ਚੰਡੀਗੜ੍ਹ: ਪੋਲੈਂਡ ਦੀ ਜੈਵਲਿਨ ਥ੍ਰੋਅਰ ਮਾਰੀਆ ਆਂਦਰੇਜਿਕ ਨੇ ਆਪਣਾ ਚਾਂਦੀ ਦਾ ਤਮਗਾ ਨਿਲਾਮ ਕਰ ਦਿੱਤਾ ਹੈ, ਜੋ ਉਸਨੇ ਹਾਲ ਹੀ ਵਿੱਚ ਸਮਾਪਤ ਹੋਈਆਂ ਟੋਕੀਓ 2020 ਓਲੰਪਿਕ ਖੇਡਾਂ ਵਿੱਚ ਜਿੱਤਿਆ ਸੀ।
ਤੁਹਾਨੂੰ ਦੱਸ ਦਈਏ, ਉਸਨੇ ਅੱਠ ਮਹੀਨੇ ਦੇ ਬੱਚੇ ਦੀ ਦਿਲ ਦੀ ਸਰਜਰੀ ਲਈ ਮੈਡਲ ਦੀ ਨਿਲਾਮੀ ਕੀਤੀ ਹੈ। ਆਂਦਰੇਜਿਕ ਦਾ ਸਿਲਵਰ ਮੈਡਲ ਪੋਲੈਂਡ ਦੀ ਸੁਵਿਧਾ ਸਟੋਰ ਕੰਪਨੀ ਅਬਕਾ ਪੋਲਸਕਾ ਨੇ ਤਕਰੀਬਨ 2.5 ਕਰੋੜ ਰੁਪਏ ਤੋਂ ਵੱਧ ਵਿੱਚ ਖਰੀਦਿਆ ਹੈ।
ਆਂਦਰੇਜਿਕ ਨੇ 64.61 ਮੀਟਰ ਦੇ ਥ੍ਰੋਅ ਨਾਲ ਚਾਂਦੀ ਦਾ ਤਮਗਾ ਜਿੱਤਿਆ ਸੀ, ਜਦੋਂ ਕਿ ਆਸਟਰੇਲੀਆ ਦੀ ਕੈਲਸੀ-ਲੀ ਬਾਰਬਰ ਨੇ 64.56 ਨਾਲ ਕਾਂਸੀ ਦਾ ਤਮਗਾ ਜਿੱਤਿਆ ਸੀ, ਜੋ ਕਿ ਇਸ ਸੀਜ਼ਨ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਸੀ।
ਬੱਚੇ ਦਾ ਨਾਂ ਪੋਲ ਮਿਲੋਸਜੇਕ ਹੈ ਅਤੇ ਉਸਦੀ ਸਰਜਰੀ ਅਮਰੀਕਾ ਵਿੱਚ ਕੀਤੀ ਜਾਣੀ ਹੈ। 11 ਅਗਸਤ ਨੂੰ ਮਾਰੀਆ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਜਾਰੀ ਕਰਦਿਆਂ ਕਿਹਾ ਸੀ ਕਿ ਉਹ ਇਸ ਬੱਚੇ ਦੇ ਇਲਾਜ ਲਈ ਪੈਸੇ ਇਕੱਠੇ ਕਰਨਾ ਚਾਹੁੰਦੀ ਹੈ।
ਮਾਰੀਆ ਸਾਲ 2016 ਦੀਆਂ ਰੀਓ ਓਲੰਪਿਕਸ ਵਿੱਚ ਚੌਥੇ ਸਥਾਨ 'ਤੇ ਰਹੀ ਸੀ। ਇਸ ਸਾਲ ਮਈ ਵਿੱਚ ਉਹ ਵਿਸ਼ਵ ਦੀ ਚੋਟੀ ਦੀ 71.40 ਮੀਟਰ ਸੁੱਟ ਕੇ ਆਪਣੀ ਫਾਰਮ ਨੂੰ ਮੁੜ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੀ ਸੀ। ਪੋਲਿਸ਼ ਜੈਵਲਿਨ ਸਟਾਰ ਨੇ ਆਪਣੇ ਮੈਡਲ ਦੀ ਨਿਲਾਮੀ ਕਰਨ ਦੇ ਆਪਣੇ ਫੈਸਲੇ 'ਤੇ ਖੁਲਾਸਾ ਕਰਦਿਆਂ ਕਿਹਾ ਕਿ ਉਸ ਨੂੰ ਫੈਸਲਾ ਲੈਣ ਵਿੱਚ ਦੇਰ ਨਹੀਂ ਲੱਗੀ ਕਿਉਂਕਿ ਉਹ ਆਪਣੇ ਕੀਮਤੀ ਸੰਪਤੀ ਦੀ ਨਿਲਾਮੀ ਕਰਕੇ ਛੋਟੇ ਬੱਚੇ ਦੀ ਮਦਦ ਕਰਨਾ ਚਾਹੁੰਦੀ ਸੀ।