ਦੋਹਾ:ਲਿਓਨੇਲ ਮੇਸੀ ਦੇ ਗੋਲ ਦੀ ਬਦੌਲਤ ਅਰਜਨਟੀਨਾ ਨੇ ਨਾਕਆਊਟ ਗੇੜ ਵਿੱਚ ਆਸਟਰੇਲੀਆ ਨੂੰ 2-1 ਨਾਲ ਹਰਾ ਕੇ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। 34ਵੇਂ ਮਿੰਟ 'ਚ ਮੇਸੀ ਨੇ ਵਿਸ਼ਵ ਕੱਪ 'ਚ ਆਪਣਾ ਨੌਵਾਂ ਗੋਲ ਕਰਕੇ ਅਰਜਨਟੀਨਾ ਦੀ ਬੜ੍ਹਤ ਬਣਾ ਲਈ। ਅਜਿਹਾ ਕਰਦੇ ਹੋਏ ਉਹ ਡਿਏਗੋ ਮਾਰਾਡੋਨਾ ਤੋਂ ਵੀ ਅੱਗੇ ਨਿਕਲ ਗਏ।
ਇਹ ਵੀ ਪੜੋ:ਭਾਰਤੀ ਕ੍ਰਿਕਟ ਟੀਮ 7 ਸਾਲ ਬਾਅਦ ਬੰਗਲਾਦੇਸ਼ 'ਚ ਖੇਡਣ ਜਾ ਰਹੀ ODI ਮੈਚ, ਅਜਿਹੀ ਹੈ ਪਿੱਚ ਰਿਪੋਰਟ ਤੇ ਸੰਭਾਵਨਾਵਾਂ
ਜੂਲੀਅਨ ਅਲਵਾਰੇਜ਼ ਨੇ ਆਸਟਰੇਲੀਆ ਦੇ ਗੋਲਕੀਪਰ ਮੈਥਿਊ ਰਿਆਨ ਨੂੰ ਹਰਾ ਕੇ ਦੂਜਾ ਗੋਲ ਕੀਤਾ। ਇਸ ਨਾਲ ਅਰਜਨਟੀਨਾ ਨੇ ਕੁਆਰਟਰ ਫਾਈਨਲ ਵਿੱਚ ਨੀਦਰਲੈਂਡ ਨਾਲ ਆਪਣੀ ਟੱਕਰ ਪੱਕੀ ਕਰ ਲਈ ਹੈ।
ਇਸ ਦੇ ਨਾਲ ਹੀ, ਆਸਟਰੇਲੀਆ ਨੇ 77ਵੇਂ ਮਿੰਟ ਵਿੱਚ ਇਕਲੌਤਾ ਤਸੱਲੀ ਵਾਲਾ ਗੋਲ ਕੀਤਾ, ਜਦੋਂ ਕ੍ਰੇਗ ਗੁਡਵਿਨ ਦਾ ਸ਼ਾਟ ਅਰਜਨਟੀਨਾ ਦੇ ਮਿਡਫੀਲਡਰ ਐਂਜੋ ਫਰਨਾਂਡੀਜ਼ ਦੇ ਅਗਲੇ ਪਾਸਿਓਂ ਨੈੱਟ ਵਿੱਚ ਚਲਾ ਗਿਆ। ਆਸਟਰੇਲੀਆ ਦੇ ਕੋਲ ਬਰਾਬਰੀ ਦਾ ਇੱਕ ਆਖਰੀ ਮੌਕਾ ਸੀ, ਪਰ ਅਰਜਨਟੀਨਾ ਦੀ ਗੋਲਕੀਪਰ ਐਮੀ ਮਾਰਟੀਨੇਜ਼ ਨੇ ਸ਼ਾਨਦਾਰ ਬਚਾਅ ਕੀਤਾ।
ਸਾਊਦੀ ਅਰਬ ਤੋਂ ਆਪਣਾ ਪਹਿਲਾ ਮੈਚ ਹਾਰਨ ਤੋਂ ਬਾਅਦ ਅਰਜਨਟੀਨਾ ਜ਼ਬਰਦਸਤ ਢੰਗ ਨਾਲ ਉਭਰਿਆ ਅਤੇ ਤਿੰਨੋਂ ਮੈਚ ਜਿੱਤ ਕੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ। ਜਿੱਥੋਂ ਤੱਕ ਮੈਸੀ ਦਾ ਸਵਾਲ ਹੈ, ਉਹ ਆਪਣੇ ਕਰੀਅਰ ਵਿੱਚ ਹੁਣ ਤੱਕ 789 ਗੋਲ ਕਰ ਚੁੱਕਾ ਹੈ। ਉਹ ਆਪਣੇ ਆਖਰੀ ਵਿਸ਼ਵ ਕੱਪ 'ਚ 18 ਦਸੰਬਰ ਨੂੰ ਫੀਫਾ ਵਿਸ਼ਵ ਕੱਪ ਜਿੱਤ ਕੇ ਫੁੱਟਬਾਲ ਦੀ ਸਭ ਤੋਂ ਵੱਡੀ ਟਰਾਫੀ ਆਪਣੇ ਹੱਥਾਂ 'ਚ ਦੇਖਣਾ ਚਾਹੁੰਦਾ ਹੈ।
ਇਹ ਵੀ ਪੜੋ:ਰੋਹਿਤ ਸ਼ਰਮਾ ਲਈ ਚਿਤਾਵਨੀ, ਜੇਕਰ ਉਹ ਇਸ ਨੂੰ ਗੁਆਉਂਦੇ ਹਨ ਤਾਂ ਉਨ੍ਹਾਂ ਦਾ ਕਰੀਅਰ ਖਤਮ ਹੋ ਸਕਦਾ ਹੈ..!