ਨਵੀਂ ਦਿੱਲੀ: ਟੋਕੀਓ ਓਲੰਪਿਕ ਚੈਂਪੀਅਨ ਨੀਰਜ ਚੋਪੜਾ (Neeraj Chopra) ਨੇ ਲੁਸਾਨੇ ਡਾਇਮੰਡ ਲੀਗ 2022 (Lausanne Diamond League 2022) ਵਿੱਚ ਭਾਗ ਲੈਣ ਦੀ ਪੁਸ਼ਟੀ ਕੀਤੀ ਹੈ। ਅਨੁਭਵੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ (Neeraj Chopra) ਸੱਟ ਕਾਰਨ ਹਾਲ ਹੀ ਵਿੱਚ ਸਮਾਪਤ ਹੋਈਆਂ ਰਾਸ਼ਟਰਮੰਡਲ ਖੇਡਾਂ ਤੋਂ ਹਟ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਲੁਸਾਨੇ ਡਾਇਮੰਡ ਲੀਗ 'ਚ ਖੇਡਣ 'ਤੇ ਸ਼ੱਕ ਪੈਦਾ ਹੋ ਗਿਆ ਸੀ ਪਰ ਨੀਰਜ (Neeraj Chopra) ਨੇ ਖੁਦ ਟਵੀਟ ਕਰਕੇ ਆਪਣੇ ਖੇਡ ਬਾਰੇ ਜਾਣਕਾਰੀ ਦਿੱਤੀ ਹੈ।
ਨੀਰਜ ਚੋਪੜਾ (Neeraj Chopra) 26 ਅਗਸਤ ਨੂੰ ਲੁਸਾਨੇ ਡਾਇਮੰਡ ਲੀਗ ਵਿੱਚ ਹਿੱਸਾ ਲੈਣ ਲਈ ਪੂਰੀ ਤਰ੍ਹਾਂ ਤਿਆਰ ਹੈ। ਨੀਰਜ (Neeraj Chopra) ਨੇ ਟਵਿੱਟਰ 'ਤੇ ਆਪਣੀ ਇਕ ਤਸਵੀਰ ਪੋਸਟ ਕੀਤੀ, ਜਿਸ ਦੇ ਕੈਪਸ਼ਨ 'ਚ ਲਿਖਿਆ, ''ਮਜ਼ਬੂਤ ਮਹਿਸੂਸ ਕਰ ਰਿਹਾ ਹਾਂ ਅਤੇ ਸ਼ੁੱਕਰਵਾਰ ਲਈ ਤਿਆਰ ਹਾਂ। ਸਮਰਥਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ, ਲੌਸੇਨ ਵਿੱਚ ਮਿਲਦੇ ਹਾਂ!