ਭੋਪਾਲ: ਮੱਧ ਪ੍ਰਦੇਸ਼ ਵਿੱਚ ਸ਼ੂਟਿੰਗ ਅਕੈਡਮੀ 'ਚ 7 ਦਸੰਬਰ ਤੋਂ ਚੱਲ ਰਹੀ 63ਵੀਂ ਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਮੱਧ-ਪ੍ਰਦੇਸ਼ 6ਵੇਂ ਸਥਾਨ ਉੱਤੇ ਰਿਹਾ। ਮੱਧ ਪ੍ਰਦੇਸ਼ ਨੇ ਇਸ ਚੈਂਪੀਅਨਸ਼ਿਪ ਵਿੱਚ ਕੁਲ 20 ਸੋਨ, 8 ਚਾਂਦੀ ਅਤੇ 13 ਕਾਂਸੇ ਮੈਡਲ ਹਾਸਲ ਕੀਤੇ ਹਨ। ਇਸ ਤੋਂ ਇਲਾਵਾ ਹਰਿਆਣਾ ਨੇ 84 ਸੋਨ, 48 ਚਾਂਦੀ ਸਮੇਤ 41 ਕਾਂਸੇ ਮੈਡਲ ਆਪਣੇ ਨਾਂਅ ਕੀਤੇ ਹਨ।
ਇਸ ਨਾਲ ਹੀ ਪੰਜਾਬ ਨੇ ਕੁੱਲ 86 ਮੈਡਲ ਜਿੱਤ ਕੇ ਦੂਜੇ ਅਤੇ ਮਹਾਰਾਸ਼ਟਰ 81 ਮੈਡਲ ਜਿੱਤ ਕੇ ਤੀਸਰੇ ਨੰਬਰ ਉੱਤੇ ਰਿਹਾ ਹੈ। ਇਸ ਚੈਂਪੀਅਨਸ਼ਿਪ ਵਿੱਚ ਕੁੱਲ 785 ਮੈਡਲਾਂ ਦੇ ਲਈ ਪ੍ਰਤੀਯੋਗੀਤਾਵਾਂ ਹੋਈਆ ਸਨ। ਟੂਰਨਾਮੈਂਟ ਦੇ ਆਖਰੀ ਦਿਨ, ਯੂਥ ਅਤੇ ਸਬ ਯੂਥ ਦੇ ਮੁਕਾਬਲੇ 10 ਮੀਟਰ ਏਅਰ ਪਿਸਟਲ ਜੂਨੀਅਰ ਅਤੇ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਹੋਇਆ। 10 ਮੀਟਰ ਪਿਸਟਲ ਪੁਰਸ਼ਾਂ ਦੇ ਵਿਅਕਤੀਗਤ ਮੁਕਾਬਲੇ ਵਿੱਚ ਉੱਤਰ ਪ੍ਰਦੇਸ਼ ਦੇ ਸੌਰਭ ਚੌਧਰੀ ਪਹਿਲੇ, ਹਰਿਆਣਾ ਦਾ ਸਰਬਜੋਤ ਸਿੰਘ ਦੂਜੇ ਅਤੇ ਹਰਿਆਣਾ ਦੇ ਹੀ ਅਭਿਸ਼ੇਕ ਵਰਮਾ ਤੀਜਾ ਸਥਾਨ ਉੱਤੇ ਰਹੇ।