ਵਾਸ਼ਿੰਗਟਨ : NBA ਦੇ ਸਟਾਰ ਕੇਵਿਨ ਬਰੂਕਲਿਨ ਨੈਟਸ ਦੇ ਉਨ੍ਹਾਂ ਚਾਰ ਖਿਡਾਰੀਆਂ ਵਿੱਚੋਂ ਇੱਕ ਹਨ, ਜਿੰਨ੍ਹਾਂ ਦੀ ਕੋਰੋਨਾ ਵਾਇਰਸ ਦੀ ਜਾਂਚ ਸਕਾਰਾਤਮਕ ਪਾਈ ਗਈ ਹੈ। ਇੱਕ ਮੀਡਿਆ ਰਿਪੋਰਟ ਮੁਤਾਬਕ NET ਦੇ ਇੱਕ ਖਿਡਾਰੀ ਵਿੱਚ ਕੋਰੋਨਾ ਵਾਇਰਸ ਦੇ ਲੱਛਣ, ਜਦਕਿ ਤਿੰਨ ਖਿਡਾਰੀਆਂ ਵਿੱਚ ਇਸ ਦੇ ਲੱਛਣ ਨਹੀਂ ਸਨ। ਹਾਲਾਂਕਿ ਇੰਨ੍ਹਾਂ ਚਾਰ ਖਿਡਾਰੀਆਂ ਨੂੰ ਇਸ ਸਮੇਂ ਅਲੱਗ-ਅਲੱਗ ਰੱਖਿਆ ਗਿਆ ਹੈ ਅਤੇ ਸਾਰੇ ਖਿਡਾਰੀ ਡਾਕਟਰਾਂ ਦੀ ਨਿਗਰਾਨੀ ਵਿੱਚ ਹਨ।
ਇਹ ਹਾਲਾਂਕਿ ਹੁਣ ਤੱਕ ਸਾਫ਼ ਨਹੀਂ ਹੈ ਕਿ ਕੇਵਿਨ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਹਨ ਜਾਂ ਨਹੀਂ। ਉਨ੍ਹਾਂ ਨੇ ਇੱਕ ਵੈਬਸਾਇਚ ਤੋਂ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਕੋਰੋਨਾ ਵਾਇਰਸ ਤੋਂ ਪੀੜਤ ਹਨ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੇ ਕਾਰਨ ਯੂਰੋ ਕੱਪ 2021 ਤੱਕ ਕੀਤਾ ਮੁਲਤਵੀ
ਕੇਵਿਨ ਨੇ ਕਿਹਾ ਕਿ ਸਾਰੇ ਲੋਕ ਆਪਣੀ ਦੇਖਭਾਲ ਕਰੋ ਅਤੇ ਅਲੱਗ ਰਹੋ। ਅਸੀਂ ਸਾਰੇ ਏਕਾਂਤਵਾਸ ਤੋਂ ਗੁਜ਼ਰ ਰਹੇ ਹਾਂ। ਹੋਰ 3 ਖਿਡਾਰੀਆਂ ਦੀ ਪਹਿਚਾਣ ਹਾਲਾਂਕਿ ਹੁਣ ਤੱਕ ਜਾਹਿਰ ਨਹੀਂ ਕੀਤੀ ਗਈ ਹੈ। ਨੈਟਸ ਨੇ ਟਵਿੱਟਰ ਉੱਤੇ ਲਿਖਿਆ ਕਿ ਸੰਗਠਨ ਇਸ ਸਮੇਂ ਉਨ੍ਹਾਂ ਲੋਕਾਂ ਦਾ ਪਤਾ ਲਾ ਰਿਹਾ ਹੈ ਜੋ ਇੰਨ੍ਹਾਂ ਖਿਡਾਰੀਆਂ ਦੇ ਸੰਪਰਕ ਵਿੱਚ ਸਨ ਜਿਸ ਵਿੱਚ ਹਾਲਿਆ ਦੌਰ ਵਿੱਚ ਖੇਡਣ ਵਾਲੀ ਵਿਰੋਧੀ ਟੀਮ ਦੇ ਖਿਡਾਰੀ ਵੀ ਹਨ। ਅਸੀਂ ਸੂਬੇ ਅਤੇ ਸਥਾਨਕ ਸਿਹਤ ਅਧਿਕਾਰੀਆਂ ਦੇ ਨਾਲ ਕੰਮ ਕਰ ਰਹੇ ਹਾਂ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਐੱਨਬੀਏ ਨੇ ਆਪਣੇ ਅਗਲੇ ਸੀਜ਼ਨ ਨੂੰ ਰੱਦ ਕਰ ਦਿੱਤਾ ਸੀ ਜਿਸ ਦਾ ਕਰਾਨ ਦੱਸਿਆ ਜਾ ਰਿਹਾ ਹੈ ਓਟਾਹ ਜੈਜ ਕਲੱਬ ਦੇ ਇੱਕ ਖਿਡਾਰੀ ਦਾ ਗ੍ਰਸਤ ਹੋਣਾ। ਐੱਨਬੀਏ ਦੇ ਸਥਗਿਤ ਹੋਣ ਤੋਂ ਬਾਅਦ, ਇੱਕ ਤੋਂ ਬਾਅਦ ਇੱਕ ਫ਼ੁੱਟਬਾਲ ਲੀਗ ਜਿਵੇਂ ਕਿ ਲਾ ਲੀਗਾ, ਪ੍ਰੀਮਿਅਰ ਲੀਗ ਅਤੇ ਚੈਂਪੀਅਨਜ਼ ਲੀਗ ਨੂੰ ਵੀ ਰੱਦ ਕਰ ਦਿੱਤਾ ਗਿਆ ਸੀ।