ਪੰਜਾਬ

punjab

ਓਲੰਪਿਕ 'ਚ ਆਪਣਾ ਸਿੱਕਾ ਜਮਾਉਣ ਵਾਲੀ ਮੀਰਾ ਬਾਈ ਚਾਨੂੰ ਨੂੰ ਮਿਲਿਆ ਪੁਲਿਸ 'ਚ ਵੱਡਾ ਅਹੁਦਾ

ਓਲੰਪਿਕ 'ਚ ਆਪਣਾ ਸਿੱਕਾ ਜਮਾਉਣ ਵਾਲੀ ਮੀਰਾ ਬਾਈ ਚਾਨੂੰ ਨੂੰ ਪੁਲਿਸ 'ਚ ਵੱਡਾ ਅਹੁਦਾ ਮਿਲਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਯਾਦਗਾਰੀ ਚਿੰਨ ਦੇਕੇ ਚਾਨੂੰ ਨੂੰ ਸਨਮਾਨਿਤ ਕੀਤਾ ਹੈ।

By

Published : Sep 4, 2021, 3:58 PM IST

Published : Sep 4, 2021, 3:58 PM IST

ETV Bharat / sports

ਓਲੰਪਿਕ 'ਚ ਆਪਣਾ ਸਿੱਕਾ ਜਮਾਉਣ ਵਾਲੀ ਮੀਰਾ ਬਾਈ ਚਾਨੂੰ ਨੂੰ ਮਿਲਿਆ ਪੁਲਿਸ 'ਚ ਵੱਡਾ ਅਹੁਦਾ

ਓਲੰਪਿਕ 'ਚ ਆਪਣਾ ਸਿੱਕਾ ਜਮਾਉਣ ਵਾਲੀ ਮੀਰਾ ਬਾਈ ਚਾਨੂੰ ਨੂੰ ਮਿਲਿਆ ਪੁਲਿਸ 'ਚ ਵੱਡਾ ਅਹੁਦਾ
ਓਲੰਪਿਕ 'ਚ ਆਪਣਾ ਸਿੱਕਾ ਜਮਾਉਣ ਵਾਲੀ ਮੀਰਾ ਬਾਈ ਚਾਨੂੰ ਨੂੰ ਮਿਲਿਆ ਪੁਲਿਸ 'ਚ ਵੱਡਾ ਅਹੁਦਾ

ਨਵੀਂ ਦਿੱਲੀ: ਓਲੰਪਿਕ 'ਚ ਆਪਣਾ ਤੇ ਦੇਸ਼ ਦਾ ਨਾਮ ਚਮਕਾਉਣ ਤੇ ਦੇਸ਼ ਦੀ ਝੋਲੀ ਤਮਗਾ ਪਾਉਣ ਵਾਲੀ ਮੀਰਾ ਬਾਈ ਚਾਨੂੰ ਨੂੰ ਮਣੀਪੁਰ ਵਿੱਚ ਵਧੀਕ ਸੁਪਰਡੈਂਟ ਆਫ ਪੁਲਿਸ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ (ਬੀਪੀਆਰਐਂਡਡੀ) 51 ਵੇਂ ਸਥਾਪਨਾ ਦਿਵਸ ਸਮਾਰੋਹ ਮੌਕੇ ਸਨਮਾਨਿਤ ਕੀਤਾ ਗਿਆ।

ਅਮਿਤ ਸ਼ਾਹ ਨੇ ਮੀਰਾ ਬਾਈ ਚਾਨੂੰ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਦੇਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਚਾਨੂੰ ਨੇ ਟੋਕੀਓ ਓਲੰਪਿਕ ਖੇਡਾਂ ਵਿੱਚ ਤਗਮਾ ਜਿੱਤਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਹੁਣ ਉਹ ਪੁਲਿਸ ਬਲ ਦਾ ਮਾਣਮੱਤਾ ਮੈਂਬਰ ਹੈ।

ਗ੍ਰਹਿ ਮੰਤਰੀ ਨੇ ਕਿਹਾ, ਉਹ ਉਸਦੀ ਸਖਤ ਮਿਹਨਤ ਅਤੇ ਸਮਰਪਣ ਲਈ ਉਸਦੀ ਪ੍ਰਸ਼ੰਸਾ ਕਰਦੇ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਗਿਆ ਸੀ, "ਬੀਪੀਆਰ ਐਂਡ ਡੀ ਦੁਆਰਾ ਚਾਨੂੰ ਦਾ ਸਵਾਗਤ ਕਰਨ ਲਈ ਇਹ ਭਾਰਤੀ ਪੁਲਿਸ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਹੈ।

ਇਹ ਵੀ ਪੜੋ:ਕਿਸਾਨਾਂ ’ਤੇ ਲਾਠੀਚਾਰਜ ਮਾਮਲਾ: ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਪ੍ਰਦਰਸ਼ਨ

ਇਸ ਮੌਕੇ ਗ੍ਰਹਿ ਮੰਤਰੀ ਨੇ ਅਭਿਆਸ ਵਿੱਚ ਉੱਤਮ ਪ੍ਰਦਰਸ਼ਨ ਕਰਨ ਵਾਲੇ ਰਾਜਾਂ ਅਤੇ ਕੇਂਦਰੀ ਪੁਲਿਸ ਸੰਗਠਨਾਂ ਨੂੰ ਮੈਡਲ ਅਤੇ ਟਰਾਫੀਆਂ ਵੀ ਦਿੱਤੀਆਂ।

ABOUT THE AUTHOR

...view details