ਪੰਜਾਬ

punjab

ETV Bharat / sports

ਕੋਰੋਨਾ ਦੇ ਖ਼ਤਰੇ ਨੇ ਸ਼ੂਟਿੰਗ ਵਿਸ਼ਵ ਕੱਪ ਕਰਵਾਇਆ ਰੱਦ

ਕੋਰੋਨਾ ਵਾਇਰਸ ਦੇ ਖ਼ਤਰੇ ਦਾ ਅੰਦਾਜ਼ਾ ਲਾਉਂਦਿਆਂ ਨੈਸ਼ਨਲ ਰਾਇਫ਼ਲ ਐਸੋਸ਼ੀਏਸ਼ਨ ਆਫ਼ ਇੰਡੀਆ ਨੇ ਵਿਸ਼ਵ ਸ਼ੂਟਿੰਗ ਕੱਪ ਮੁਲਤਵੀ ਕਰ ਦਿੱਤਾ ਹੈ।

ਸ਼ੂਟਿੰਗ ਵਿਸ਼ਵ ਕੱਪ
ਸ਼ੂਟਿੰਗ ਵਿਸ਼ਵ ਕੱਪ

By

Published : Mar 6, 2020, 4:04 PM IST

ਨਵੀਂ ਦਿੱਲੀ: ਨੈਸ਼ਨਲ ਰਾਇਫ਼ਲ ਐਸੋਸ਼ੀਏਸ਼ਨ ਆਫ਼ ਇੰਡੀਆ (ਐਨਆਰਏਆਈ) ਨੇ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਵੇਖਦਿਆਂ ਹੋਇਆਂ ਸ਼ੂਟਿੰਗ ਵਿਸ਼ਵ ਕੱਪ ਮੁਲਤਵੀ ਕਰ ਦਿੱਤਾ ਹੈ।

ਇਹ ਵਿਸ਼ਵ ਕੱਪ 15 ਮਾਰਚ ਤੋਂ 26 ਮਾਰਚ ਦੇ ਦਰਮਿਆਨ ਰਾਜਧਾਨੀ ਦਿੱਲੀ ਵਿੱਚ ਖੇਡਿਆ ਜਾਣਾ ਸੀ। ਇਸ ਮੈਚ ਦੀਆਂ ਤਾਜ਼ਾ ਤਰੀਕਾਂ ਦਾ ਹਾਲੇ ਤੱਕ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ ਹੈ।

ਇਸ ਤੋਂ ਪਹਿਲਾ ਭਾਰਤੀ ਤੀਰਅੰਦਾਜ਼ੀ ਸੰਘ (ਏਆਈਈ) ਨੇ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਵੇਖਦੇ ਹੋਏ ਬੈਂਕਾਕ ਵਿੱਚ ਹੋਣ ਵਾਲੇ ਏਸ਼ੀਆ ਕੱਪ ਵਿੱਚ ਆਪਣੀ ਟੀਮ ਨੂੰ ਨਾ ਭੇਜਣ ਦਾ ਫ਼ੈਸਲਾ ਲਿਆ ਹੈ

ਜ਼ਿਕਰ ਕਰ ਦਈਏ ਕਿ ਕੋਰੋਨਾ ਵਾਇਰਸ ਇਸ ਵੇਲੇ ਅੱਧੀ ਦੂਨੀਆ ਵਿੱਚ ਫ਼ੈਲਿਆ ਹੋਇਆ ਹੈ। ਭਾਰਤ ਵਿੱਚ ਵੀ ਇਸ ਦੇ 31 ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਜਾਪਾਨ ਆਪਣੇ ਮੁਲਕ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਨੂੰ ਵੀ ਮੁਲਤਵੀ ਕਰ ਸਕਦਾ ਹੈ।

ABOUT THE AUTHOR

...view details