ਨਵੀਂ ਦਿੱਲੀ: ਟੋਕੀਓ ਓਲੰਪਿਕ 2020 ਵਿਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰੱਚਣ ਵਾਲੇ ਭਾਲਾ ਸੁੱਟਣ ਵਾਲੇ ਨੀਰਜ ਚੋਪੜਾ ਅਤੇ ਸਿਲਵਰ ਮੈਡਲ ਜੇਤੂ ਪਹਿਲਵਾਨ ਰਵੀ ਦਹੀਆ, ਓਲੰਪਿਕ ਤਮਗਾ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ, ਫੁੱਟਬਾਲ ਕਪਤਾਨ ਸੁਨੀਲ ਛੇਤਰੀ, ਮਹਿਲਾ ਕ੍ਰਿਕਟਰ ਮਿਤਾਲੀ ਰਾਜ, ਹਾਕੀ ਗੋਲਕੀਪਰ ਪੀਆਰ ਸ਼੍ਰੀਜੇਸ਼ ਸਮੇਤ ਕੁਲ 11 ਖਿਡਾਰੀਆਂ ਨੂੰ ਸੋਮਵਾਰ ਨੂੰ ਇਕ ਪ੍ਰੋਗਰਾਮ ਵਿਚ ਦੇਸ਼ ਦੇ ਸਰਵ ਉੱਚ ਖੇਡ ਸਨਮਾਨ 'ਖੇਲ ਰਤਨ' ਨਾਲ ਸਨਮਾਨਤ ਕੀਤਾ ਗਿਆ।
ਖੇਡ ਮੰਤਰਾਲਾ ਨੇ ਰਾਸ਼ਟਰੀ ਖੇਡ ਪੁਰਸਕਾਰ ਦੇ ਜੇਤੂਆਂ ਨੂੰ ਅਸ਼ੋਕਾ ਹੋਟਲ ਵਿਚ ਇਕ ਪ੍ਰੋਗਰਾਮ ਦੌਰਾਨ ਟ੍ਰਾਫੀਆਂ ਦਿੱਤੀਆਂ ਗਈਆਂ। ਟੋਕੀਓ ਓਲੰਪਿਕ 2020 ਅਤੇ ਪੈਰਾਲੰਪਿਕ ਦੇ ਸਾਰੇ ਜੇਤੂਆਂ ਨੂੰ ਟ੍ਰਾਫੀਆਂ ਦੇ ਨਾਲ-ਨਾਲ ਸ਼ਲਾਘਾ ਪੱਤਰ ਦਿੱਤੇ ਗਏ।
ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਦਿੱਤਾ ਖਿਡਾਰੀਆਂ ਨੂੰ ਸਨਮਾਨ
ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਖਿਡਾਰੀਆਂ ਨੂੰ ਇਹ ਸਨਮਾਨ ਪ੍ਰਦਾਨ ਕੀਤਾ। ਪ੍ਰੋਗਰਾਮ ਵਿਚ ਖੇਡ ਰਤਨ ਤੋਂ ਇਲਾਵਾ ਅਰਜੁਨ ਪੁਰਸਕਾਰ, ਦ੍ਰੋਣਾਚਾਰੀਆ ਪੁਰਸਕਾਰ, ਮੇਜਰ ਧਿਆਨਚੰਦ ਪੁਰਸਕਾਰ, ਤੇਨ ਜਿੰਗ ਨੋਰਗੇ ਸਾਹਸ ਪੁਰਸਕਾਰ, ਰਾਸ਼ਟਰੀ ਖੇਡ ਪ੍ਰੋਤਸਾਹਨ ਪੁਰਸਕਾਰ ਅਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਟ੍ਰਾਫੀ ਪ੍ਰਦਾਨ ਕੀਤੀ ਗਈ।
ਦੱਸ ਦਈਏ ਕਿ ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਣ ਰਾਸ਼ਟਰੀ ਖੇਡ ਪੁਰਸਕਾਰ ਸਮਾਰੋਹ ਵਰਚੁਅਲ ਤੌਰ 'ਤੇ ਆਯੋਜਿਤ ਕੀਤਾ ਗਿਆ ਸੀ। ਰਾਸ਼ਟਰੀ ਖੇਡ ਪੁਰਸਕਾਰ ਹਰ ਸਾਲ ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦੀ ਜਯੰਤੀ 'ਤੇ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਦੇ ਮੌਕੇ 'ਤੇ ਦਿੱਤੇ ਜਾਂਦੇ ਹਨ ਪਰ ਇਸ ਵਾਰ 29 ਅਗਸਤ ਦੇ ਨੇੜੇ-ਤੇੜੇ ਓਲੰਪਿਕ ਅਤੇ ਪੈਰਾਲੰਪਿਕ ਹਓਣ ਦੇ ਕਾਰਣ ਪੁਰਸਕਾਰਾਂ ਨੂੰ ਦੇਣ ਵਿਚ ਦੇਰੀ ਹੋਈ।
ਰਾਸ਼ਟਰੀ ਖੇਡ ਪੁਰਸਕਾਰ ਕਮੇਟੀ ਨੇ ਟੋਕੀਓ ਓਲੰਪਿਕ 2020 ਭਾਰਤ ਲਈ ਗੋਲਡ ਮੈਡਲ ਜਿੱਤਣ ਵਾਲੇ ਨੇਜਾ ਸੁੱਟਣ ਵਾਲੇ ਐਥਲੀਟ ਨੀਰਜ ਚੋਪੜਾ ਸਮੇਤ 11 ਖਿਡਾਰੀਆਂ ਦਾ ਨਾਂ ਸਾਲ 2021 ਦੇ ਮੇਜਰ ਧਿਆਨਚੰਦ ਖੇਡ ਰਤਨ ਪੁਰਸਕਾਰ ਲਈ ਪ੍ਰਸਤਾਵਿਤ ਕੀਤਾ ਸੀ। ਨੀਰਜ ਤੋਂ ਇਲਾਵਾ ਪਹਿਲਵਾਨ ਰਵੀ ਦਹੀਆ, ਓਲੰਪਿਕ ਤਮਗਾ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ, ਫੁੱਟਬਾਲਰ ਸੁਨੀਲ ਛੇਤਰੀ, ਮਹਿਲਾ ਕ੍ਰਿਕਟਰ ਮਿਤਾਲੀ ਰਾਜ, ਹਾਕੀ ਖਿਡਾਰੀ ਪੀ.ਆਰ. ਸ਼੍ਰੀਜੇਸ਼ ਸਮੇਤ ਕੁਲ 11 ਖਿਡਾਰੀਆਂ ਦੇ ਨਾਂ ਇਸ ਲਿਸਟ ਵਿਚ ਸ਼ਾਮਲ ਹਨ।
ਇਨ੍ਹਾਂ ਤੋਂ ਇਲਾਵਾ ਟੋਕੀਓ ਪੈਰਾਲੰਪਿਕ 2020 ਵਿਚ ਗੋਲਡ ਸਮੇਤ ਦੋ ਤਮਗੇ ਜਿੱਤ ਕੇ ਇਤਿਹਾਸ ਰੱਚਣ ਵਾਲੀ ਮਹਿਲਾ ਪੈਰਾ ਨਿਸ਼ਾਨੇਬਾਜ਼ ਅਵਨੀ ਲੇਖਰਾ ਸਮੇਤ 35 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਇਨ੍ਹਾਂ 35 ਖਿਡਾਰੀਆਂ ਵਿਚ ਕ੍ਰਿਕਟਰ ਸ਼ਿਖਰ ਧਵਨ ਦਾ ਨਾਂ ਵੀ ਸ਼ਾਮਲ ਹੈ।
ਪੈਰਾਲੰਪਿਕ ਖੇਡਾਂ ਦਾ ਆਯੋਜਨ ਇਸ ਸਾਲ 24 ਅਗਸਤ ਤੋਂ ਪੰਜ ਸਤੰਬਰ ਤੱਕ ਟੋਕੀਓ ਵਿਚ ਹੋਇਆ ਸੀ। ਇਸ ਦੌਰਾਨ ਭਾਰਤੀ ਐਥਲੀਟਾਂ ਨੇ ਰਿਕਾਰਡ ਪ੍ਰਦਰਸ਼ਨ ਕਰਦੇ ਹੋਏ ਇਤਿਹਾਸਕ ਪ੍ਰਦਰਸ਼ਨ ਕੀਤਾ ਅਤੇ ਓਲੰਪਿਕ-ਪੈਰਾਲੰਪਿਕ ਇਤਿਹਾਸ ਵਿਚ ਸਭ ਤੋਂ ਵੱਧ 19 ਤਮਗੇ ਜਿੱਤੇ।
ਇਨ੍ਹਾਂ ਖਿਡਾਰੀਆਂ ਨੂੰ ਮਿਲਿਆ ਖੇਲ ਰਤਨ
ਨੀਰਜ ਚੋਪੜਾ (ਐਥਲੈਟਿਕਸ)
ਰਵੀਆ ਦਹੀਆ (ਕੁਸ਼ਤੀ)
ਪੀਆਰ ਸ਼੍ਰੀਜੇਸ਼ (ਹਾਕੀ)
ਲਵਲੀਨਾ ਬੋਰਗੋਹੇਨ (ਮੁੱਕੇਬਾਜ਼ੀ)