ਜ਼ਿਰਕਪੁਰ: ਖੇਡ ਮੰਤਰੀ ਕਿਰਨ ਰਿਜਿਜੂ ਨੇ ਸੋਮਵਾਰ ਨੂੰ ਆਨਲਾਈਨ ਪ੍ਰੋਗਰਾਮ ਵਿੱਚ ਪੰਜਾਬ ਦੇ ਜ਼ਿਰਕਪੁਰ ਵਿੱਚ ਭਾਰਤੀ ਖੇਡ ਅਥਾਰਟੀ (SAI) ਦੇ ਨਵੇਂ ਖੇਤਰੀ ਕੇਂਦਰ ਦਾ ਉਦਘਾਟਨ ਕੀਤਾ, ਜੋ ਉੱਤਰ ਭਾਰਤ ਵਿੱਚ ਸਾਈ ਦੇ ਮੁੱਖ ਕੇਂਦਰਾਂ ਵਿੱਚੋਂ ਇੱਕ ਦੇ ਰੂਪ ਵਿੱਚ ਕੰਮ ਕਰੇਗਾ। ਇਸ ਪ੍ਰੋਗਰਾਮ ਦੌਰਾਨ ਖੇਡ ਮੰਤਰੀ ਨੇ ਨਵੇਂ ਕੇਂਦਰ ਵਿੱਚ ਟ੍ਰੇਨਿੰਗ ਲੈਣ ਵਾਲੇ ਕੋਚਾਂ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ।
ਰਿਜਿਜੂ ਨੇ ਕਿਹਾ ਕਿ ਭਾਰਤ ਦੇ ਉੱਤਰੀ ਖੇਤਰ ਵਿੱਚ ਬਹੁਤ ਵੱਡਾ ਹਿੱਸਾ ਆਉਂਦਾ ਹੈ, ਜੰਮੂ-ਕਸ਼ਮੀਰ, ਲੇਹ ਅਤੇ ਹਿਮਾਚਰ ਪ੍ਰਦੇਸ਼ ਅਤੇ ਇਨ੍ਹਾਂ ਇਲਾਕਿਆਂ ਵਿੱਚ ਅਸੀਂ ਕਾਫ਼ੀ ਵਿਕਾਸ ਕਰ ਰਹੇ ਹਾਂ, ਜਿਸ ਦਾ ਲਾਭ ਭਾਰਤ ਵਿੱਚ ਵਿਸ਼ਵ ਪੱਧਰੀ ਖੇਡ ਸੁਵਿਧਾਵਾਂ ਤਿਆਰ ਕਰਨਾ ਹੈ।
ਇਸ ਆਨਲਾਈਨ ਸਮਾਰੋਹ ਵਿੱਚ 300 ਤੋਂ ਜ਼ਿਆਦਾ ਭਾਗੀਦਾਰਾਂ ਨੇ ਹਿੱਸਾ ਲਿਆ, ਜਿਸ ਵਿੱਚ ਪੰਜਾਬ ਦੇ ਖੇਡ ਨਿਰਦੇਸ਼ਕ ਡੀ.ਪੀ.ਐੱਸ. ਖਰਬੰਦਾ, ਸਾਈ ਦੇ ਡਾਰਿਕੈਟਰ ਸੰਦੀਪ ਪ੍ਰਧਾਨ, ਸਾਈ ਦੇ ਸਕੱਤਰ ਰੋਹਿਤ ਭਾਰਦਵਾਜ ਤੋਂ ਇਲਾਵਾ ਸਾਈ ਦੇ ਵੱਖ-ਵੱਖ ਖੇਤਰੀ ਨਿਰਦੇਸ਼ਕ, ਕੋਚ ਅਤੇ ਖਿਡਾਰੀ ਸ਼ਾਮਿਲ ਸਨ।
ਕਿਰਨ ਰਿਜਿਜੂ ਨੇ ਪੰਜਾਬ ਨੂੰ SAI ਦੇ ਰੂਪ 'ਚ ਦਿੱਤੀ ਨਵੀਂ ਸੌਗਾਤ
ਇਹ ਵਿਸ਼ੇਸ਼ ਰੂਪ ਤੋਂ ਸਾਡੇ ਨੌਜਵਾਨ ਅਥਲੀਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਜਾ ਰਿਹਾ ਹੈ, ਜੋ ਇਸ ਦੇਸ਼ ਦੇ ਭਵਿੱਖ ਹਨ ਅਤੇ ਭਾਰਤ ਨੂੰ ਇੱਕ ਖੇਡ ਰਾਸ਼ਟਰ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਉਣਗੇ।
ਇਸ ਦੌਰਾਨ ਰਿਜਿਜੂ ਨੇ ਕੋਚਾਂ ਅਤੇ ਅਥਲੀਟਾਂ ਨੂੰ ਵਧਾਈ ਦਿੱਤੀ, ਜੋ ਇਸ ਨਵੇਂ ਸੈਂਟਰ ਵਿੱਚ ਟ੍ਰੇਨਿੰਗ ਕਰਨਗੇ। ਜ਼ਿਰਕਪੁਰ ਦੇ ਖੇਤਰੀ ਸੈਂਟਰ ਦਾ ਪ੍ਰਸ਼ਾਸਨਿਕ ਭਵਨ ਕੇਂਦਰੀ ਲੋਕ ਨਿਰਮਾਣ ਵਿਭਾਗ (ਸੀਪੀਡਲਬਿਊਡੀ) ਵੱਲੋਂ ਬਣਾਇਆ ਗਿਆ ਹੈ ਅਤੇ ਇਸ ਵਿੱਚ ਜਲਦ ਹੀ ਹੋਰ ਸੁਵਿਧਾਵਾਂ ਉਪਲੱਭਧ ਕਰਵਾਈਆਂ ਜਾਣਗੀਆਂ।