ਸਾਉ ਪਾਉਲੋ : ਨੀਦਰਲੈਂਡਜ਼ ਦੇ ਫ਼ਾਰਮੂਲਾ-1 ਡਰਾਇਵਰ ਮੈਕਸ ਵੇਰਸਟਾਪੇਨ ਨੇ ਆਪਣੀ ਟੀਮ ਰੈੱਡ ਬੁੱਲ ਦੇ ਨਾਲ ਬ੍ਰਾਜ਼ੀਲ ਗ੍ਰਾਂ ਪ੍ਰੀ ਦਾ ਖ਼ਿਤਾਬ ਆਪਣੇ ਨਾਂਅ ਕੀਤਾ ਹੈ।
ਉਹ ਫ਼ਰਾਂਸ ਦੇ ਪਿਅਰੇ ਗੈਸਲੇ, ਸਪੇਨ ਦੇ ਕਾਰਲੋਸ ਸੇਂਜ ਤੋਂ ਅੱਗੇ ਰਹੇ। ਤੀਸਰੇ ਸਥਾਨ ਉੱਤੇ ਮਰਸਿਡੀਜ਼ ਦੇ ਲੁਇਸ ਹੈਮਿਲਟਨ ਸਨ ਪਰ ਉਨ੍ਹਾਂ ਉੱਤੇ 5 ਸਕਿਟ ਦੀ ਪੈਨਲਟੀ ਲਾਈ ਗਈ ਜਿਸ ਕਾਰਨ ਸੇਂਜ ਨੂੰ ਤੀਸਰਾ ਸਥਾਨ ਮਿਲਿਆ ਅਤੇ ਹੈਮਿਲਟਨ 7ਵੇਂ ਸਥਾਨ ਉੱਤੇ ਪਹੁੰਚ ਗਏ।