ਮਾਨਚੈਸਟਰ:ਮੈਨਚੈਸਟਰ ਯੂਨਾਈਟਿਡ (Manchester United) ਨੇ ਪ੍ਰੀਮੀਅਰ ਲੀਗ ਫੁੱਟਬਾਲ ਮੈਚ (Premier League) ਵਿੱਚ ਲਿਵਰਪੂਲ (Liverpool) ਨੂੰ 2-1 ਨਾਲ ਹਰਾ ਕੇ ਸੀਜ਼ਨ ਦਾ ਪਹਿਲਾ ਅੰਕ ਹਾਸਲ ਕੀਤਾ। ਮੈਨਚੈਸਟਰ ਯੂਨਾਈਟਿਡ ਲਈ ਜੇਡੋਨ ਸਾਂਚੋ (Jadon Sancho) ਨੇ 16ਵੇਂ ਮਿੰਟ ਅਤੇ ਮਾਰਕਸ ਰਾਸ਼ਫੋਰਡ (Marcus Rashford) ਨੇ 53ਵੇਂ ਮਿੰਟ ਵਿੱਚ ਗੋਲ ਕੀਤੇ। ਇਸ ਨਾਲ ਮੈਨੇਜਰ ਐਰਿਕ ਟੈਨ ਹੇਗ ਨੂੰ ਰਾਹਤ ਮਿਲਣੀ ਚਾਹੀਦੀ ਸੀ, ਜਿਸ ਨੇ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਅਤੇ ਕਲੱਬ ਦੇ ਕਪਤਾਨ ਹੈਰੀ ਮੈਗੁਇਰ ਨੂੰ ਬਾਹਰ ਕਰਨ ਦਾ ਦਲੇਰਾਨਾ ਫੈਸਲਾ ਲਿਆ।
ਮਾਨਚੈਸਟਰ ਯੂਨਾਈਟਿਡ (Manchester United) ਨੇ ਲੀਗ ਦੇ ਇਸ ਸੀਜ਼ਨ 'ਚ ਹੁਣ ਤੱਕ ਤਿੰਨ ਮੈਚ ਖੇਡੇ ਹਨ, ਜਿਸ 'ਚ ਉਸ ਨੂੰ ਦੋ 'ਚ ਹਾਰ ਮਿਲੀ ਹੈ ਅਤੇ ਇਹ ਪਹਿਲੀ ਜਿੱਤ ਹੈ। ਦੂਜੇ ਪਾਸੇ ਲਿਵਰਪੂਲ ਨੇ ਤਿੰਨ ਮੈਚਾਂ ਵਿੱਚੋਂ ਇੱਕ ਵੀ ਨਹੀਂ ਜਿੱਤਿਆ ਹੈ ਅਤੇ ਉਹ ਦੋ ਅੰਕਾਂ ਨਾਲ ਸੂਚੀ ਵਿੱਚ ਯੂਨਾਈਟਿਡ (Manchester United) ਤੋਂ ਪਿੱਛੇ ਹੈ। ਉਸ ਲਈ ਇਕਮਾਤਰ ਗੋਲ ਮੁਹੰਮਦ ਸਾਲੇਹ ਨੇ 81ਵੇਂ ਮਿੰਟ ਵਿਚ ਕੀਤਾ।