ਬਰਮਿੰਘਮ:ਪਾਕਿਸਤਾਨ ਦੇ ਜੈਵਲਿਨ ਥ੍ਰੋਅਰ ਅਰਸ਼ਦ ਨਦੀਮ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 (commonwealth games 2022) ਵਿੱਚ ਰਿਕਾਰਡ ਤੋੜ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਜਿੱਤ ਲਿਆ ਹੈ। ਅਰਸ਼ਦ ਨਦੀਮ ਨੇ ਐਤਵਾਰ ਨੂੰ 90.18 ਮੀਟਰ ਥਰੋਅ ਨਾਲ ਸੋਨ ਤਗਮਾ ਜਿੱਤਿਆ।
ਦੱਸ ਦੇਈਏ ਕਿ ਇਸ ਥਰੋਅ ਨਾਲ ਅਰਸ਼ਦ ਨੀਰਜ ਚੋਪੜਾ ਦੇ 89.94 ਮੀਟਰ ਦੇ ਆਲ ਟਾਈਮ ਬੈਸਟ ਥਰੋਅ ਤੋਂ 0.24 ਮੀਟਰ ਅੱਗੇ ਨਿਕਲ ਗਏ ਹਨ। ਨੀਰਜ ਚੋਪੜਾ ਰਾਸ਼ਟਰਮੰਡਲ ਖੇਡਾਂ 'ਚ ਹਿੱਸਾ ਨਹੀਂ ਲੈ ਰਹੇ ਹਨ।
ਉਹ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਜ਼ਖਮੀ ਹੋ ਗਿਆ ਸੀ।ਗ੍ਰੇਨਾਡਾ ਦਾ ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ 88.64 ਮੀਟਰ ਦੀ ਸਰਵੋਤਮ ਥਰੋਅ ਨਾਲ ਦੂਜੇ ਸਥਾਨ 'ਤੇ ਰਿਹਾ। ਕੀਨੀਆ ਦੇ ਜੂਲੀਅਸ ਯੇਗੋ ਨੇ 85.70 ਮੀਟਰ ਦੀ ਜੈਵਲਿਨ ਥਰੋਅ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਚੋਪੜਾ ਦੀ ਗੈਰ-ਮੌਜੂਦਗੀ ਵਿੱਚ, ਭਾਰਤ ਦਾ ਡੀਪੀ ਮਨੂ 82.28 ਦੇ ਸਰਵੋਤਮ ਥਰੋਅ ਨਾਲ ਪੰਜਵੇਂ ਸਥਾਨ 'ਤੇ ਰਿਹਾ, ਜਦੋਂ ਕਿ ਰੋਹਿਤ ਯਾਦਵ 82.22 ਮੀਟਰ ਦੀ ਕੋਸ਼ਿਸ਼ ਨਾਲ ਛੇਵੇਂ ਸਥਾਨ 'ਤੇ ਰਿਹਾ।
ਮੈਦਾਨ 'ਤੇ ਵਿਰੋਧੀ ਹੋਣ ਤੋਂ ਇਲਾਵਾ, ਨਦੀਮ ਅਤੇ ਚੋਪੜਾ ਦੋਵੇਂ ਚੰਗੇ ਦੋਸਤ ਹਨ, ਉਨ੍ਹਾਂ ਦੇ ਪ੍ਰਦਰਸ਼ਨ ਲਈ ਇਕ ਦੂਜੇ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਤਾਰੀਫ ਕਰਦੇ ਹਨ। ਨਦੀਮ ਦਾ ਇਹ ਥਰੋਅ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿਉਂਕਿ ਨੀਰਜ ਚੋਪੜਾ ਨੇ 90 ਮੀਟਰ ਦਾ ਅੰਕੜਾ ਪਾਰ ਕਰਨ ਦਾ ਟੀਚਾ ਰੱਖਿਆ ਹੈ।
ਇਹ ਵੀ ਪੜ੍ਹੋ:CWG 2022: ਭਾਰਤੀ ਪੁਰਸ਼ ਹਾਕੀ ਟੀਮ ਅਤੇ ਰਾਸ਼ਟਰਮੰਡਲ ਗੋਲਡ ਵਿਚਕਾਰ ਆਸਟਰੇਲੀਆ ਦੀ ਦੀਵਾਰ