ਨਵੀਂ ਦਿੱਲੀ: ਇਸ ਸਾਲ ਪਦਮਾ ਐਵਾਰਡਸ ਵਿੱਚ ਖੇਡ ਜਗਤ ਦੇ 8 ਵੱਡੇ ਨਾਂਅ ਨੂੰ ਉਨ੍ਹਾਂ ਦੀ ਉਪਲੱਬਧੀ ਦੇ ਲਈ ਸਨਮਾਨਿਤ ਕੀਤਾ ਜਾਵੇਗਾ। ਇਸ ਵਿੱਚ ਭਾਰਤ ਦੀ ਛੇ ਵਾਰ ਵਰਲਡ ਚੈਂਪੀਅਨ ਐਮਸੀ ਮੈਰੀਕਾਮ ਨੂੰ ਪਦਮ ਵਿਭੂਸ਼ਣ ਮਿਲੇਗਾ ਤੇ ਇਸ ਦੇ ਨਾਲ ਉਲੰਪਿਕ ਵਿੱਚ ਸਿਲਵਰ ਤਗ਼ਮਾ ਜੇਤੂ ਪੀਵੀ ਸਿੰਧੂ ਨੂੰ ਪਦਮ ਭੂਸ਼ਣ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ 6 ਖਿਡਾਰੀਆਂ ਨੂੰ ਪਦਮ ਸ਼੍ਰੀ ਐਵਾਰਡ ਨਾਲ ਨਵਾਜਿਆ ਜਾਵੇਗਾ।
ਮੈਰੀ ਕੌਮ ਨੂੰ ਪਦਮ ਵਿਭੂਸ਼ਣ ਤੇ ਪੀਵੀ ਸਿੰਧੂ ਨੂੰ ਪਦਮ ਭੂਸ਼ਣ ਨਾਲ ਕੀਤਾ ਜਾਵੇਗਾ ਸਨਮਾਨਿਤ - ਮੈਰੀ ਕੌਮ ਨੂੰ ਪਦਮਾ ਵਿਭੂਸ਼ਣ
ਵਰਲਡ ਚੈਂਪੀਅਨ ਐਮਸੀ ਮੈਰੀਕਾਮ ਨੂੰ ਪਦਮ ਵਿਭੂਸ਼ਣ ਤੇ ਇਸ ਦੇ ਨਾਲ ਉਲੰਪਿਕ ਵਿੱਚ ਸਿਲਵਰ ਤਗ਼ਮਾ ਜੇਤੂ ਪੀਵੀ ਸਿੰਧੂ ਨੂੰ ਪਦਮ ਭੂਸ਼ਣ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਫ਼ੋਟੋ
ਹੋਰ ਪੜ੍ਹੋ: ਆਸਟ੍ਰੇਲੀਅਨ ਓਪਨ: ਗੱਫ ਨੇ ਡਿਫੈਂਡਿੰਗ ਚੈਂਪੀਅਨ ਓਸਾਕਾ ਨੂੰ ਹਰਾ ਕੇ ਕੀਤਾ ਵੱਡਾ ਬਦਲਾਅ
ਜ਼ਿਕਰੇਖ਼ਾਸ ਹੈ ਕਿ ਭਾਰਤੀ ਖੇਡ ਮੰਤਰੀ ਨੇ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਇਨ੍ਹਾਂ ਦੋਹਾਂ ਖਿਡਾਰਣਾਂ ਦੇ ਨਾਂਅ ਲਈ ਸਿਫਾਰਸ਼ ਕੀਤੀ ਸੀ। ਮੈਰੀ ਕੋਮ ਨੂੰ ਸਾਲ 2013 ਵਿੱਚ ਪਦਮ ਭੂਸ਼ਣ ਐਵਾਰਡ ਮਿਲਿਆ ਸੀ ਤੇ ਸਾਲ 2006 ਵਿੱਚ ਉਨ੍ਹਾਂ ਨੂੰ ਪਦਮ ਸ੍ਰੀ ਐਵਾਰਡ ਮਿਲਿਆ। ਇਸ ਦੇ ਨਾਲ ਹੀ 2017 ਵਿੱਚ ਸਿੰਧੂ ਨੂੰ ਇਸ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ ਪਰ ਅਖ਼ਰੀਲੀ ਸੂਚੀ ਵਿੱਚ ਉਨ੍ਹਾਂ ਦਾ ਨਾਂਅ ਸ਼ਾਮਲ ਨਹੀਂ ਹੋ ਸਕਿਆ।