ਪੰਜਾਬ

punjab

ਜਾਣੋ ਕਿਹੜੇ ਸ਼ੂਟਰਾਂ ਦੇ ਨਾਂਅ ਹਨ ਟੋਕਿਓ ਓਲੰਪਿਕ ਦੇ ਰਿਕਾਰਡ ਤੋੜ 15 ਕੋਟੇ

By

Published : Nov 11, 2019, 6:35 PM IST

ਏਸ਼ੀਅਨ ਚੈਂਪੀਅਨਸ਼ਿਪ ਵਿੱਚ ਆਏ ਸੋਨੇ ਅਤੇ ਚਾਂਦੀ ਦੇ ਤਮਗ਼ਿਆਂ ਤੋਂ ਬਾਅਦ ਭਾਰਤੀ ਸ਼ੂਟਰਾਂ ਦੀ ਓਲੰਪਿਕ ਕੋਟੇ ਦੀ ਗਿਣਤੀ 15 ਤੱਕ ਪਹੁੰਚ ਗਈ ਜੋ ਬੀਤੇ ਕਈ ਸਾਲਾਂ ਤੋਂ ਜ਼ਿਆਦਾ ਹੈ।

ਜਾਣੋ ਕਿਹੜੇ ਸ਼ੂਟਰਾਂ ਦੇ ਨਾਂਅ ਹਨ ਟੋਕਿਓ ਓਲੰਪਿਕ ਦੇ ਰਿਕਾਰਡ ਤੋੜ 15 ਕੋਟੇ

ਕਤਰ : ਦੋਹਾ ਵਿੱਚ ਖੇਡੀ ਜਾ ਰਹੀ ਸ਼ੂਟਿੰਗ ਦੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਅੰਗਦ ਵੀਰ ਸਿੰਘ ਬਾਜਵਾ ਅਤੇ ਮੈਰਾਜ ਅਹਿਮਦ ਖ਼ਾਨ ਵੱਲੋਂ ਮੈਨ ਸਕੀਟ ਵਿੱਚ ਪੇਡਿਅਮ ਉੱਤੇ ਪਹਿਲਾ ਅਤੇ ਦੂਸਰਾ ਸਥਾਨ ਹਾਸਲ ਕੀਤਾ। ਉੱਥੇ ਹੀ ਨੌਜਵਾਨ ਨਿਸ਼ਾਨੇਬਾਜ਼ਾਂ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਤਾਂਬੇ ਦਾ ਤਮਗ਼ਾ ਆਪਣੇ ਨਾਂਅ ਕੀਤਾ। ਜਿਸ ਤੋਂ ਬਾਅਦ ਭਾਰਤ ਵਿੱਚ ਓਲੰਪਿਕ ਕੋਟੇ ਦੀ ਗਿਣਤੀ 15 ਤੱਕ ਪਹੁੰਚ ਗਈ। ਤੁਹਾਨੂੰ ਦੱਸ ਦਈਏ ਕਿ ਇਸ ਵਾਰ ਭਾਰਤੀ ਸ਼ੂਟਰਾਂ ਨੇ 15 ਓਲੰਪਿਕ ਕੋਟੇ ਆਪਣੇ ਨਾਂਅ ਕੀਤੇ ਜੋ ਬੀਤੇ ਸਾਲਾਂ ਦੇ ਮੁਕਾਬਲੇ ਤੋਂ ਜ਼ਿਆਦਾ ਹਨ।

ਸ਼ੂਟਿੰਗ ਕਰਦਾ ਹੋਇਆ ਸ਼ੂਟਰ।

ਇਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਓਲੰਪਿਕ ਕੋਟਾ ਹੈ, 2016 ਰਿਓ ਓਲੰਪਿਕ ਵਿੱਚ 12 ਕੋਟੇ ਭਾਰਤ ਦੇ ਨਾਂਅ ਸਨ ਅਤੇ 2012 ਵਿੱਚ ਲੰਡਨ ਵਿੱਚ 11 ਕੋਟੇ ਸਨ।

ਨੈਸ਼ਨਲ ਰਾਇਫ਼ਲ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਰਣਇੰਦਰ ਸਿੰਘ ਟਵੀਟ ਕਰ ਕੇ ਕਿਹਾ ਕਿ 15 ਕੋਟੇ ਅਤੇ ਸਕੀਟ ਦੇ 2 ਤਮਗ਼ੇ, ਅੰਗਦ ਅਤੇ ਮੈਰਾਜ- ਬਹੁਤ ਵਧੀਆ ਮੁੰਡਿਓ। ਤੁਹਾਡੇ ਉੱਤੇ ਮਾਣ ਹੈ। ਤੁਸੀਂ ਮੇਰੀ ਉਮੀਦ ਤੋਂ ਜ਼ਿਆਦਾ ਇਸ ਵਾਰ ਇੱਕ ਕੋਟਾ ਜ਼ਿਆਦਾ ਲੈ ਕੇ ਆਏ।

ਰਣਇੰਦਰ ਸਿੰਘ ਦਾ ਟਵੀਟ।

ਇੰਨ੍ਹਾਂ ਮੁਕਾਬਲਿਆਂ ਵਿੱਚ ਭਾਰਤੀ ਨਿਸ਼ਾਨੇਬਾਜ਼ਾਂ ਨੇ ਹਾਸਲ ਕੀਤਾ ਓਲੰਪਿਕ ਕੋਟਾ

  • ਅੰਜੁਮ ਮੌਦਗਿੱਲ - ਔਰਤਾਂ ਦੀ 10 ਮੀਟਰ ਏਅਰ ਰਾਇਫ਼ਲ - ਵਿਸ਼ਵ ਚੈਂਪੀਅਨਸ਼ਿਪ
  • ਅਪੂਰਵੀ ਚੰਦੇਲਾ - ਔਰਤਾਂ 10 ਮੀਟਰ ਏਅਰ ਰਾਇਫ਼ਲ - ਵਿਸ਼ਵ ਚੈਂਪੀਅਨਸ਼ਿਪ
  • ਸੌਰਭ ਚੌਧਰੀ - ਪੁਰਸ਼ਾਂ ਦੀ 10 ਮੀਟਰ ਏਅਰ ਰਾਇਫ਼ਲ ਪਿਸਟਲ - ਆਈਐੱਸਐੱਸਐੱਫ਼ ਵਿਸ਼ਵ ਕੱਪ
  • ਦਿਵਿਆਂਸ਼ ਸਿੰਘ ਪਵਾਰ - ਪੁਰਸ਼ਾਂ ਦੀ 10 ਮੀਟਰ ਏਅਰ ਰਾਇਫ਼ਲ - ਆਈਐੱਸਐੱਸਐੱਫ਼ ਵਿਸ਼ਵ ਕੱਪ
  • ਅਭਿਸ਼ੇਕ ਵਰਮਾ - ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ - ਆਈਐੱਸਐੱਸਐੱਫ਼ ਵਿਸ਼ਵ ਕੱਪ
  • ਰਾਹੀ ਸਰਨੋਬਤ - ਔਰਤਾਂ ਦੀ 25 ਮੀਟਰ ਏਅਰ ਪਿਸਟਲ - ਆਈਐੱਸਐੱਸਐੱਫ਼ ਵਿਸ਼ਵ ਕੱਪ
  • ਮਨੁ ਭਾਕਰ - ਔਰਤਾਂ ਦੀ 10 ਮੀਟਰ ਏਅਰ ਪਿਸਟਲ - ਆਈਐੱਸਐੱਸਐੱਫ਼ ਵਿਸ਼ਵ ਕੱਪ
  • ਸੰਜੀਤ ਰਾਜਪੂਤ - ਪੁਰਸ਼ਾਂ ਦੀ 50 ਮੀਟਰ 3 ਪੁਜੀਸ਼ਨ ਰਾਇਫ਼ਲ - ਆਈਐੱਸਐੱਸਐੱਫ਼ ਵਿਸ਼ਵ ਕੱਪ
  • ਯਸ਼ਸਿਵਨੀ ਸਿੰਘ ਦੇਸਵਾਲ - ਏਸ਼ੀਆਈ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੀ 10 ਮੀਟਰ ਏਅਰ ਰਾਇਫ਼ਲ
  • ਚਿੰਕੀ ਯਾਦਵ - ਔਰਤਾਂ ਦੀ 25 ਮੀਟਰ ਪਿਸਟਲ - ਏਸ਼ੀਆਈ ਚੈਂਪੀਅਨਸ਼ਿਪ
  • ਤੇਜਸਵਿਨੀ ਸਾਵੰਤ- ਔਰਤਾਂ ਦੀ 50 ਮੀਟਰ 3 ਪੁਜੀਸ਼ਨ ਰਾਇਫ਼ਲ - ਏਸ਼ੀਆਈ ਚੈਂਪੀਅਨਸ਼ਿਪ
  • ਐਸ਼ਵਰਿਆ ਪ੍ਰਤਾਪ ਸਿੰਘ ਤੋਮਰ - ਪੁਰਸ਼ਾਂ ਦੀ 50 ਮੀਟਰ 3 ਪੁਜੀਸ਼ਨ ਰਾਇਫ਼ਲ - ਏਸ਼ੀਆਈ ਚੈਂਪੀਅਨਸ਼ਿਪ
  • ਅੰਗਦਵੀਰ ਸਿੰਘ ਬਾਜਵਾ - ਪੁਰਸ਼ਾਂ ਦੀ ਸਕੀਟ- ਏਸ਼ੀਆਈ ਚੈਂਪੀਅਨਸ਼ਿਪ
  • ਮੈਰਾਜ ਅਹਿਮਦ ਖ਼ਾਨ - ਪੁਰਸ਼ਾਂ ਦੀ ਸਕੀਟ- ਏਸ਼ੀਆਈ ਚੈਂਪੀਅਨਸ਼ਿਪ

ABOUT THE AUTHOR

...view details