ਪੰਜਾਬ

punjab

ETV Bharat / sports

ਦੀਪਾ ਮਲਿਕ ਨੇ ਸੰਨਿਆਸ ਦਾ ਕੀਤਾ ਐਲਾਨ - ਦੀਪਾ ਮਲਿਕ ਨੇ ਸੰਨਿਆਸ ਦਾ ਕੀਤਾ ਐਲਾਨ

ਰਾਜੀਵ ਗਾਂਧੀ ਖੇਲ ਰਤਨ ਨਾਲ ਸਨਮਾਨਤ ਦੇਸ਼ ਦੀ ਪਹਿਲੀ ਮਹਿਲਾ ਪੈਰਾ ਅਥਲੀਟ ਦੀਪਾ ਮਲਿਕ ਨੇ ਸੋਮਵਾਰ ਨੂੰ ਸੰਨਿਆਸ ਲੈਣ ਦਾ ਐਲਾਨ ਕੀਤਾ। ਦੀਪਾ ਨੇ ਪੈਰਾ ਭਾਰਤੀ ਪੈਰਾ ਓਲੰਪਿਕਸ ਕਮੇਟੀ (ਪੀਸੀਆਈ) ਦੇ ਪ੍ਰਧਾਨ ਦਾ ਅਹੁਦਾ ਸੰਭਾਲਣ ਲਈ ਇਹ ਫੈਸਲਾ ਲਿਆ।

ਫ਼ੋਟੋ।
ਫ਼ੋਟੋ।

By

Published : May 11, 2020, 8:48 PM IST

ਨਵੀਂ ਦਿੱਲੀ: ਪੈਰਾ ਓਲੰਪਿਕਸ ਚਾਂਦੀ ਦਾ ਤਗਮਾ ਜੇਤੂ ਦੀਪਾ ਮਲਿਕ ਨੇ ਸੋਮਵਾਰ ਨੂੰ ਸੰਨਿਆਸ ਦਾ ਐਲਾਨ ਕੀਤਾ ਹੈ ਤਾਂ ਕਿ ਉਹ ਰਾਸ਼ਟਰੀ ਖੇਡ ਜ਼ਾਬਤੇ ਦੀ ਪਾਲਣਾ ਕਰਦਿਆਂ ਭਾਰਤੀ ਪੈਰਾ ਓਲੰਪਿਕਸ ਕਮੇਟੀ (ਪੀਸੀਆਈ) ਦੇ ਪ੍ਰਧਾਨ ਦਾ ਅਹੁਦਾ ਸੰਭਾਲ ਸਕੇ।

ਰਾਸ਼ਟਰੀ ਖੇਡ ਨਿਯਮ ਅਨੁਸਾਰ ਕੋਈ ਵੀ ਮੌਜੂਦਾ ਖਿਡਾਰੀ ਫੈਡਰੇਸ਼ਨ ਵਿੱਚ ਅਧਿਕਾਰਤ ਅਹੁਦਾ ਨਹੀਂ ਲੈ ਸਕਦਾ। ਇਸੇ ਨਿਯਮ ਦਾ ਹਵਾਲਾ ਦਿੰਦੇ ਹੋਏ ਮਲਿਕ ਨੇ ਸੰਨਿਆਸ ਲਿਆ ਹੈ।

ਦੀਪਾ ਮਲਿਕ ਨੇ ਸੰਨਿਆਸ ਦਾ ਕੀਤਾ ਐਲਾਨ

ਦੀਪਾ ਨੇ ਕਿਹਾ, "ਚੋਣ ਲਈ ਮੈਂ ਪੀਸੀਆਈ ਨੂੰ ਬਹੁਤ ਪਹਿਲਾਂ ਹੀ ਇੱਕ ਪੱਤਰ ਸੌਂਪਿਆ ਸੀ। ਮੈਂ ਨਵੀਂ ਕਮੇਟੀ ਦੀ ਮਾਨਤਾ ਬਾਰੇ ਹਾਈ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕੀਤਾ ਅਤੇ ਹੁਣ ਮੈਂ ਕੇਂਦਰੀ ਖੇਡ ਮੰਤਰਾਲੇ ਤੋਂ ਮਾਨਤਾ ਪ੍ਰਾਪਤ ਕਰਨ ਲਈ ਖੇਡਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰਦੀ ਹਾਂ। ਹੁਣ ਸਮਾਂ ਆ ਗਿਆ ਹੈ ਕਿ ਪੈਰਾ ਖੇਡਾਂ ਦੀ ਸੇਵਾ ਕਰਨ ਅਤੇ ਦੂਜੇ ਖਿਡਾਰੀਆਂ ਦੀ ਸਹਾਇਤਾ ਕੀਤੀ ਜਾਵੇ।"

ਉਨ੍ਹਾਂ ਕਿਹਾ ਕਿ ਸੰਨਿਆਸ ਦਾ ਐਲਾਨ ਕਰਨਾ ਮਹੱਤਵਪੂਰਨ ਹੈ। ਮੈਨੂੰ ਦੇਸ਼ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਪਰ ਜੇ ਲੋੜ ਪਈ ਤਾਂ ਮੈਂ 2022 ਦੀਆਂ ਏਸ਼ੀਅਨ ਖੇਡਾਂ ਦੌਰਾਨ ਆਪਣੇ ਫੈਸਲੇ ਦੀ ਸਮੀਖਿਆ ਕਰ ਸਕਦੀ ਹਾਂ। ਮੈਨੂੰ ਨਹੀਂ ਪਤਾ ਕਿ ਮੇਰੇ ਅੰਦਰ ਦਾ ਖਿਡਾਰੀ ਕਦੇ ਖ਼ਤਮ ਹੋਵੇਗਾ ਜਾਂ ਨਹੀਂ। ਉਸਨੇ ਅੱਗੇ ਕਿਹਾ ਕਿ ਮੈਂ ਇਹ ਫੈਸਲਾ ਭਾਰੀ ਦਿਲ ਨਾਲ ਲਿਆ ਹੈ। ਪਰ ਮੈਨੂੰ ਖੇਡ ਦੀ ਬਿਹਤਰੀ ਲਈ ਇਹ ਕਰਨਾ ਪਿਆ। ਜੇ ਮੈਨੂੰ ਪੀਸੀਆਈ ਵਿਚ ਅਹੁਦਾ ਸੰਭਾਲਣਾ ਹੈ, ਤਾਂ ਮੈਨੂੰ ਕਾਨੂੰਨ ਦੀ ਪਾਲਣਾ ਕਰਨੀ ਪਏਗੀ।

ਦੀਪਾ ਭਾਰਤ ਦੀ ਪਹਿਲੀ ਮਹਿਲਾ ਖਿਡਾਰਨ ਹੈ ਜਿਸ ਨੇ ਪੈਰਾ ਓਲੰਪਿਕ ਖੇਡਾਂ ਵਿਚ ਤਗਮਾ ਜਿੱਤਿਆ ਹੈ। ਉਨ੍ਹਾਂ ਰੀਓ ਪੈਰਾਓਲੰਪਿਕਸ-2016 ਵਿੱਚ ਗੋਲਾ ਸੁੱਟ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਉਸ ਨੇ ਪੈਰਾ ਅਥਲੈਟਿਕਸ ਗ੍ਰਾਂ ਪ੍ਰੀ ਵਿਚ ਐੱਫ -53, 54 ਸ਼੍ਰੇਣੀ ਵਿੱਚ ਭਾਲਾ ਸੁੱਟ ਵਿੱਚ ਸੋਨ ਤਮਗਾ ਜਿੱਤਿਆ ਸੀ।

ਪਿਛਲੇ ਸਾਲ 29 ਅਗਸਤ ਨੂੰ ਉਨ੍ਹਾਂ ਨੂੰ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਮਿਲਿਆ ਸੀ। ਉਹ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੀ ਭਾਰਤ ਦੀ ਦੂਜੀ ਪੈਰਾ-ਅਥਲੀਟ ਸੀ। ਉਸ ਤੋਂ ਪਹਿਲਾਂ ਭਾਲਾ ਸੁੱਟ ਖਿਡਾਰੀ ਦੇਵੇਂਦਰ ਝਜਾਰੀਆ ਨੇ ਇਹ ਪੁਰਸਕਾਰ 2017 ਵਿੱਚ ਜਿੱਤਿਆ ਸੀ। ਇਸ ਤੋਂ ਪਹਿਲਾਂ ਦੀਪਾ ਨੂੰ ਸਾਲ 2012 ਵਿੱਚ ਅਰਜੁਨ ਅਵਾਰਡ ਅਤੇ 2017 ਵਿੱਚ ਪਦਮ ਸ਼੍ਰੀ ਅਵਾਰਡ ਮਿਲਿਆ ਸੀ। 49 ਸਾਲਾ ਦੀਪਾ ਕੋਲ 58 ਕੌਮੀ ਅਤੇ 23 ਅੰਤਰਰਾਸ਼ਟਰੀ ਮੈਡਲ ਹਨ।

ABOUT THE AUTHOR

...view details