ਪੁਣੇ: ਪੁਣੇ ਸਥਿਤ 'ਐਥਲੀਟ-ਫ਼ਸਟ' ਸੰਸਥਾ 'ਲਕਸ਼ਯ' ਨੂੰ ਦੇਸ਼ ਵਿੱਚ ਲਗਭਗ ਇੱਕ ਦਹਾਕੇ ਲਈ ਖੇਡ ਪ੍ਰਤਿਭਾ ਦੀ ਪਾਲਣਾ ਕਰਨ ਤੇ ਉਸਾਰੀ ਵਿੱਚ ਮਹੱਤਵਪੂਰਣ ਯੋਗਦਾਨ ਲਈ 2020 ਦੇ ਰਾਸ਼ਟਰੀ ਖੇਡ ਪੁਰਸਕਾਰ ਸਮਾਰੋਹ ਵਿੱਚ ਵੱਕਾਰੀ ਰਾਸ਼ਟਰੀ ਖੇਡ ਪ੍ਰਮੋਸ਼ਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਗ਼ੈਰ-ਮੁਨਾਫ਼ਾ ਸੰਗਠਨ 'ਲਕਸ਼ਯ' ਨੇ 8 ਖੇਡ ਮੁਕਾਬਲਿਆਂ ਵਿੱਚ 100 ਖਿਡਾਰੀਆਂ ਦੀ ਸਹਾਇਤਾ ਕੀਤੀ। ਇਸ ਵਿੱਚ ਉਲੰਪੀਅਨ ਰਾਹੀ ਸਰਨੋਬੱਤ, ਅਚੰਤਾ ਸ਼ਰਤ ਕਮਲ, ਮਨਿਕਾ ਬੱਤਰਾ ਅਤੇ ਅਸ਼ਵਿਨੀ ਪਨੱਪਾ ਸ਼ਾਮਿਲ ਹਨ।
'ਲਕਸ਼ਯ' ਸੰਸਥਾ ਨੂੰ ਮਿਲੇਗਾ ਰਾਸ਼ਟਰੀ ਖੇਡ ਪ੍ਰਮੋਸ਼ਨ ਪੁਰਸਕਾਰ
'ਲਕਸ਼ਯ' ਸੰਗਠਨ ਦੇ ਮੁਖੀ ਵਿਸ਼ਾਲ ਚੌਰਡੀਆ ਨੇ ਕਿਹਾ ਕਿ ਸਾਡੀ ਸਖ਼ਤ ਮਿਹਨਤ ਨੂੰ ਇਸ ਪੁਰਸਕਾਰ ਨਾਲ ਮਾਨਤਾ ਮਿਲੀ ਹੈ। ਇਹ ਮਾਣ ਵਾਲੀ ਗੱਲ ਹੈ। 10 ਸਾਲ ਪਹਿਲਾਂ ਜਦੋਂ ਲੋਕ ਆਲਮੀ ਮੁਕਾਬਲਿਆਂ ਵਿੱਚ ਭਾਰਤੀ ਅਥਲੀਟਾਂ ਦੀ ਤਗ਼ਮੇ ਜਿੱਤਣ ਦੀ ਯੋਗਤਾ 'ਤੇ ਸਵਾਲ ਕਰ ਰਹੇ ਸਨ, ਤਾਂ ਸਾਨੂੰ ਪਤਾ ਸੀ ਕਿ ਐਥਲੀਟਾਂ ਦੇ ਸਹੀ ਤਰ੍ਹਾਂ ਦੇ ਸਮਰਥਨ ਨਾਲ ਹੀ ਇਸ ਨੂੰ ਸੰਭਵ ਬਣਾਇਆ ਜਾ ਸਕਦਾ ਹੈ।”
'ਲਕਸ਼ਯ' ਸੰਗਠਨ ਦੇ ਪ੍ਰਧਾਨ ਵਿਸ਼ਾਲ ਚੌਰਡੀਆ ਨੇ ਕਿਹਾ ਕਿ ਸਾਡੀ ਸਖ਼ਤ ਮਿਹਨਤ ਨੂੰ ਇਸ ਪੁਰਸਕਾਰ ਨਾਲ ਮਾਨਤਾ ਮਿਲੀ ਹੈ। ਇਹ ਮਾਣ ਵਾਲੀ ਗੱਲ ਹੈ। ਦਸ ਸਾਲ ਪਹਿਲਾਂ ਜਦੋਂ ਲੋਕ ਆਲਮੀ ਮੁਕਾਬਲਿਆਂ ਵਿੱਚ ਭਾਰਤੀ ਅਥਲੀਟਾਂ ਦੀ ਮੈਡਲ ਜਿੱਤਣ ਦੀ ਯੋਗਤਾ 'ਤੇ ਸਵਾਲ ਕਰ ਰਹੇ ਸਨ ਤਾਂ ਸਾਨੂੰ ਪਤਾ ਸੀ ਕਿ ਐਥਲੀਟਾਂ ਦੇ ਸਹੀ ਤਰ੍ਹਾਂ ਦੇ ਸਮਰਥਨ ਨਾਲ ਹੀ ਇਹ ਸੰਭਵ ਹੋ ਸਕਦਾ ਹੈ।'
ਉਨ੍ਹਾਂ ਕਿਹਾ ਕਿ ਅਸੀਂ ਅਜਿਹੇ ਸਫ਼ਰ ਨੂੰ ਵੇਖ ਕੇ ਖ਼ੁਸ਼ ਹਾਂ ਜਿਸ ਨੇ ਕਾਫ਼ੀ ਉੱਤੇ ਆਪਣੀ ਸਥਾਪਨਾ ਨੂੰ ਦੇਖਿਆ ਅਤੇ ਹੁਣ ਆਤਮਵਿਸ਼ਵਾਸ ਅਤੇ ਮਜ਼ਬੂਤ ਤਰੱਕੀ ਹੋ ਰਹੀ ਹੈ। ਇਹ ਨਾ ਸਿਰਫ਼ ਸਾਨੂੰ ਪ੍ਰੇਰਿਤ ਕਰਦਾ ਹੈ ਬਲਕਿ ਖਿਡਾਰੀਆਂ ਅਤੇ ਦੇਸ਼ ਨਿਰਮਾਣ ਦੀ ਭਲਾਈ ਵਿੱਚ ਯੋਗਦਾਨ ਪਾਉਣ ਦੇ ਲਈ ਪ੍ਰੇਰਣਾ ਦਿੰਦਾ ਹੈ।