ਪੰਜਾਬ

punjab

ETV Bharat / sports

ਓਰਲੈਂਡੋ ਸਿਟੀ ਦੇ ਖਿਡਾਰੀ ਸੀਜ਼ਰ ਅਰਾਜੋ ਨਾਲ ਲਿਓਨੇਲ ਮੇਸੀ ਦੀ ਹੋਈ ਲੜਾਈ, ਵੇਖੋ ਵੀਡੀਓ - ਖਿਡਾਰੀ ਸੀਜ਼ਰ ਅਰਾਜੋ

3 ਅਗਸਤ ਨੂੰ ਖੇਡੇ ਗਏ ਇੰਟਰ ਮਿਆਮੀ ਬਨਾਮ ਓਰਲੈਂਡੋ ਸਿਟੀ ਲੀਗ ਕੱਪ 2023 ਦੇ ਮੈਚ ਵਿੱਚ ਓਰਲੈਂਡੋ ਸਿਟੀ ਦੇ ਖਿਡਾਰੀ ਸੀਜ਼ਰ ਅਰਾਉਜੋ ਅਤੇ ਲਿਓਨਲ ਮੇਸੀ ਵਿਚਕਾਰ ਹੋਇਆ ਵਿਵਾਦ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Lionel Messi dispute with Orlando City player Cesar Araujo
Lionel Messi dispute with Orlando City player Cesar Araujo

By

Published : Aug 5, 2023, 1:04 PM IST

ਨਵੀਂ ਦਿੱਲੀ:ਜ਼ਿਆਦਾਤਰਦੇਖਿਆ ਜਾਂਦਾ ਹੈ ਕਿ ਲਿਓਨੇਲ ਮੇਸੀ ਨੂੰ ਸ਼ਾਂਤ ਤੇ ਗੰਭੀਰ ਫੁੱਟਬਾਲਰ ਕਿਹਾ ਜਾਂਦਾ ਹੈ। ਖੇਡ ਦੇ ਮੈਦਾਨ ਵਿੱਚ ਹੋਵੇ ਜਾਂ ਮੈਦਾਨ ਤੋਂ ਬਾਹਰ, ਉਸ ਦਾ ਕਦੇ ਵੀ ਵਿਰੋਧੀਆਂ ਨਾਲ ਕੋਈ ਝਗੜਾ ਨਹੀਂ ਹੋਇਆ। ਮੈਚ ਦੌਰਾਨ ਵੀ ਉਹ ਵਿਵਾਦਾਂ ਤੋਂ ਵੱਧ ਖੇਡ 'ਤੇ ਧਿਆਨ ਦੇਣ ਦੀ ਕੋਸ਼ਿਸ਼ ਕਰਦਾ ਹੈ। ਇਸੇ ਲਈ ਲਿਓਨੇਲ ਮੇਸੀ ਨਾਲ ਜੁੜੇ ਕਿਸੇ ਵੀ ਵਿਵਾਦ ਦੀ ਖ਼ਬਰ ਸੁਰਖੀਆਂ ਬਣ ਜਾਂਦੀ ਹੈ।

ਖਿਡਾਰੀ ਸੀਜ਼ਰ ਅਰਾਜੋ ਨਾਲ ਲਿਓਨੇਲ ਮੇਸੀ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ ਦਾ ਹਵਾਲਾ ਦਿੰਦੇ ਹੋਏ ਕਿਹਾ ਜਾ ਰਿਹਾ ਹੈ ਕਿ 3 ਅਗਸਤ ਨੂੰ ਇੰਟਰ ਮਿਆਮੀ ਬਨਾਮ ਓਰਲੈਂਡੋ ਸਿਟੀ ਲੀਗ ਕੱਪ 2023 ਮੈਚ ਦੌਰਾਨ ਅੱਧੇ ਸਮੇਂ 'ਤੇ ਓਰਲੈਂਡੋ ਸਿਟੀ ਦੇ ਖਿਡਾਰੀ ਸੀਜ਼ਰ ਅਰਾਜੋ ਨਾਲ ਉਸ ਦੀ ਬਹਿਸ ਹੋ ਗਈ ਸੀ। ਟਵਿਟਰ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਮੇਸੀ ਅਰਾਉਜੋ ਨਾਲ ਝਗੜਾ ਕਰਦੇ ਨਜ਼ਰ ਆ ਰਹੇ ਹਨ।

ਖੇਡ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਖੇਡ ਦੇ ਅੱਧੇ ਸਮੇਂ ਦੌਰਾਨ ਮੈਦਾਨ 'ਤੇ ਕਿਸੇ ਗੱਲ ਨੂੰ ਲੈ ਕੇ ਮੈਸੀ ਅਰਾਉਜੋ ਨਾਲ ਉਲਝ ਗਿਆ, ਜਿਸ ਕਾਰਨ ਦੋਵਾਂ ਵਿਚਾਲੇ ਕਥਿਤ ਤੌਰ 'ਤੇ ਝਗੜਾ ਹੋ ਗਿਆ। ਇਸ ਵਾਇਰਲ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕੀ ਹੈ ਮਾਮਲਾ ਅਤੇ ਕਿਸ ਤਰ੍ਹਾਂ ਦੋਵਾਂ ਟੀਮਾਂ ਦੇ ਖਿਡਾਰੀਆਂ ਵਿਚਾਲੇ ਇਹ ਗੱਲ ਵਧਦੀ ਨਜ਼ਰ ਆ ਰਹੀ ਹੈ। ਹਾਲਾਂਕਿ ਇਸ ਵਿਵਾਦ 'ਤੇ ਅਧਿਕਾਰਤ ਤੌਰ 'ਤੇ ਕੁੱਝ ਨਹੀਂ ਕਿਹਾ ਗਿਆ ਹੈ, ਪਰ ਮੈਸੀ ਅਤੇ ਓਰਲੈਂਡੋ ਸਿਟੀ ਦੇ ਖਿਡਾਰੀ ਸੀਜ਼ਰ ਅਰਾਜੋ ਵਿਚਾਲੇ ਹੋਏ ਵਿਵਾਦ ਨੂੰ ਲੈ ਕੇ ਮੀਡੀਆ 'ਚ ਖ਼ਬਰਾਂ ਚੱਲਣ ਲੱਗੀਆਂ ਹਨ।

ABOUT THE AUTHOR

...view details