ਹੈਦਰਾਬਾਦ: ਅੱਜ ਰਾਸ਼ਟਰਪਤੀ ਭਵਨ ਵਿੱਚ ਚੁਣੇ ਗਏ ਖਿਡਾਰੀਆਂ ਨੂੰ ਵਰਚੁਅਲ ਸਮਾਰੋਹ ਦੇ ਦੌਰਾਨ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਅੱਜ ਦੇ ਦਿਨ ਹਾਕੀ ਦੇ ਜਾਦੂਗਰ ਵੱਜੋਂ ਜਾਣੇ ਜਾਂਦੇ ਮੇਜਰ ਧਿਆਨਚੰਦ ਦਾ ਜਨਮਦਿਨ ਹੁੰਦਾ ਹੈ ਜਿਸ ਨੂੰ ਭਾਰਤ ਸਰਕਾਰ ਰਾਸ਼ਟਰੀ ਖੇਡ ਦਿਵਸ ਵੱਜੋਂ ਮਨਾਉਂਦੀ ਹੈ।
ਸਭ ਤੋਂ ਪਹਿਲਾਂ ਰਾਸ਼ਟਰੀ ਖੇਡ ਪੁਰਸਕਾਰ ਦੀ ਸ਼ੁਰੂਆਤ ਕਰਦੇ ਹੋਏ ਖੇਡ ਪੁਰਸਕਾਰ ਲਈ ਚੁਣੇ ਗਏ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਵੀਡੀਓ ਕਾਨਫ਼ਰੰਸਿੰਗ ਦੇ ਜਰੀਏ ਸਾਰੇ ਖਿਡਾਰੀ ਜੁੜੇ ਸਭ ਤੋਂ ਪਹਿਲਾਂ ਪੂਣੇ ਤੋਂ ਮਨਿਕਾ ਬੱਤਰਾ ਨੂੰ ਖੇਡ ਰਤਨ ਦਿੱਤਾ ਗਿਆ। ਇਸ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੂੰ ਖੇਡ ਪੁਰਸਕਾਰ ਨਾਲ ਨਵਾਜਿਆ ਗਿਆ। ਰਾਣੀ ਰਾਮਪਾਲ ਵੀਡੀਓ ਕਾਨਫ਼ਰੰਸਿੰਗ ਦੇ ਜਰੀਏ ਬੰਗਲੁਰੂ ਤੋ਼ ਜੁੜੀ ਸੀ। ਇਸ ਤੋਂ ਬਾਅਦ ਪੈਰਾ ਅਥਲੀਟ ਮਰੀਅਪਨ ਨੂੰ ਰਾਸ਼ਟਰਪਤੀ ਵੱਲੋਂ ਖੇਡ ਪੁਰਸਕਾਰ ਦਿੱਤਾ ਗਿਆ।
ਇਸ ਤੋਂ ਬਾਅਦ ਦ੍ਰੋਣਾਚਾਰੀਆ ਪੁਰਸਕਾਰ ਚੁਣੇ ਗਏ ਕੋਚਾਂ ਨੂੰ ਭੇਟ ਕੀਤਾ ਗਿਆ।
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਇੱਕ-ਇੱਕ ਕਰਕੇ ਸਾਰੇ ਕੋਚਾਂ ਤੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ।
ਚੁਣੇ ਹੋਏ ਖਿਡਾਰੀਆਂ ਤੇ ਕੋਚਾਂ ਨੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਮੁੰਬਈ, ਪੁਣੇ, ਬੰਗਲੁਰੂ, ਕੋਲਕਾਤਾ, ਹੈਦਰਾਬਾਦ, ਸੋਨੀਪਤ, ਚੰਡੀਗੜ੍ਹ, ਲਖਨਊ, ਦਿੱਲੀ, ਭੋਪਾਲ ਤੇ ਇਟਾਨਗਰ ਤੋਂ ਇਸ ਸਮਾਗਮ ਵਿੱਚ ਹਿੱਸਾ ਲਿਆ।
ਦੱਸ ਦਈਏ ਕਿ ਰਾਸ਼ਟਰੀ ਖੇਡ ਦਿਵਸ ਦੇ ਮੌਕੇ ਉੱਤੇ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਇੱਕ ਸਮਾਚਾਰ ਏਜੰਸੀ ਨਾਲ ਗੱਲ ਕਰਦਿਆਂ ਕਿਹਾ ਕਿ ਅਸੀ਼ ਪਹਿਲਾਂ ਹੀ ਖੇਡ ਪੁਰਸਕਾਰਾਂ ਵਿੱਚ ਮਿਲਣ ਵਾਲੀ ਪੁਰਸਕਾਰ ਰਾਸ਼ੀ ਨੂੰ ਵਧਾ ਦਿੱਤਾ ਹੈ।
ਕੇਂਦਰੀ ਖੇਡ ਮੰਤਰੀ ਨੇ ਕਿਹਾ ਕਿ ਅਸੀਂ ਖੇਡ ਤੇ ਸਾਹਸੀ ਪੁਰਸਕਾਰਾਂ ਦੇ ਲਈ ਪੁਰਸਕਾਰ ਰਾਸ਼ੀ ਵਧਾਉਣ ਦਾ ਫ਼ੈਸਲਾ ਕੀਤਾ ਹੈ। ਖੇਡ ਪੁਰਸਕਾਰ ਦੇ ਲਈ ਪੁਰਸਕਾਰ ਰਾਸ਼ੀ ਪਹਿਲਾਂ ਤੋਂ ਹੀ ਵਧਾਈ ਜਾ ਚੁੱਕੀ ਹੈ। ਅਰਜੁਨ ਪੁਰਸਕਾਰ ਤੇ ਖੇਡ ਰਤਨ ਪੁਰਸਕਾਰ ਲਈ ਰਾਸ਼ੀ ਕ੍ਰਮਵਾਰ 15 ਲੱਖ ਰੁਪਏ ਅਤੇ 25 ਲੱਖ ਰੁਪਏ ਤੱਕ ਵਧਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਖੇਡ ਰਤਨ ਸਨਮਾਨ ਪਾਉਣ ਵਾਲੇ ਖਿਡਾਰੀ ਨੂੰ 7.5 ਲੱਖ ਰੁਪਏ ਤੇ ਅਰਜੁਨ ਅਵਾਰਡ ਵਿਜੇਤਾ ਨੂੰ ਪੰਜ ਲੱਖ ਰੁਪਏ ਦੀ ਨਕਦ ਰਾਸ਼ੀ ਮਿਲਦੀ ਸੀ।