ਚੰਡੀਗੜ੍ਹ : ਭੁਵਨੇਸ਼ਵਰ ਵਿੱਚ ਹੋਈਆਂ ਪਹਿਲੀਆਂ ਖੇਲੋ ਇੰਡੀਆ ਖੇਡਾਂ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਓਵਰ ਆਲ ਟਰਾਫੀ ਜਿੱਤ ਕੇ ਆਪਣਾ ਝੰਡਾ ਗੱਡਿਆ ਹੈ। ਯੂਨੀਵਰਸਿਟੀ ਦੇ ਖਿਡਾਰੀਆਂ ਨੇ 17 ਸੋਨੇ , 19 ਚਾਂਦੀ ਅਤੇ 10 ਕਾਂਸੇ ਦੇ ਤਗਮੇ ਜਿੱਤ ਕੇ ਓਵਰ ਆਲ ਟਰਾਫੀ ਨੂੰ ਆਪਣੇ ਨਾਮ ਕੀਤਾ ਹੈ।
ਇਸ ਮੌਕੇ ਟਰਾਫੀ ਜਦੋਂ ਯੂਨੀਵਰਸਿਟੀ ਵਿੱਚ ਪਹੁੰਚੀ ਤਾਂ ਯੂਨੀਵਰਸਿਟੀ ਵਿੱਚ ਭੰਗੜੇ ਪਾ ਕੇ ਇਸ ਦਾ ਸਵਾਗਤ ਕੀਤਾ ਗਿਆ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਯੂਨੀਵਰਸਿਟੀ ਦੇ ਡਾਇਰੈਕਟਰ ਸਪੋਰਟਸ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਇਹ ਖੇਡਾ ਦਾ ਆਯੋਜਨ ਪਹਿਲੀ ਵਾਰ ਕੀਤਾ ਗਿਆ ਸੀ।