ਚੇਨਈ: ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਖ਼ਬਰਾਂ ਸੁਣ ਕੇ ਬਹੁਤ ਦੁਖੀ ਹੋਏ ਕਿ ਸ਼ਤਰੰਜ ਖਿਡਾਰੀਆਂ ਨੂੰ ਐਫ.ਆਈ.ਡੀ.ਈ. ਔਨਲਾਈਨ ਓਲੰਪੀਆਡ ਵਿੱਚ ਆਪਣਾ ਸੋਨ ਤਗਮਾ ਪਾਓਣ ਲਈ ਕਸਟਮ ਡਿਊਟੀ ਅਦਾ ਕਰਨੀ ਪਈ।
ਭਾਰਤੀ ਸ਼ਤਰੰਜ ਟੀਮ ਨੂੰ ਚੇਨਈ ਹਵਾਈ ਅੱਡੇ 'ਤੇ ਕਸਟਮ ਡਿਊਟੀ ਅਦਾ ਕਰਨ ਤੋਂ ਬਾਅਦ ਹੀ ਸੋਨੇ ਦਾ ਤਗਮਾ ਦਿੱਤਾ ਸੀ। ਟੀਮ ਨੇ ਇਸ ਸਾਲ ਅਗਸਤ ਵਿੱਚ ਫੀਡ ਔਨਲਾਈਨ ਓਲੰਪੀਆਡ ਵਿੱਚ ਇਹ ਸੋਨੇ ਦੇ ਤਗਮੇ ਜਿੱਤੇ ਸਨ।
ਕਿਰਨ ਰਿਜਿਜੂ ਨੇ ਟਵਿੱਟਰ 'ਤੇ ਕਿਹਾ, "ਇਹ ਖ਼ਬਰ ਸੁਣ ਕੇ ਮੈਂ ਬਹੁਤ ਦੁਖੀ ਹਾਂ। ਮੇਰਾ ਦਫਤਰ ਪਹਿਲਾਂ ਹੀ ਐਥਲੀਟਾਂ ਨਾਲ ਗੱਲਬਾਤ ਕਰ ਚੁੱਕਾ ਹੈ। ਇਹ ਕਸਟਮ ਡਿਊਟੀ ਅਤੇ ਕੂਰੀਅਰ ਕੰਪਨੀ ਵਿੱਚ ਗਲਤਫਹਿਮੀ ਦਾ ਮਾਮਲਾ ਸੀ। ਹੁਣ ਮਾਮਲਾ ਸੁਲਝ ਗਿਆ ਹੈ। ਕੰਪਨੀ ਨੇ ਪਰਚੀ ਸਵੀਕਾਰ ਕਰ ਲਈ ਹੈ ਅਤੇ ਉਹ ਹੁਣ ਅਥਲੀਟ ਸ੍ਰੀਨਾਥ ਨਾਰਾਇਣਨ ਨੂੰ ਪੈਸੇ ਵਾਪਸ ਕਰੇਗੀ।”
ਅਗਸਤ ਵਿੱਚ ਭਾਰਤ ਅਤੇ ਰੂਸ ਵਿਚਾਲੇ ਔਨਲਾਈਨ ਸ਼ਤਰੰਜ ਓਲੰਪੀਆਡ ਵਿੱਚ ਖੇਡੇ ਗਏ ਫਾਈਨਲ ਦੀ ਨਾਟਕੀ ਢੰਗ ਨਾਲ ਖਤਮ ਹੋਈ ਅਤੇ ਸ਼ਤਰੰਜ ਦੀ ਆਲਮੀ ਸੰਸਥਾ ਫੀਡੇ ਨੇ ਮਿਲ ਕੇ ਦੋਵਾਂ ਦੇਸ਼ਾਂ ਨੂੰ ਜੇਤੂ ਘੋਸ਼ਿਤ ਕੀਤਾ ਸੀ।