ਕੋਲਕਾਤਾ: ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਦੇ ਕੋਲ ਟੋਕਿਓ ਓਲੰਪਿਕ ਦਾ ਪੂਰਾ ਕੋਟਾ ਹਾਸਲ ਕਰਨ ਦਾ ਆਖ਼ਰੀ ਮੌਕਾ ਹੋਵੇਗਾ, ਜਦੋਂ ਅਗਲੇ ਸਾਲ ਜੂਨ ਵਿੱਚ ਪੈਰਿਸ ਵਿੱਚ ਵਿਸ਼ਵ ਕੱਪ ਦਾ ਆਖ਼ਰੀ ਪੜਾਅ ਖੇਡਿਆ ਜਾਵੇਗਾ।
ਭਾਰਤ ਨੇ ਹਾਲੇ ਤੱਕ ਪੁਰਸ਼ ਵਰਗ ਵਿੱਚ ਪੂਰਾ ਕੋਟਾ ਅਤੇ ਮਹਿਲਾ ਵਰਗ ਵਿੱਚ ਇੱਕ ਵਿਅਕਤੀਗਤ ਮੁਕਾਬਲੇ ਦਾ ਕੋਟਾ ਹਾਸਲ ਕੀਤਾ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਓਲੰਪਿਕ ਇੱਕ ਸਾਲ ਦੇ ਲਈ ਮੁਲਤਵੀ ਕਰ ਦਿੱਤੀ ਗਈ ਹੈ। ਆਖ਼ਰੀ ਕੁਆਲੀਫ਼ਾਇਰ ਇਸ ਸਾਲ ਹੋਣਾ ਸੀ, ਪਰ ਹੁਣ ਅਗਲੇ ਸਾਲ ਹੋਵੇਗਾ।
ਰਾਸ਼ਟਰੀ ਓਲੰਪਿਕ ਕਮੇਟੀਆਂ ਨੂੰ ਇੱਕ ਜੂਨ 2021 ਤੋਂ ਪਹਿਲਾਂ ਆਪਣੇ ਕੋਟੇ ਦੇ ਸਥਾਨਾਂ ਦੀ ਜਾਣਕਾਰੀ ਦੇਣੀ ਹੈ। ਜਿੰਨ੍ਹਾਂ ਦਾ ਫ਼ਾਇਨਲ ਕੁਆਲੀਫ਼ਾਇਰ ਬਾਕੀ ਹੈ, ਉਨ੍ਹਾਂ ਦੀ ਜਾਣਕਾਰੀ 2 ਜੁਲਾਈ 2012 ਨੂੰ ਦੇਣੀ ਹੋਵੇਗੀ।
ਟੋਕਿਓ ਓਲੰਪਿਕ ਦੇ 128 ਕੋਟਿਆਂ ਵਿੱਚੋਂ 87 ਕੋਟੇ ਦਿੱਤੇ ਜਾ ਚੁੱਕੇ ਹਨ, ਜਦਕਿ ਪੈਰਾਲੰਪਿਕ ਦੇ 140 ਵਿੱਚੋਂ 93 ਕੋਟੇ ਖਿਡਾਰੀਆਂ ਨੇ ਹਾਸਲ ਕਰ ਲਏ ਹਨ। ਓਲੰਪਿਕ ਖੇਡਾਂ ਵਿੱਚ ਹਿੱਸੇਦਾਰੀ ਦੇ ਲਈ ਸਮਾਂ ਸੀਮਾ ਅਗਲੇ 5 ਸਾਲ ਜੁਲਾਈ ਤੱਕ ਵਧਾ ਦਿੱਤੀ ਗਈ ਹੈ।
ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਕਾਰਨ ਸਾਰੇ ਖੇਡ ਮੁਕਾਬਲਿਆਂ ਨੂੰ ਮੁਲਤਵੀ ਜਾਂ ਰੱਦ ਕਰ ਦਿੱਤੇ ਗਏ ਹਨ। ਟੋਕਿਓ ਓਲੰਪਿਕ ਵੀ ਇੱਕ ਸਾਲ ਦੇ ਲਈ ਮੁਲਤਵੀ ਕੀਤੀ ਜਾ ਚੁੱਕੀ ਹੈ।