ਨਵੀਂ ਦਿੱਲੀ:ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚਕਾਰ ਦੋ ਟੈਸਟ ਮੈਚਾਂ ਦੀ ਸੀਰੀਜ 1-1 ਦੀ ਬਰਾਬਰੀ 'ਤੇ ਰਹੀ। 16-19 ਫਰਵਰੀ ਨੂੰ ਹੋਇਆ ਪਹਿਲਾ ਟੈਸਟ ਮੈਂਚ ਇੰਗਲੈਂਡ ਨੇ 267 ਰਨਾਂ ਨਾਲ ਜਿੱਤਿਆ ਸੀ। ਉਸ ਤੋਂ ਬਾਅਦ ਦੂਸਰਾ ਟੈਸਟ ਮੈਂਚ 24 ਫਰਵਰੀ ਤੋਂ ਸ਼ੁਰੂ ਹੋਇਆ ਸੀ ਜੋ ਨਿਊਜ਼ੀਲੈਂਡ ਨੇ 1 ਰਨ ਵਿੱਚ ਜਿੱਤ ਲਿਆ। ਨਿਊਜ਼ੀਲੈਂਡ 1 ਰਨ ਤੋਂ ਮੈਂਚ ਜਿੱਤਣ ਵਾਲੀ ਦੂਸਰੀ ਟੀਮ ਬਣੀ। ਇੰਗਲੈਂਡ ਦੀ ਟੀਮ ਦੋ ਟੈਸਟ ਮੈਂਚ ਖੇਡਣ ਲਈ ਨਿਊਜ਼ੀਲੈਂਡ ਦੌਰੇਂ 'ਤੇ ਸੀ। ਵੇਲਿੰਗਟਨ ਵਿੱਚ ਖੇਡੇ ਗਏ ਦੂਸਰੇ ਮੈਂਚ ਵਿੱਚ ਨਿਊਜ਼ੀਲੈਂਡ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਨੀਲ ਵੈਗਨਰ ਨੇ 62 ਰਨ ਬਣਾ ਕੇ 4 ਵਿਕੇਟ ਲਏ।
ਪੰਜਵੇਂ ਦਿਨ ਦੇ ਪਹਿਲੇ ਘੰਟੇ ਵਿੱਚ ਚਾਰ ਵਿਕੇਟ ਡਿੱਗੇ। ਇੰਗਲੈਂਡ ਨੇ ਪਹਿਲੀ ਪਾਰੀ ਵਿੱਚ 8 ਵਿਕੇਟ 'ਤੇ 435 ਰਨ ਬਣਾ ਕੇ ਪਾਰ ਘੋਸ਼ਿਤ ਕਰ ਦਿੱਤੀ ਸੀ। ਜਿਸਦੇ ਜਵਾਬ ਵਿੱਚ ਨਿਊਜ਼ੀਲੈਂਡ ਦੀ ਟੀਮ ਪਹਿਲੀ ਪਾਰੀ ਵਿੱਚ 209 ਰਨਾਂ 'ਤੇ ਸਿਮਟ ਗਈ ਸੀ। ਨਿਊਜ਼ੀਲੈਂਡ ਨੇ ਫਾਲੋਆਨ ਕਰਦੇ ਹੋਏ 483 ਰਨ ਬਣਾਏ। ਕਪਤਾਨ ਕੇਨ ਵਿਲਿਅਮਸਨ ਨੇ 132 ਰਨ ਬਣਾਏ। ਇੰਗਲੈਂਡ ਨੂੰ ਮੈਂਚ ਜਿਤਾਉਣ ਲਈ 258 ਰਨ ਦਾ ਨਿਸ਼ਾਨਾ ਮਿਲਿਆ ਜਿਸਦੇ ਜਵਾਬ ਵਿੱਚ ਇੰਗਲੈਂਡ ਦੀ ਟੀਮ 256 ਰਨ 'ਤੇ ਆਲਆਓਟ ਹੋ ਗਈ।
ਖਿਡਾਰੀਆਂ ਦਾ ਪ੍ਰਦਰਸ਼ਨ: ਇੰਗਲੈਂਡ ਵੱਲੋਂ ਜੋ ਰੂਟ ਨੇ 153 ਰਨ ਦੀ ਨਾਬਾਦ ਪਾਰੀ ਖੇਡੀ। ਹੈਰੀ ਬਰੁਕ ਨੇ 186 ਰਨਾਂ ਦੀ ਵੱਡੀ ਪਾਰੀ ਖੇਡੀ ਜੋ ਬੇਕਾਰ ਗਈ। ਨਿਊਜ਼ੀਲੈਂਡ ਵੱਲੋਂ ਟਿਮ ਸਾਉਦੀ ਹੀ ਪਹਿਲੀ ਪਾਰੀ ਵਿੱਚ ਇੰਗਲੈਂਡ ਦੇ ਅੱਗੇ ਟਿਕ ਪਾਏ। ਉਨ੍ਹਾਂ ਨੇ 73 ਰਨ ਬਣਾਏ। ਨਿਊਜ਼ੀਲੈਂਡ ਦੇ ਨੀਲ ਵੈਗਨਰ ਨੇ ਚਾਰ ਵਿਕੇਟ ਲਏ। ਨੀਲ ਨੇ ਬੇਲ ਸਟੋਕਸ ਜੋ ਰੂਟ ਜੇਮਸ ਏਂਡਰਸਨ ਅਤੇ ਅੋਲਾ ਪਾਪ ਨੂੰ ਆਓਟ ਕੀਤਾ। ਟਿਮ ਸਾਓਦੀ ਨੇ ਵੀ ਤਿੰਨ ਵਿਕੇਟ ਲਗਾਏ। ਮੈਟ ਹੈਨਰੀ ਨੇ ਦੋ ਵਿਕੇਟ ਲਏ। ਕੇਨ ਵਿਲਿਅਮਸਨ ਨੂੰ ਪਲੇਅਰ ਆਫ ਦ ਮੈਂਚ ਅਤੇ ਹੈਰੀ ਬਰੁਕ ਨੂੰ ਪਲੇਅਰ ਆਫ ਦ ਸੀਰੀਜ਼ ਚੁਣਿਆ ਗਿਆ।
ਟੀਮ ਨੂੰ ਇੱਕ ਰਨ ਤੋਂ ਮਿਲੀ ਜਿੱਤ:ਨਿਊਜ਼ੀਲੈਂਡ ਨੇ ਰੋਮਾਂਚਕ ਟੈਸਟ ਮੈਚ ਵਿੱਚ ਇੰਗਲੈਂਡ ਨੂੰ ਸਿਰਫ਼ ਇੱਕ ਦੌੜ ਨਾਲ ਹਰਾਇਆ। ਵੈਲਿੰਗਟਨ 'ਚ ਖੇਡੇ ਗਏ ਮੈਚ 'ਚ ਨਿਊਜ਼ੀਲੈਂਡ ਨੇ 258 ਦੌੜਾਂ ਦਾ ਟੀਚਾ ਦਿੱਤਾ ਸੀ। ਬੇਸਬਾਲ ਕ੍ਰਿਕਟ ਲਈ ਮਸ਼ਹੂਰ ਇੰਗਲੈਂਡ 251 ਦੌੜਾਂ ਨਾਲ ਜਿੱਤਦਾ ਨਜ਼ਰ ਆ ਰਿਹਾ ਸੀ ਪਰ ਬੇਨ ਫੋਕਸ ਦੇ ਆਊਟ ਹੋਣ ਤੋਂ ਬਾਅਦ ਖੇਡ ਪਲਟ ਗਈ। ਇੱਥੇ ਇਹ ਦੱਸਣਯੋਗਹੈ ਕਿ ਟੈਸਟ ਕ੍ਰਿਕਟ ਦੇ ਇਤਿਹਾਸ 'ਚ 30 ਸਾਲ ਬਾਅਦ ਅਜਿਹਾ ਕਾਰਨਾਮਾ ਹੋਇਆ ਜਦੋਂ ਫਾਲੋਆਨ ਤੋਂ ਬਾਅਦ ਕਿਸੇ ਟੀਮ ਨੂੰ ਇੱਕ ਰਨ ਤੋਂ ਜਿੱਤ ਮਿਲੀ ਹੋਵੇ। ਫਾਲੋਆਨ ਖੇਡਣ ਤੋਂ ਬਾਅਦ ਇਹ ਕਾਰਨਾਮਾ ਕਰਨ ਵਾਲੀ ਨਿਊਜ਼ੀਲੈਂਡ ਨੇ ਇੰਗਲੈਂਡ ਨੂੰ 1 ਰਨ ਨਾਲ ਹਰਾ ਦਿੱਤਾ।
ਇਹ ਵੀ ਪੜ੍ਹੋ:NZ Beat England By One Run Thriller: 1 ਦੌੜ ਨਾਲ ਟੈਸਟ ਮੈਚ ਜਿੱਤਣ ਵਾਲੀ ਦੂਜੀ ਟੀਮ ਬਣੀ ਨਿਊਜ਼ੀਲੈਂਡ