ਪੰਜਾਬ

punjab

ETV Bharat / sports

'ਅਗਲੇ ਸਾਲ ਵੀ ਕਾਬੂ ਨਹੀਂ ਆਇਆ ਕੋਰੋਨਾ ਵਾਇਰਸ ਤਾਂ ਰੱਦ ਹੋਵੇਗੀ ਟੋਕਿਓ ਓਲੰਪਿਕ' - tokyo olympic chief

ਟੋਕਿਓ ਓਲੰਪਿਕ ਮੁਖੀ ਯੋਸ਼ਿਰੋ ਮੋਰੀ ਤੋਂ ਜਦ ਪੁੱਛਿਆ ਗਿਆ ਹੈ ਕਿ ਜੇ ਮਹਾਂਮਾਰੀ ਦਾ ਖ਼ਤਰਾ ਅਗਲੇ ਸਾਲ ਵੀ ਬਣਿਆ ਰਹਿੰਦਾ ਹੈ ਤਾਂ ਕੀ ਖੇਡਾਂ ਨੂੰ 2022 ਤੱਕ ਟਾਲਿਆ ਜਾ ਸਕਦਾ ਹੈ, ਤਾਂ ਉਨ੍ਹਾਂ ਕਿਹਾ, ਜੇ ਅਜਿਹਾ ਹੁੰਦਾ ਹੈ ਤਾਂ ਫ਼ਿਰ ਓਲੰਪਿਕ ਨੂੰ ਰੱਦ ਕਰ ਦਿੱਤਾ ਜਾਵੇਗਾ।

'ਅਗਲੇ ਸਾਲ ਵੀ ਕਾਬੂ ਨਹੀਂ ਆਇਆ ਕੋਰੋਨਾ ਵਾਇਰਸ ਤਾਂ ਰੱਦ ਹੋਵੇਗੀ ਟੋਕਿਓ ਓਲੰਪਿਕ'
'ਅਗਲੇ ਸਾਲ ਵੀ ਕਾਬੂ ਨਹੀਂ ਆਇਆ ਕੋਰੋਨਾ ਵਾਇਰਸ ਤਾਂ ਰੱਦ ਹੋਵੇਗੀ ਟੋਕਿਓ ਓਲੰਪਿਕ'

By

Published : Apr 28, 2020, 11:59 PM IST

ਟੋਕਿਓ : ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਟੋਕਿਓ ਓਲੰਪਿਕ 2020 ਨੂੰ ਅਗਲੇ ਸਾਲ ਦੇ ਲਈ ਟਾਲ ਦਿੱਤਾ ਗਿਆ ਹੈ। ਪਰ ਹੁਣ ਵੀ ਖੇਡਾਂ ਦੇ ਇਸ ਮਹਾਂਕੁੱਭ ਉੱਤੇ ਆਇਆ ਖ਼ਤਰਾ ਖ਼ਤਮ ਨਹੀਂ ਹੋਇਆ ਹੈ।

ਟੋਕਿਓ ਓਲੰਪਿਕ ਖੇਡਾਂ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਯੋਸ਼ਿਰੋ ਮੋਰੀ ਨੇ ਮੰਗਲਵਾਰ ਨੂੰ ਕਿਹਾ ਕਿ ਹੁਣ ਜੇ ਜ਼ਿਆਦਾ ਦੇਰੀ ਹੋਈ ਤਾਂ ਟੋਕਿਓ ਓਲੰਪਿਕ ਰੱਦ ਹੋਵੇਗਾ। ਮੋਰੀ ਨੇ ਜ਼ੋਰ ਦੇ ਕੇ ਕਿਹਾ ਕਿ ਹੁਣ ਭਵਿੱਖ ਵਿੱਚ ਜੇ ਕਿਸੇ ਵੀ ਤਰ੍ਹਾਂ ਦੀ ਅਚਾਨਕ ਸਥਿਤੀ ਦੇ ਕਾਰਨ ਓਲੰਪਿਕ ਦੀ ਮੇਜ਼ਬਾਨੀ ਵਿੱਚ ਦੇਰੀ ਹੁੰਦੀ ਹੈ ਤਾਂ ਇਸ ਨੂੰ ਪੂਰੀ ਤਰ੍ਹਾਂ ਤੋਂ ਰੱਦ ਕਰ ਦਿੱਤਾ ਜਾਵੇਗਾ।

ਟੋਕਿਓ 2020।

ਖੇਡ ਦੈਨਿਕ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਜਦ ਮੋਰੀ ਤੋਂ ਪੁੱਛਿਆ ਗਿਆ ਕਿ ਜੇ ਮਹਾਂਮਾਰੀ ਦਾ ਖ਼ਤਰਾ ਅਗਲੇ ਸਾਲ ਵੀ ਬਣਿਆ ਰਹਿੰਦਾ ਹੈ ਤਾਂ ਕੀ ਖੇਡਾਂ ਨੂੰ 2022 ਤੱਕ ਟਾਲਿਆ ਜਾ ਸਕਦਾ ਹੈ, ਤਾਂ ਇਸ ਉੱਤੇ ਮੋਰੀ ਨੇ ਕਿਹਾ, ਜੇ ਅਜਿਹਾ ਹੁੰਦਾ ਹੈ ਤਾਂ ਫ਼ਿਰ ਓਲੰਪਿਕ ਨੂੰ ਰੱਦ ਕਰ ਦਿੱਤਾ ਜਾਵੇਗਾ।

ਟੋਕਿਓ ਓਲੰਪਿਕ ਖੇਡਾਂ ਇਸ ਸਾਲ ਹੋਣੀਆਂ ਸਨ, ਪਰ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਇਸ ਨੂੰ ਅਗਲੇ ਸਾਲ ਤੱਕ ਦੇ ਲਈ ਟਾਲ ਦਿੱਤਾ ਗਿਆ ਹੈ। ਹੁਣ ਇਹ ਖੇਡ 2021 ਵਿੱਚ, 23 ਜੁਲਾਈ ਤੋਂ 8 ਅਗਸਤ ਦੇ ਵਿਚਕਾਰ ਕਰਵਾਇਆ ਜਾਵੇਗਾ।

ਮੋਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਯੁੱਧ ਦੇ ਸਮੇਂ ਹੀ ਖੇਡਾਂ ਨੂੰ ਰੱਦ ਕੀਤਾ ਗਿਆ ਸੀ। ਉਨ੍ਹਾਂ ਕੋਰੋਨਾ ਵਾਇਰਸ ਨਾਲ ਲੜਾਈ ਨੂੰ ਇੱਕ ਲੁੱਕੇ ਹੋਏ ਦੁਸ਼ਮਣ ਵਿਰੁੱਧ ਜੰਗ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜੇ ਵਾਇਰਸ ਉੱਤੇ ਕੰਟਰੋਲ ਪਾ ਲਿਆ ਜਾਂਦਾ ਹੈ ਤਾਂ ਅਸੀਂ ਅਗਲੀ ਗਰਮੀਆਂ ਵਿੱਚੋਂ ਓਲੰਪਿਕ ਕਰਵਾਈਆਂ ਜਾਣਗੀਆਂ।

ਟੋਕਿਓ ਓਲੰਪਿਕ ਮੁਖੀ ਯੋਸ਼ਿਰੋ ਮੋਰੀ

ਇਸ ਤੋਂ ਪਹਿਲਾਂ, ਜਪਾਨ ਡਾਕਟਰੀ ਸੰਘ (ਜੇਐੱਮਓ) ਦੇ ਮੁਖੀ ਨੇ ਕਿਹਾ ਕਿ ਜੇ ਕੋਰੋਨਾ ਵਾਇਰਸ ਦੇ ਲਈ ਪ੍ਰਭਾਵੀ ਟੀਕਾ ਵਿਕਸਿਤ ਨਹੀਂ ਕੀਤਾ ਜਾਂਦਾ ਹੈ ਤਾਂ ਫ਼ਿਰ ਖੇਡਾਂ ਦਾ ਪ੍ਰਬੰਧ ਕਰਨਾ ਬਹੁਤ ਮੁਸ਼ਕਿਲ ਹੋਵੇਗਾ।

ਜੇਐੱਮਓ ਦੇ ਚੇਅਰਮੈਨ ਯੋਕੋਕੁਰਾ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਜਦ ਤੱਕ ਪ੍ਰਭਾਵੀ ਵੈਕਸੀਨ ਨਹੀਂ ਮਿਲ ਜਾਂਦੀ ਉਦੋਂ ਤੱਕ ਇਸ ਦਾ ਪ੍ਰਬੰਧ ਬੇਹੱਦ ਮੁਸ਼ਕਿਲ ਹੋਵੇਗਾ।

ABOUT THE AUTHOR

...view details