ਬਰਮਿੰਘਮ: ਭਾਰਤ ਦੇ ਲਵਪ੍ਰੀਤ ਸਿੰਘ ਨੇ 109 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਉਸ ਨੇ ਸਨੈਚ ਰਾਊਂਡ ਵਿੱਚ 163 ਕਿਲੋ ਭਾਰ ਚੁੱਕਿਆ। ਇਸ ਦੇ ਨਾਲ ਹੀ ਕਲੀਨ ਐਂਡ ਜਰਕ ਦੀ ਪਹਿਲੀ ਕੋਸ਼ਿਸ਼ ਵਿੱਚ ਉਸ ਨੇ 185 ਕਿਲੋ ਭਾਰ ਚੁੱਕਿਆ। ਇਸ ਤਰ੍ਹਾਂ ਉਸ ਨੇ ਮੈਚ ਵਿੱਚ ਕੁੱਲ 355 ਕਿਲੋ ਭਾਰ ਚੁੱਕਿਆ। ਵੇਟਲਿਫਟਿੰਗ ਵਿੱਚ ਭਾਰਤ ਨੂੰ ਨੌਵਾਂ ਤਮਗਾ ਮਿਲਿਆ। ਇਸ ਦੇ ਨਾਲ ਹੀ ਕੁੱਲ ਮੈਡਲਾਂ ਦੀ ਗਿਣਤੀ 14 ਹੋ ਗਈ ਹੈ।
ਦੱਸ ਦੇਈਏ ਕਿ ਲਵਪ੍ਰੀਤ ਸਿੰਘ 355 ਕਿਲੋ ਭਾਰ ਚੁੱਕਣ ਵਿੱਚ ਸਫਲ ਰਹੇ ਸਨ। ਲਵਪ੍ਰੀਤ ਨੇ ਸਨੈਚ ਰਾਊਂਡ ਵਿੱਚ 163 ਕਿਲੋ ਅਤੇ ਕਲੀਨ ਐਂਡ ਜਰਕ ਰਾਊਂਡ ਵਿੱਚ 192 ਕਿਲੋਗ੍ਰਾਮ ਭਾਰ ਚੁੱਕਿਆ। ਕੈਮਰੂਨ ਦੇ ਜੂਨੀਅਰ ਪੇਰੀਲੇਕਸ ਨੇ 361 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ। ਇਸ ਦੇ ਨਾਲ ਹੀ ਸਮੋਆ ਦੇ ਜੈਕ ਹਿਤਿਲਾ ਓਪੇਲੋਗ ਨੇ 358 ਕਿਲੋਗ੍ਰਾਮ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਿਆ।
ਲਵਪ੍ਰੀਤ ਦੀ ਕਾਰਗੁਜ਼ਾਰੀ