ਪੰਜਾਬ

punjab

ETV Bharat / sports

ਮੈਰੀਕਾਮ ਨੇ ਓਲੰਪਿਕ ਕੁਆਲੀਫਾਇਰ ਲਈ ਨਿਖਤ ਨੂੰ 9-1 ਨਾਲ ਦਿੱਤੀ ਮਾਤ

ਸਨਿੱਚਰਵਾਰ ਨੂੰ ਓਲੰਪਿਕ ਕੁਆਲੀਫਾਇਰ ਲਈ ਮੈਰੀਕਾਮ ਤੇ ਨਿਖਤ ਵਿਚਾਲੇ ਟਰਾਇਲ ਮੈਚ ਖੇਡਿਆ ਗਿਆ ਜਿਸ ਵਿੱਚ ਮੈਰੀਕਾਮ ਨੇ ਨਿਖਤ ਜ਼ਰੀਨ ਨੂੰ 9-1 ਨਾਲ ਮਾਤ ਦੇ ਦਿੱਤੀ।

Mary Kom
ਮੈਰੀਕਾਮ ਨੇ ਨਿਖਤ ਜ਼ਰੀਨ ਨੂੰ 9-1 ਨਾਲ ਦਿੱਤੀ ਮਾਤ

By

Published : Dec 28, 2019, 1:06 PM IST

ਨਵੀਂ ਦਿੱਲੀ: ਛੇ ਵਾਰ ਦੀ ਵਿਸ਼ਵ ਚੈਂਪੀਅਨ ਐਮਸੀ ਮੈਰੀਕਾਮ ਨੇ ਸਨਿੱਚਰਵਾਰ ਨੂੰ ਨਿਖਤ ਜ਼ਰੀਨ ਨੂੰ ਅਗਲੇ ਸਾਲ ਦੇ ਓਲੰਪਿਕ ਕੁਆਲੀਫਾਇਰ ਲਈ ਮਹਿਲਾ ਬਾਕਸਿੰਗ ਟਰਾਇਲ ਦੇ 51 ਕਿਲੋਗ੍ਰਾਮ ਵਰਗ ਦੇ ਫਾਈਨਲ ਮੁਕਾਬਲੇ 'ਚ 9-1 ਨਾਲ ਹਰਾ ਦਿੱਤਾ ਹੈ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਮੈਰੀਕਾਮ ਨੇ ਰਿਤੂ ਗਰੇਵਾਲ ਅਤੇ ਨਿਖਤ ਜ਼ਰੀਨ ਨੇ ਜੋਤੀ ਗੁਲਿਆ ਨੂੰ ਹਰਾ ਕੇ ਦੋ ਦਿਨਾਂ ਟਰਾਇਲ ਮੁਕਾਬਲੇ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਜ਼ਰੀਨ ਅਕਤੂਬਰ ਤੋਂ ਹੀ ਚੋਣ ਨੀਤੀ 'ਤੇ ਸਵਾਲ ਉਠਾਉਂਦਿਆਂ ਮੈਰੀਕਾਮ ਵਿਰੁੱਧ ਟਰਾਇਲ ਮੈਚ ਦੀ ਮੰਗ ਕਰ ਰਹੀ ਸੀ। ਉੱਥੇ ਹੀ ਮੈਰੀਕਾਮ ਨੇ ਕਿਹਾ ਸੀ ਕਿ ਉਹ ਚੋਣ ਨੀਤੀ ਦੀ ਪਾਲਣਾ ਕਰੇਗੀ।

ਮੈਰੀਕਾਮ ਨੇ ਇਸ ਸਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਮਗ਼ਾ ਜਿੱਤਿਆ। ਉਸ ਨੂੰ ਇਸੇ ਅਧਾਰ 'ਤੇ ਓਲੰਪਿਕ ਕੁਆਲੀਫਾਇਰ ਵਿੱਚ ਭੇਜਣ ਦੀ ਗੱਲ ਚੱਲ ਰਹੀ ਸੀ।

ਹਾਲਾਂਕਿ, ਨਿਯਮਾਂ ਮੁਤਾਬਕ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨੇ ਜਾਂ ਚਾਂਦੀ ਦਾ ਤਮਗ਼ਾ ਜਿੱਤਣ ਵਾਲੇ ਮੁੱਕੇਬਾਜ਼ ਨੂੰ ਹੀ ਓਲੰਪਿਕ ਕੁਆਲੀਫਾਇਰ ਵਿੱਚ ਸਿੱਧੀ ਥਾਂ ਮਿਲਦੀ ਹੈ। ਹੋਰ ਸਾਰਿਆਂ ਨੂੰ ਟਰਾਇਲ ਮੈਚ ਖੇਡਣਾ ਹੁੰਦਾ ਹੈ। ਟੋਕਿਓ ਓਲੰਪਿਕ ਲਈ ਕੁਆਲੀਫਾਇਰ ਮੁਕਾਬਲੇ ਚੀਨ ਦੇ ਵੁਹਾਨ ਵਿੱਚ 3 ਤੋਂ 14 ਫਰਵਰੀ ਤੱਕ ਖੇਡੇ ਜਾਣਗੇ।

ABOUT THE AUTHOR

...view details