ਬੀਜਿੰਗ : ਅਗਲੇ ਹਫ਼ਤੇ ਹੈਮਿਲਟਨ ਜਦ ਯੂਨਾਈਟਡ ਸਟੇਸਟ ਗ੍ਰਾਂਡ ਪ੍ਰਿਕਸ ਵਿੱਚ ਉਤਰਣਗੇ ਤਾਂ ਆਪਣਾ ਛੇਵਾਂ ਵਿਸ਼ਵ ਖ਼ਿਤਾਬ ਜਿੱਤਣ ਲਈ ਉਨ੍ਹਾਂ ਨੇ ਸ਼ੁਰੂਆਤੀ 8 ਸਥਾਨਾਂ ਉੱਤੇ ਆਉਣਾ ਹੋਵੇਗਾ। ਇਹ ਬੀਤੇ 6 ਵਰ੍ਹਿਆਂ ਵਿੱਚ ਹੈਮਿਲਟਨ ਦਾ 5ਵਾਂ ਖ਼ਿਤਾਬ ਹੋਵੇਗਾ।
ਫ਼ਰਾਰੀ ਟੀਮ ਦੇ ਸਬਾਸਟਿਅਨ ਵਿਟੇਲ ਦੂਸਰੇ ਸਥਾਨ ਉੱਤੇ ਰਹੇ ਜਦਕਿ ਮਰਸਿਡੀਜ਼ ਟੀਮ ਦੇ ਹੀ ਵੇਲਾਟੋਰੀ ਬੋਟਾਸ ਤੀਸਰੇ ਸਥਾਨ ਉੱਤੇ ਰਹੇ। ਫ਼ਰਾਰੀ ਟੀਮ ਦੇ ਚਾਰਲਸ ਲੇਕਰੇਕ ਨੂੰ ਚੌਥਾ ਸਥਾਨ ਮਿਲਿਆ।
ਹੈਮਿਲਟਨ ਨੇ ਆਪਣੇ ਕਰਿਅਰ ਦਾ 85ਵਾਂ ਖ਼ਿਤਾਬ ਜਿੱਤਿਆ। ਇਸ ਜਿੱਤ ਦੇ ਨਾਲ ਹੈਮਿਲਟਨ ਦੇ ਕੁੱਲ 363 ਅੰਕ ਹੋ ਗਏ ਹਨ ਜਦਕਿ ਬੋਟਾਸ ਦੇ ਖ਼ਾਤੇ ਵਿੱਚ 289 ਅੰਕ ਹਨ। ਲੇਕਰੇਕ ਦੇ ਖ਼ਾਤੇ ਵਿੱਚ 236 ਅੰਕ ਹਨ।
ਜਿਥੋਂ ਤੱਕ ਕੰਸਟ੍ਰਕੱਟਰ ਟੇਬਲ ਦੀ ਗੱਲ ਹੈ ਤਾਂ ਮਰਸ ਟੀਮ ਪਹਿਲਾਂ ਹੀ ਚੈਂਪੀਅਨ ਐਲਾਨੀ ਜਾ ਚੁੱਕੀ ਹੈ। ਇਸ ਟੀਮ ਦੇ ਖ਼ਾਤੇ ਵਿੱਚ ਹੁਣ 652 ਅੰਕ ਹਨ। ਫ਼ਰਾਰੀ ਦੀ ਟੀਮ 466 ਅੰਕਾਂ ਦੇ ਨਾਲ ਦੂਸਰੇ ਅਤੇ ਰੈੱਡ ਬੁੱਲ 341 ਅੰਕਾਂ ਦੇ ਨਾਲ ਤੀਸਰੇ ਸਥਾਨ ਉੱਤੇ ਹੈ।