ਨਵੀਂ ਦਿੱਲੀ:ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਸ਼ਨੀਵਾਰ ਨੂੰ ਫਿਨਲੈਂਡ 'ਚ ਕੁਓਰਤਾਨੇ ਖੇਡਾਂ 'ਚ ਜੈਵਲਿਨ ਥ੍ਰੋਅ ਮੁਕਾਬਲੇ 'ਚ ਚਾਰ ਦਿਨਾਂ 'ਚ ਦੂਜੀ ਵਾਰ ਮੌਜੂਦਾ ਵਿਸ਼ਵ ਚੈਂਪੀਅਨ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੂੰ ਹਰਾ ਕੇ ਸੈਸ਼ਨ ਦਾ ਪਹਿਲਾ ਸੋਨ ਤਮਗਾ ਜਿੱਤਿਆ। 24 ਸਾਲਾ ਨੀਰਜ ਨੇ 86.69 ਮੀਟਰ ਦੀ ਕੋਸ਼ਿਸ਼ ਨਾਲ ਤਮਗਾ ਜਿੱਤਿਆ।
ਉਸ ਨੇ ਇਹ ਦੂਰੀ ਆਪਣੀ ਪਹਿਲੀ ਕੋਸ਼ਿਸ਼ ਵਿੱਚ ਹੀ ਹਾਸਲ ਕੀਤੀ ਜਦੋਂ ਕਿ ਉਸ ਦੀ ਦੂਜੀ ਅਤੇ ਤੀਜੀ ਕੋਸ਼ਿਸ਼ ਫਾਊਲ ਹੋ ਗਈ। ਉਸ ਤੋਂ ਬਾਅਦ ਉਸਨੇ ਹੋਰ ਨਹੀਂ ਸੁੱਟਿਆ। 2012 ਦੇ ਓਲੰਪਿਕ ਚੈਂਪੀਅਨ ਤ੍ਰਿਨੀਦਾਦ ਅਤੇ ਟੋਬੈਗੋ ਦੇ ਕੇਸ਼ੌਰਨ ਵਾਲਕੋਟ 86.64 ਮੀਟਰ ਦੇ ਨਾਲ ਦੂਜੇ ਸਥਾਨ 'ਤੇ ਰਹੇ ਜਦਕਿ ਪੀਟਰਸ 84.75 ਮੀਟਰ ਦੇ ਵਧੀਆ ਯਤਨ ਨਾਲ ਤੀਜੇ ਸਥਾਨ 'ਤੇ ਰਹੇ।