ਪੰਜਾਬ

punjab

ETV Bharat / sports

IPL ਦੀ ਨਿਲਾਮੀ ਕਾਰਨ ਰਣਜੀ ਟ੍ਰਾਫੀ ਤੋਂ ਪਹਿਲਾਂ ਇਸ ਟੂਰਨਾਮੈਂਟ ਨੂੰ ਕਰਵਾ ਸਕਦੈ BCCI - Ranji Trophy

IPL ਦੀ ਨਿਲਾਮੀ ਨੂੰ ਧਿਆਨ ਵਿੱਚ ਰੱਖਦਿਆਂ, ਬੀਸੀਸੀਆਈ ਰਣਜੀ ਟਰਾਫੀ ਤੋਂ ਪਹਿਲਾਂ ਇਸ ਟੂਰਨਾਮੈਂਟ ਦਾ ਆਯੋਜਨ ਕਰ ਸਕਦੀ ਹੈ।

IPL ਦੀ ਨਿਲਾਮੀ ਕਾਰਨ ਰਣਜੀ ਟ੍ਰਾਫੀ ਤੋਂ ਪਹਿਲਾਂ ਇਸ ਟੂਰਨਾਮੈਂਟ ਨੂੰ ਕਰਵਾ ਸਕਦੈ BCCI
IPL ਦੀ ਨਿਲਾਮੀ ਕਾਰਨ ਰਣਜੀ ਟ੍ਰਾਫੀ ਤੋਂ ਪਹਿਲਾਂ ਇਸ ਟੂਰਨਾਮੈਂਟ ਨੂੰ ਕਰਵਾ ਸਕਦੈ BCCI

By

Published : Nov 16, 2020, 7:47 AM IST

ਨਵੀਂ ਦਿੱਲੀ: ਕ੍ਰਿਕਟ ਬੋਰਡ ਆਫ਼ ਇੰਡੀਆ (ਬੀਸੀਸੀਆਈ) ਇੰਡੀਅਨ ਪ੍ਰੀਮੀਅਰ ਲੀਗ -14 ਦੇ ਖਿਡਾਰੀਆਂ ਦੀ ਨਿਲਾਮੀ ਨੂੰ ਧਿਆਨ 'ਚ ਰਖਦੇ ਹੋਏ ਕੋਵਿਡ 19 ਦੇ ਕਾਰਨ ਸੋਧ ਹੋਏ ਘਰੇਲੂ ਸੀਜ਼ਨ ਦੀ ਸ਼ੁਰੂਆਤ ਜਨਵਰੀ 'ਚ ਸੈਅਦ ਮੁਸ਼ਤਾਕ ਅਲੀ ਟ੍ਰਾਫ਼ੀ ਲਈ ਰਾਸ਼ਟਰੀ ਟੀ20 ਚੈਂਪੀਅਨਸ਼ਿਪ ਦੇ ਨਾਲ ਕਰ ਸਕਦੇ ਹਨ।

ਖ਼ਬਰਾਂ ਮੁਤਾਬਕ ਬੀਸੀਸੀਆਈ ਪਹਿਲੇ ਹੀ ਕੁਝ ਰਾਜ ਸੰਘਾਂ ਨੂੰ ਸੰਕੇਤ ਦੇ ਚੁੱਕੇ ਹਨ, ਜਿਥੇ ਕਈ ਮੈਦਾਨ ਤੇ ਪੰਜ ਸਿਤਾਰਾ ਹੋਟਲ ਹਨ ਜਿਸ 'ਚ ਘਟੋਂ ਘੱਟ ਤਿੰਨ ਟੀਮਾ ਲਈ ਜੈਵਿਕ ਤੌਰ 'ਤੇ ਸੁਰੱਖਿਅਤ ਮਾਹੌਲ ਤਿਆਰ ਕੀਤਾ ਜਾ ਸਕੇ।

ਇੱਕ ਰਾਜ ਇਕਾਈ ਦੇ ਅਧਿਕਾਰੀ ਨੇ ਨਾਂਅ ਜਾਹਿਰ ਨਹੀਂ ਕਰਨ ਦੀ ਸ਼ਰਤ 'ਤੇ ਦੱਸਿਆ, "ਹਾਂ, ਇਸ ਸਾਲ ਦੀ ਆਈਪੀਐਲ ਦੀ ਨਿਲਾਮੀ ਘੱਟੋ ਘੱਟ ਦੋ ਜਾਂ ਤਿੰਨ ਟੀਮਾਂ ਲਈ ਮਹੱਤਵਪੂਰਨ ਹੈ ਜਿਨ੍ਹਾਂ ਕੋਲ ਬਹੁਤ ਵਧੀਆ ਭਾਰਤੀ ਖਿਡਾਰੀ ਨਹੀਂ ਹਨ। ਇਸ ਲਈ ਇਹ ਤਰਕਸ਼ੀਲ ਹੈ ਕਿ ਮੁਸ਼ਤਾਕ ਅਲੀ ਟਰਾਫੀ ਰਣਜੀ ਟਰਾਫੀ ਤੋਂ ਪਹਿਲਾਂ ਆਯੋਜਿਤ ਕੀਤੀ ਜਾਵੇ।"

ਅਧਿਕਾਰੀ ਨੇ ਕਿਹਾ ਕਿ ਬੀਸੀਸੀਆਈ ਅਜਿਹੀਆਂ ਸਟੇਟ ਐਸੋਸੀਏਸ਼ਨਾਂ ਵੱਲ ਵੇਖ ਰਿਹਾ ਹੈ ਜਿਥੇ ਘੱਟੋ ਘੱਟ ਤਿੰਨ ਆਧਾਰ ਹਨ ਅਤੇ ਪੰਜ ਸਿਤਾਰਾ ਹੋਟਲਾਂ ਦੀਆਂ ਸਹੂਲਤਾਂ ਵੀ ਨੇੜੇ ਹਨ।

ਉਨ੍ਹਾਂ ਨੇ ਕਿਹਾ, "ਘੱਟੋ ਘੱਟ 10 ਰਾਜ ਇਕਾਈਆਂ ਨਾਲ ਸੰਪਰਕ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਪੁੱਛਿਆ ਜਾਵੇਗਾ ਕਿ ਕੀ ਉਹ ਜੀਵ-ਵਿਗਿਆਨਕ ਤੌਰ 'ਤੇ ਸੁਰੱਖਿਅਤ ਵਾਤਾਵਰਣ ਬਣਾ ਸਕਦੇ ਹਨ।" ਬੀਸੀਸੀਆਈ ਦਾ ਮੰਨਣਾ ਹੈ ਕਿ ਜੇ 10 ਵਿਚੋਂ 6 ਯੂਨਿਟ ਵੀ ਸਕਾਰਾਤਮਕ ਹੁੰਗਾਰਾ ਭਰਦੀਆਂ ਹਨ ਤਾਂ ਮੁਸ਼ਤਾਕ ਅਲੀ ਟਰਾਫੀ ਦੋ ਹਫਤਿਆਂ ਦੌਰਾਨ ਹੋ ਸਕਦੀ ਹੈ ਅਤੇ ਉਸ ਤੋਂ ਬਾਅਦ ਰਣਜੀ ਟਰਾਫੀ ਸ਼ੁਰੂ ਹੋ ਜਾਵੇਗੀ।

ABOUT THE AUTHOR

...view details