ਪੰਜਾਬ

punjab

ETV Bharat / sports

ਮੈਰੀਕਾਮ ਤੇ ਨਿਖਤ ਵਿਚਾਲੇ ਓਲੰਪਿਕ ਕੁਆਲੀਫਾਇਰ ਲਈ ਟਰਾਇਲ ਮੈਚ ਅੱਜ

ਓਲੰਪਿਕ ਕੁਆਲੀਫਾਇਰ ਲਈ ਮੈਰੀਕਾਮ ਤੇ ਨਿਖਤ ਵਿਚਾਲੇ ਟਰਾਇਲ ਮੈਚ ਸਨਿੱਚਰਵਾਰ ਨੂੰ ਖੇਡਿਆ ਜਾਵੇਗਾ।

Mary Kom vs Nikhat Zareen
ਮੈਰੀਕਾਮ ਤੇ ਨਿਖਤ ਵਿਚਾਲੇ ਓਲੰਪਿਕ ਕੁਆਲੀਫਾਇਰ ਲਈ ਟਰਾਇਲ ਮੈਚ

By

Published : Dec 28, 2019, 12:09 PM IST

ਨਵੀਂ ਦਿੱਲੀ: 6 ਵਾਰ ਦੀ ਵਿਸ਼ਵ ਚੈਂਪੀਅਨ ਮਹਿਲਾ ਮੁੱਕੇਬਾਜ਼ ਮੈਰੀਕਾਮ ਤੇ ਨਿਖਤ ਜ਼ਰੀਨ ਵਿਚਾਲੇ ਸਨਿੱਚਰਵਾਰ ਨੂੰ ਓਲੰਪਿਕ ਕੁਆਲੀਫਾਇਰ ਲਈ ਟਰਾਇਲ ਮੈਚ ਹੋਵੇਗਾ।

ਵੀਰਵਾਰ ਨੂੰ ਮੈਰੀਕਾਮ ਨੇ ਰਿਤੂ ਗਰੇਵਾਲ ਅਤੇ ਨਿਖਤ ਜ਼ਰੀਨ ਨੇ ਜੋਤੀ ਗੁਲਿਆ ਨੂੰ ਹਰਾ ਕੇ ਦੋ ਦਿਨਾਂ ਟਰਾਇਲ ਮੁਕਾਬਲੇ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਜ਼ਰੀਨ ਅਕਤੂਬਰ ਤੋਂ ਹੀ ਚੋਣ ਨੀਤੀ 'ਤੇ ਸਵਾਲ ਉਠਾਉਂਦਿਆਂ ਮੈਰੀਕਾਮ ਵਿਰੁੱਧ ਟਰਾਇਲ ਮੈਚ ਦੀ ਮੰਗ ਕਰ ਰਹੀ ਸੀ। ਉੱਥੇ ਹੀ ਮੈਰੀਕਾਮ ਨੇ ਕਿਹਾ ਸੀ ਕਿ ਉਹ ਚੋਣ ਨੀਤੀ ਦੀ ਪਾਲਣਾ ਕਰੇਗੀ।

ਮੈਰੀਕਾਮ ਇਸ ਸਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਮਗ਼ਾ ਜਿੱਤੀ। ਉਸ ਨੂੰ ਇਸੇ ਅਧਾਰ 'ਤੇ ਓਲੰਪਿਕ ਕੁਆਲੀਫਾਇਰ ਵਿੱਚ ਭੇਜਣ ਦੀ ਗੱਲ ਚੱਲ ਰਹੀ ਸੀ।

ਹਾਲਾਂਕਿ, ਨਿਯਮਾਂ ਮੁਤਾਬਕ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨੇ ਜਾਂ ਚਾਂਦੀ ਦਾ ਤਮਗ਼ਾ ਜਿੱਤਣ ਵਾਲੇ ਮੁੱਕੇਬਾਜ਼ ਨੂੰ ਹੀ ਓਲੰਪਿਕ ਕੁਆਲੀਫਾਇਰ ਵਿੱਚ ਸਿੱਧੀ ਥਾਂ ਮਿਲਦੀ ਹੈ। ਹੋਰ ਸਾਰਿਆਂ ਨੂੰ ਟਰਾਇਲ ਮੈਚ ਖੇਡਣਾ ਹੁੰਦਾ ਹੈ। ਟੋਕਿਓ ਓਲੰਪਿਕ ਲਈ ਕੁਆਲੀਫਾਇਰ ਮੁਕਾਬਲੇ ਚੀਨ ਦੇ ਵੁਹਾਨ ਵਿੱਚ 3 ਤੋਂ 14 ਫਰਵਰੀ ਤੱਕ ਖੇਡੇ ਜਾਣਗੇ।

ABOUT THE AUTHOR

...view details