ਨਵੀਂ ਦਿੱਲੀ: ਦੁਨੀਆ ਦੀ ਨੰਬਰ 2 ਦੀ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਦਿੱਲੀ ਏਅਰਪੋਰਟ 'ਤੇ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਉਸ ਨੇ ਟਵਿੱਟਰ ਦੇ ਜ਼ਰੀਏ ਖੇਡ ਮੰਤਰੀ ਤੋਂ ਮਦਦ ਮੰਗੀ। ਮਨੂੰ ਦਿੱਲੀ ਤੋਂ ਭੋਪਾਲ ਆ ਰਿਹਾ ਸੀ।
ਭਾਰਤ ਦੀ ਮਸ਼ਹੂਰ ਨਿਸ਼ਾਨੇਬਾਜ਼ ਅਤੇ ਆਈਐਸਐਸਐਫ ਵਿਸ਼ਵ ਕੱਪ ਵਿੱਚ ਦੋ ਸੋਨ ਤਗਮੇ ਜਿੱਤਣ ਵਾਲੀ ਮਨੂ ਭਾਕਰ ਨੂੰ ਦਿੱਲੀ ਏਅਰਪੋਰਟ 'ਤੇ ਯਾਤਰਾ ਕਰਨ ਤੋਂ ਰੋਕ ਦਿੱਤਾ ਗਿਆ ਜਿਸ ਲਈ ਮਨੂ ਭਾਕਰ ਨੇ ਟਵੀਟ ਕਰਕੇ ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਅਤੇ ਖੇਡ ਮੰਤਰੀ ਕਿਰਨ ਰਿਜੀਜੂ ਤੋਂ ਹਵਾਈ ਅੱਡੇ ਦੇ ਅਧਿਕਾਰੀਆਂ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਸ ਸਾਰੇ ਮਾਮਲੇ ਦੀ ਜਾਣਕਾਰੀ ਮਨੂ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਟਵੀਟ ਕਰ ਕੇ ਦਿੱਤੀ।
ਡਾਕੂਮੈਂਟ ਡੀਜੀਸੀਏ ਪਰਮਿਟ ਹੋਣ ਦੇ ਬਾਵਜੂਦ ਅਧਿਕਾਰੀਆਂ ਨੇ ਰੋਕਿਆ
ਜਦੋਂ ਉਹ ਆਪਣੀਆਂ ਦੋ ਬੰਦੂਕਾਂ ਅਤੇ ਏਮਿਉਨੇਸ਼ਨ ਸਮੇਤ ਡਿਪਾਰਚਰ ਟਰਮੀਨਲ ਵਿੱਚ ਦਾਖਲ ਹੋਈ ਸੀ, ਉਸ ਸਮੇਂ ਮਨੂ ਭਾਕਰ ਨੂੰ ਆਈਜੀਆਈ ਏਅਰਪੋਰਟ 'ਤੇ ਯਾਤਰਾ ਕਰਨ ਤੋਂ ਰੋਕਿਆ ਗਿਆ। ਹਾਲਾਂਕਿ, ਉਨ੍ਹਾਂ ਕੋਲ ਡੀਜੀਸੀਏ ਦੁਆਰਾ ਦਿੱਤੇ ਗਏ ਸਾਰੇ ਦਸਤਾਵੇਜ਼ਾਂ ਅਤੇ ਪਰਮਿਟਾਂ ਉਨ੍ਹਾਂ ਕੋਲ ਹਨ, ਇਸ ਦੇ ਬਾਵਜੂਦ ਉਸ ਨੂੰ ਏਅਰ ਇੰਡੀਆ ਇੰਚਾਰਜ ਮਨੋਜ ਗੁਪਤਾ ਅਤੇ ਹੋਰ ਸਟਾਫ ਵਲੋਂ ਯਾਤਰਾ ਕਰਨ ਤੋਂ ਰੋਕ ਦਿੱਤਾ ਗਿਆ।
ਅਧਿਕਾਰੀਆਂ ਨੇ 10,200 ਰੁਪਏ ਦੀ ਮੰਗ ਕੀਤੀ
ਏਅਰ ਇੰਡੀਆ ਦੇ ਅਧਿਕਾਰੀਆਂ ਨੇ ਮਨੂ ਭਾਕਰ ਨੂੰ ਬੰਦੂਕਾਂ ਅਤੇ ਏਮਿਉਨੇਸ਼ਨ ਨਾਲ ਯਾਤਰਾ ਕਰਨ 'ਤੇ ਜ਼ੁਰਮਾਨੇ ਵਜੋਂ 10,200 ਰੁਪਏ ਦੀ ਮੰਗ ਕੀਤੀ। ਜਦੋਂ ਉਨ੍ਹਾਂ ਨੇ ਜ਼ੁਰਮਾਨਾ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੂੰ ਯਾਤਰਾ ਕਰਨ ਤੋਂ ਰੋਕ ਦਿੱਤਾ ਗਿਆ।