ਬੋਗੋਟਾ: ਕੋਲੰਬੀਆ ਦੇ ਬੋਗੋਟਾ (Bogota) ਵਿੱਚ ਹੋਈ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ 2022 (World Weightlifting Championships 2022) ਵਿੱਚ ਓਲੰਪਿਕ ਤਗ਼ਮਾ ਜੇਤੂ ਮੀਰਾਬਾਈ ਚਾਨੂ (Mirabai Chanu) ਨੇ ਚਾਂਦੀ ਦਾ ਤਗ਼ਮਾ ਜਿੱਤ ਲਿਆ ਹੈ। ਮੀਰਾਬਾਈ ਨੇ ਕੁੱਲ 200 ਕਿਲੋ (87 ਕਿਲੋ ਸਨੈਚ + 113 ਕਿਲੋ ਕਲੀਨ ਐਂਡ ਜਰਕ) ਚੁੱਕ ਕੇ ਜਿੱਤੀ। ਚੀਨ ਦੀ ਹੋਊ ਝਿਹੁਆ (198 ਕਿਲੋ) ਨੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ।
ਮੀਰਾਬਾਈ ਨੇ ਗੁੱਟ ਦੀ ਸੱਟ ਦੇ ਬਾਵਜੂਦ ਇਹ ਤਮਗਾ ਜਿੱਤਿਆ ਹੈ। ਉਸ ਨੇ ਆਪਣੀ ਦੂਜੀ ਕਲੀਨ ਐਂਡ ਜਰਕ ਕੋਸ਼ਿਸ਼ 'ਤੇ ਓਵਰਹੈੱਡ ਲਿਫਟ ਨਾਲ ਸੰਘਰਸ਼ ਕੀਤਾ, ਪਰ ਫਿਰ ਵੀ 113 ਕਿਲੋ ਭਾਰ ਚੁੱਕ ਕੇ ਮੈਡਲ ਆਪਣੇ ਨਾਂ ਕੀਤਾ। ਉਸ ਨੇ ਸਨੈਚ ਈਵੈਂਟ ਵਿੱਚ 87 ਕਿਲੋਗ੍ਰਾਮ ਦਾ ਸਰਵੋਤਮ ਯਤਨ ਕੀਤਾ। ਮੀਰਾਬਾਈ ਨੇ ਇਹ ਤਮਗਾ 113 ਕਿਲੋਗ੍ਰਾਮ ਕਲੀਨ ਐਂਡ ਜਰਕ ਵਰਗ ਵਿੱਚ ਜਿੱਤਿਆ ਹੈ। ਵਿਸ਼ਵ ਚੈਂਪੀਅਨਸ਼ਿਪ ਵਿੱਚ ਮੀਰਾਬਾਈ ਦਾ ਇਹ ਦੂਜਾ ਤਮਗਾ ਹੈ।