ਲੰਡਨ: ਪਿਛਲੇ ਸਾਲ ਟੋਕੀਓ ਓਲੰਪਿਕ ਖੇਡਾਂ 'ਚ 24 ਸਾਲਾ ਨੀਰਜ ਚੋਪੜਾ ਨੇ ਪੁਰਸ਼ਾਂ ਦੇ ਜੈਵਲਿਨ ਥ੍ਰੋਅ 'ਚ 87.58 ਮੀਟਰ ਦੀ ਕੋਸ਼ਿਸ਼ ਨਾਲ ਐਥਲੈਟਿਕਸ 'ਚ ਭਾਰਤ ਦਾ ਪਹਿਲਾ ਓਲੰਪਿਕ ਸੋਨ ਤਮਗਾ ਜਿੱਤਿਆ ਸੀ। ਉਹ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਤੋਂ ਬਾਅਦ ਓਲੰਪਿਕ ਵਿੱਚ ਵਿਅਕਤੀਗਤ ਸੋਨ ਤਮਗਾ ਜਿੱਤਣ ਵਾਲਾ ਦੂਜਾ ਭਾਰਤੀ ਬਣ ਗਿਆ।
ਚੋਪੜਾ ਨੇ ਕਿਹਾ ਕਿ ਇਸ ਸਾਲ ਦੇ ਟੀਚਿਆਂ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਤਮਗਾ ਅਤੇ ਏਸ਼ਿਆਈ ਖੇਡਾਂ ਅਤੇ ਰਾਸ਼ਟਰ ਮੰਡਲ ਖੇਡਾਂ ਵਿੱਚ ਆਪਣੇ ਖ਼ਿਤਾਬਾਂ ਦਾ ਬਚਾਅ ਕਰਨ ਤੋਂ ਇਲਾਵਾ 90 ਮੀਟਰ ਤੋਂ ਅੱਗੇ ਜੈਵਲਿਨ ਸੁੱਟਣਾ ਸ਼ਾਮਲ ਹੈ।
ਚੋਪੜਾ ਨੇ ਇਕ ਸਪੋਰਟਸ ਵੈੱਬਸਾਈਟ ਨੂੰ ਦੱਸਿਆ ਮੈਨੂੰ ਹਮੇਸ਼ਾ ਲੱਗਦਾ ਹੈ ਕਿ ਮੈਂ ਹੁਣ ਤੱਕ ਜੋ ਪ੍ਰਦਰਸ਼ਨ ਕੀਤਾ ਹੈ ਅਤੇ ਜੋ ਵੀ ਮੈਂ ਹਾਸਲ ਕੀਤਾ ਹੈ। ਉਹ ਬਿਹਤਰ ਨਹੀਂ ਹੈ। ਮੈਨੂੰ ਲਗਦਾ ਹੈ ਕਿ ਮੈਂ ਭਵਿੱਖ ਵਿੱਚ ਬਿਹਤਰ ਕਰ ਸਕਦਾ ਹਾਂ। ਇਹ ਦੇਖ ਕੇ ਚੰਗਾ ਲੱਗਾ ਕਿ ਪੂਰਾ ਦੇਸ਼ ਮੇਰੇ 'ਤੇ ਵਿਸ਼ਵਾਸ ਕਰਦਾ ਹੈ ਅਤੇ ਉਨ੍ਹਾਂ ਨੂੰ ਮੇਰੇ ਤੋਂ ਬਹੁਤ ਉਮੀਦਾਂ ਹਨ।
ਉਸਨੇ ਕਿਹਾ ਮੈਂ ਲੰਬੇ ਸਮੇਂ ਤੋਂ 90 ਮੀਟਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਨੂੰ ਲਗਦਾ ਹੈ ਕਿ ਮੈਂ ਅਸਲ ਵਿੱਚ ਨੇੜਲੇ ਭਵਿੱਖ ਵਿੱਚ ਅਜਿਹਾ ਕਰ ਸਕਦਾ ਹਾਂ। ਮੇਰੇ 'ਤੇ 90 ਮੀਟਰ ਤੋਂ ਜ਼ਿਆਦਾ ਜੈਵਲਿਨ ਸੁੱਟਣ ਦਾ ਕੋਈ ਦਬਾਅ ਨਹੀਂ ਹੈ।
ਪਰ ਮੈਂ ਇਸ ਸਾਲ ਇਸ ਨੂੰ ਹਾਸਲ ਕਰਨ ਲਈ ਆਪਣੀ ਤਾਕਤ ਅਤੇ ਗਤੀ ਨਾਲ ਆਪਣੀ ਤਕਨੀਕ 'ਤੇ ਕੰਮ ਕਰਾਂਗਾ। ਚੋਪੜਾ ਦਾ ਨਿੱਜੀ ਸਰਵੋਤਮ 88.03 ਮੀ. ਹੈ।