ਵਿਸ਼ੰਗਟਨ: ਅਮਰੀਕਾ ਨੇ ਇੱਕ ਮਹਾਨ ਖਿਡਾਰੀ ਕੋਬੇ ਬ੍ਰਾਇਨਟ ਨੂੰ ਇੱਕ ਹੈਲੀਕਾਪਟਰ ਹਾਦਸੇ ਵਿੱਚ ਗੁਆ ਦਿੱਤਾ ਹੈ। ਬ੍ਰਾਇਨਟ ਦੀ ਮੌਤ ਉਸ ਵਲੇ ਹੋਈ ਜਦੋਂ ਉਹ ਆਪਣੀ 13 ਵਰ੍ਹਿਆਂ ਦੀ ਧੀ ਗਿਆਨਾ ਮਾਰੀਆ ਓਨੋਰੇ ਬ੍ਰਾਇਨਟ ਅਤੇ 8 ਹੋਰ ਲੋਕਾਂ ਨਾਲ ਇੱਕ ਹੈਲੀਕੈਪਟ ਵਿੱਚ ਯਾਤਰਾ ਕਰ ਹੇ ਸਨ। ਅਮਰੀਕੀ ਲੋਕਲ ਮੀਡੀਆ ਅਨੁਸਾਰ ਉਨ੍ਹਾਂ ਦਾ ਹੈਲੀਕਾਪਟਰ ਉਸ ਵੇਲੇ ਹਾਦਸੇ ਦਾ ਸ਼ਿਕਾਰ ਹੋ ਗਿਆ ਜਦੋਂ ਉਹ ਧੁੰਦ ਅਤੇ ਕਾਲਾਬਾਸਾਸ ਪਹਾੜੀਆਂ ਵਿੱਚ ਲੱਗੀ ਅੱਗ ਦੀਆਂ ਲਪੇਟਾਂ ਵਿੱਚ ਫਸ ਗਿਆ ਸੀ।
ਕੁਝ ਮੀਡੀਆ ਸੰਸਥਾਵਾਂ ਦਾ ਆਖਣਾ ਹੈ ਕਿ ਬ੍ਰਾਇਨਟ 41 ਅਤੇ ਉਸ ਦੀ ਧੀ ਨੂੰ ਇੱਕ ਬਾਲਕਟਬਾਲ ਦੇ ਟੂਰਨਾਮੈਂਟ ਲਈ ਐਤਵਾਰ ਦੀ ਦੁਪਿਹਰ (ਸਥਾਨਕ ਸਮਾਂ) ਮਾਂਬਾ ਸਪੋਰਟਸ ਅਕੈਡਮੀ ਥਾਉਂਜੇਦ ਓਕਸ ਵਿਖੇ ਪਹੁੰਚਣਾ ਸੀ।
ਲਾਸ ਏਂਜਲਸ ਦੇ ਕਾਉਂਟੀ ਸ਼ੈਰਿਫ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੈਲੀਕਾਪਟਰ ਜੋ ਪਹਾੜੀਆਂ 'ਤੇ ਹਾਦਸਾ ਦਾ ਸ਼ਿਕਾਰ ਹੋਇਆ ਹੈ, ਉਸ ਵਿੱਚ ਪਾਲਿਟ ਸਮੇਤ ਕੁੱਲ ਨੌ ਲੋਕ ਸਵਾਰ ਸਨ। ਦੂਜੇ ਪਾਸੇ ਲਾਂਸ ਏਂਜਲਸ ਦੇ ਕਾਉਂਟੀ ਦੇ ਫਾਇਰ ਵਿਭਾਗ ਦੇ ਮੁੱਖੀ ਡਰਾਇਲ ਓਸਬੀ ਦਾ ਆਖਣਾ ਹੈ ਕਿ ਇਸ ਹਾਦਸੇ ਵਿੱਚ ਕੋਈ ਵੀ ਨਹੀਂ ਬੱਚ ਸਕਿਆ ਅਤੇ ਪੀੜਤਾਂ ਦਾ ਪਹਿਚਾਨ ਨੂੰ ਗੁਪਤ ਰੱਖਿਆ ਗਿਆ ਹੈ। ਲਾਂਸ ਏਂਜਲਸ ਦੇ ਕਾਉਂਟੀ ਦੇ ਫਾਇਰ ਵਿਭਾਗ ਕੈਪਟਨ ਟੋਨੀ ਮਿਬਰੇਂਡ ਨੇ ਕਿਹਾ ਕਿ ਉਨ੍ਹਾਂ ਕੋਲ ਫਿਲਹਾਲ ਹੈਲੀਕਾਪਟਰ ਦੇ ਨੇ ਰੇਡੀਓ ਰਾਹੀ ਕੋਈ ਹੰਗਾਮੀ ਸੰਕੇਤ ਦਿੱਤਾ ਸੀ ਜਾ ਨਹੀਂ।
ਸੰਘੀ ਹਵਾਬਾਜ਼ੀ ਪ੍ਰਬੰਧਨ ਵਲੋਂ ਪਹਿਲਾ ਕਿਹਾ ਗਿਆ ਸੀ ਕਿ ਹਾਦਸੇ ਦਾ ਸ਼ਿਕਾਰ ਹੋਏ ਹੈਲੀਕਾਪਟਰ ਐੱਸ-76 ਵਿੱਚ ਪੰਜ ਲੋਕ ਸਵਾਰ ਸਹਨ। 41 ਵਰ੍ਹਿਆਂ ਦੇ ਬ੍ਰਾਇਨਟ ਨੇ ਆਪਣੇ 20 ਸਾਲਾਂ ਦੇ ਲੰਮੇ ਖੇਡ ਸਫ਼ਰ ਵਿੱਚ ਲਾਂਸ ਏਂਜਲਸ ਲਈ ਖੇਡ ਦੇ ਹੋਏਪੰਜ ਵਾਰ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਜਿੱਤੀ।
ਸਾਬਕਾ ਅਮਰੀਕੀ ਰਾਸ਼ਟਰਪਤੀ ਬਾਰਕ ਓਬਾਮਾ ਨੇ ਵੀ ਟੀਵਟ ਕਰਕੇ ਬ੍ਰਾਇਨਟ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ "ਕੋਬੇ ਖੇਡ ਦੇ ਮੈਦਾਨ ਵਿੱਚ ਇੱਕ ਮਹਾਨ ਖਿਡਰੀ ਸੀ ਅਤੇ ਹੁਣੇ ਹੀ ਉਸ ਨੇ ਸ਼ੁਰੂਆਤ ਕੀਤੀ ਸੀ ਜੋ ਕਿ ਇੱਕ ਮੱਹਤਵਪੂਰਨ ਪਲ ਸੀ।ਇੱਕ ਮਾਪਿਆ ਦੇ ਤੌਰ 'ਤੇ ਗਿਆਨਾ ਨੂੰ ਗੁਆਉਣਾ ਸਾਡੇ ਲਈ ਹੋਵ ਵੀ ਦਿੱਲ ਦੁੱਖੀ ਕਰਨ ਵਾਲੀ ਗੱਲ ਹੈ। ਮੈਂ ਅਤੇ ਮਿਲੇਸ਼ ਵਨੇਸਾ ਅਤੇ ਪੂਰੇ ਬ੍ਰਾਇਨਟ ਪਰਿਵਾਰ ਨੂੰ ਇਸ ਅਨਕਿਆਸੇ ਦਿਨ ਲਈ ਪਿਆਰਾ ਅਤੇ ਦੁਆਵਾਂ ਭੇਜਦੇ ਹਾਂ।"