ਪੰਜਾਬ

punjab

ETV Bharat / sports

Paralympic: ਤਾਈਕਮਾਂਡੋ ਪੈਰਾ ਅਥਲੀਟ ਅਰੁਣਾ ਤੰਵਰ ਨੂੰ ਲੱਗੀ ਸੱਟ ਇਲਾਜ ਜਾਰੀ

ਤਾਈਕਮਾਂਡੋ ਪੈਰਾ ਅਥਲੀਟ ਅਰੁਣਾ ਤੰਵਰ ਨੂੰ ਚੱਲ ਰਹੇ ਪੈਰਾ ਪੈਰਾਲਿੰਪਿਕਸ ਦੇ ਕੁਆਰਟਰ ਫਾਈਨਲ ਮੁਕਾਬਲੇ ਦੌਰਾਨ ਸੱਟ ਲੱਗ ਗਈ। ਜਿਸ ਕਾਰਨ ਉਸ ਨੂੰ ਮੈਚ ਤੋਂ ਬਾਹਰ ਹੋਣਾ ਪਿਆ।

Paralympic: ਤਾਈਕਮਾਂਡੋ ਪੈਰਾ ਅਥਲੀਟ ਅਰੁਣਾ ਤੰਵਰ ਨੂੰ ਲੱਗੀ ਸੱਟ ਇਲਾਜ ਜਾਰੀ
Paralympic: ਤਾਈਕਮਾਂਡੋ ਪੈਰਾ ਅਥਲੀਟ ਅਰੁਣਾ ਤੰਵਰ ਨੂੰ ਲੱਗੀ ਸੱਟ ਇਲਾਜ ਜਾਰੀ

By

Published : Sep 2, 2021, 4:11 PM IST

ਟੋਕੀਓ: ਤਾਈਕਮਾਂਡੋਦੀ ਪੈਰਾ ਅਥਲੀਟ ਅਰੁਣਾ ਤੰਵਰ ਨੂੰ ਚੱਲ ਰਹੇ ਪੈਰਾਲਿੰਪਿਕਸ ਦੇ ਕੁਆਰਟਰ ਫਾਈਨਲ ਮੁਕਾਬਲੇ ਦੌਰਾਨ ਸੱਟ ਲੱਗ ਗਈ। ਜਿਸ ਕਾਰਨ ਉਸ ਨੂੰ ਮੈਚ ਤੋਂ ਬਾਹਰ ਹੋਣਾ ਪਿਆ। ਅਰੁਣਾ ਨੂੰ ਕੁਆਰਟਰ ਫਾਈਨਲ ਵਿੱਚ ਮਿਲੀ ਹਾਰ ਤੋਂ ਬਾਅਦ ਵੀਰਵਾਰ ਨੂੰ ਹਸਪਤਾਲ ਲਿਜਾਇਆ ਗਿਆ। ਇਸ ਗੱਲ ਦੀ ਸੰਭਾਵਨਾ ਹੈ ਕਿ ਅਰੁਣਾ ਨੂੰ hairline ਫ੍ਰੈਕਚਰ ਹੋ ਗਿਆ ਹੈ।

ਭਾਰਤੀ ਪੈਰਾਲਿੰਪਿਕਸ ਕਮੇਟੀ (ਪੀਸੀਆਈ) ਦੀ ਪ੍ਰਧਾਨ ਦੀਪਾ ਮਲਿਕ ਨੇ ਟਵੀਟ ਕੀਤਾ, “ਇਹ ਦੱਸਦੇ ਹੋਏ ਦੁੱਖ ਹੋਇਆ ਕਿ ਅਰੁਣਾ ਨੂੰ ਉਨ੍ਹਾਂ ਦੇ ਮੁਕਾਬਲੇ ਦੌਰਾਨ ਸੱਟ ਲੱਗੀ ਸੀ। ਉਸਨੇ ਆਪਣਾ ਪਹਿਲਾ ਮੈਚ ਬਹੁਤ ਵੱਡੇ ਅੰਤਰ ਨਾਲ ਜਿੱਤਿਆ। ਪਰ ਦੂਜੇ ਮੈਚ ਵਿੱਚ ਆਪਣੀ ਸ਼ਕਤੀ ਗੁਆ ਦਿੱਤੀ ਹੈ।

ਪੀ.ਸੀ.ਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਈ.ਏ.ਐਨ.ਐਸ ਨੂੰ ਦੱਸਿਆ, ਅਰੁਣਾ ਨੂੰ ਉਨ੍ਹਾਂ ਦੇ ਕੁਆਰਟਰ ਫਾਈਨਲ ਮੁਕਾਬਲੇ ਦੌਰਾਨ ਸੱਟ ਲੱਗੀ ਸੀ ਅਤੇ ਉਨ੍ਹਾਂ ਨੂੰ ਡਾਕਟਰਾਂ ਦੀ ਟੀਮ ਦੇ ਨਾਲ ਸਕੈਨ ਲਈ ਹਸਪਤਾਲ ਭੇਜਿਆ ਗਿਆ ਸੀ। ਅਧਿਕਾਰੀ ਨੇ ਕਿਹਾ, ਇਹ hairline ਫ੍ਰੈਕਚਰ ਹੈ। ਪਰ ਅਸੀਂ ਅੰਤਮ ਰਿਪੋਰਟ ਦੀ ਉਡੀਕ ਕਰ ਰਹੇ ਹਾਂ। ਉਨ੍ਹਾਂ ਦੀ ਦੇਖਭਾਲ ਕੀਤੀ ਜਾਂ ਰਹੀ ਹੈ।

ਇਹ ਵੀ ਪੜ੍ਹੋ:- Paralympic : ਮਿਕਸਡ ਏਅਰ ਰਾਈਫਲ ਪ੍ਰੋਨ ਦੇ ਫਾਈਨਲ 'ਚ ਨਹੀਂ ਪਹੁੰਚ ਸਕੀ ਅਵਨੀ

ABOUT THE AUTHOR

...view details