ਲੇਵਾਨ ਪੈਂਟਸੂਲਾਈਆ ਦਾ ਮੈਚ ਡਰਾਅ ਰਿਹਾ; ਪੀ ਹਰਿਕ੍ਰਿਸ਼ਨਾ ਨੇ ਲੂਕਾ ਪੈਚਦਜ਼ੇ ਨੂੰ ਹਰਾਇਆ; ਕੋਨੇਰੂ ਹੰਪੀ ਤੇ ਮੈਰੀ ਅਰਬਿਦਜ਼ੇ ਦਾ ਮੈਚ ਡਰਾਅ ਰਿਹਾ; ਡੀ ਹਰੀਕਾ ਨੀਨੋ ਬੈਟਸ਼ੀਸ਼ਵਲੀ ਤੋਂ ਹਾਰਿਆ; ਆਰ ਪ੍ਰਗਨਾਨੰਧਾ ਨੇ ਨਿਕੋਲੋਜ਼ੀ ਕਛਰਵਾ ਨੂੰ ਹਰਾਇਆ; ਦਿਵਿਆ ਦੇਸ਼ਮੁਖ ਨੇ ਡਾਇਨਾ ਨੂੰ ਹਰਾਇਆ)।
ਰਾਊਂਡ 8: ਭਾਰਤ ਨੇ ਜਰਮਨੀ ਨੂੰ 4.5-1.5 ਨਾਲ ਹਰਾਇਆ (ਵਿਦਿਤ ਗੁਜਰਾਤੀ ਨੇ ਰਸਮਸ ਸਵਾਨੇ ਨੂੰ ਹਰਾਇਆ; ਹਰਿਕ੍ਰਿਸ਼ਨਾ ਤੇ ਮੈਥੀਅਸ ਬਲਿਊਬੋਮ ਦਾ ਮੈਚ ਡਰਾਅ ਰਿਹਾ; ਡੀ ਹਰੀਕਾ ਤੇ ਲਾਰਾ ਸਕੁਲਜ਼ੇ ਦਾ ਮੈਚ ਡਰਾਅ ਰਿਹਾ; ਭਕਤੀ ਕੁਲਕਰਨੀ ਨੇ ਫਿਲਿਜ਼ ਓਸਮਾਨੋਡਜਾ ਨੂੰ ਹਰਾਇਆ; ਨਿਹਾਲ ਸਰੀਨ ਤੇ ਰੋਵੇਨ ਵੋਗੇਲ ਦਾ ਮੈਚ ਡਰਾਅ ਰਿਹਾ)
ਰਾਊਂਡ 9: ਭਾਰਤ ਨੇ ਚੀਨ ਨੂੰ 4-2 ਨਾਲ ਹਰਾਇਆ (ਵਿਦਿਤ ਗੁਜਰਾਤੀ ਤੇ ਡਿੰਗ ਲਿਰੇਨ ਦਾ ਮੈਚ ਡਰਾਅ ਰਿਹਾ; ਹਰਿਕ੍ਰਿਸ਼ਨਾ ਤੇ ਯਾਂਗਈ ਯੂ ਦਾ ਮੈਚ ਡਰਾਅ ਰਿਹਾ; ਹੰਪੀ ਤੇ ਹੂ ਯਿਫਨ ਦਾ ਮੈਚ ਡਰਾਅ ਰਿਹਾ; ਡੀ ਹਰੀਕਾ ਤੇ ਵੇਨਜੁਨ ਜੁ ਦਾ ਮੈਚ ਡਰਾਅ ਰਿਹਾ; ਆਰ ਪ੍ਰਗਨਨੰਧਾ ਨੇ ਯੇਨ ਲਿਊ ਨੂੰ ਹਰਾਇਆ; ਦਿਵਿਆ ਦੇਸ਼ਮੁਖ ਨੇ ਜਿਨਰ ਜ਼ੂ ਨੂੰ ਹਰਾਇਆ)।
ਫ਼ਾਈਨਲ ਸਟੈਂਡਿੰਗ: ਪੂਲ ਏ: 1. ਭਾਰਤ 17 ਅੰਕ, 2. ਚੀਨ 16, 3. ਜਰਮਨੀ 11, 4. ਈਰਾਨ 9, 5-6. ਮੰਗੋਲੀਆ ਅਤੇ ਜਾਰਜੀਆ 8, 7. ਇੰਡੋਨੇਸ਼ੀਆ 8, 8. ਉਜ਼ਬੇਕਿਸਤਾਨ 7, 9. ਵੀਅਤਨਾਮ 6, 10. ਜ਼ਿੰਬਾਬਵੇ 0 ।