ਪੰਜਾਬ

punjab

ETV Bharat / sports

Karnataka Crowned Santosh Trophy Champions: ਕਰਨਾਟਕ ਨੇ 54 ਸਾਲ ਬਾਅਦ ਮੁੜ ਜਿੱਤੀ ਸੰਤੋਸ਼ ਟਰਾਫ਼ੀ - ਕਰਨਾਟਕ ਮੈਸੂਰ ਦੀ ਰਿਆਸਤ

ਕਰਨਾਟਕ ਨੇ ਸੰਤੋਸ਼ ਟਰਾਫੀ (ਕਰਨਾਟਕ ਕ੍ਰਾਊਨਡ ਸੰਤੋਸ਼ ਟਰਾਫੀ ਚੈਂਪੀਅਨਜ਼) ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਕਰਨਾਟਕ ਨੇ 1968-69 ਤੋਂ ਬਾਅਦ ਇਹ ਖਿਤਾਬ ਜਿੱਤਿਆ ਹੈ। ਉਪ ਜੇਤੂ ਰਹੀ ਮੇਘਾਲਿਆ ਦੀ ਟੀਮ ਨੇ ਟਰਾਫੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹ ਸੈਮੀਫਾਈਨਲ 'ਚ ਪੰਜਾਬ ਨੂੰ ਹਰਾ ਕੇ ਫਾਈਨਲ 'ਚ ਪਹੁੰਚੀ ਸੀ।

ਕਰਨਾਟਕ ਨੇ 54 ਸਾਲ ਬਾਅਦ ਮੁੜ ਜਿੱਤ ਸੰਤੋਸ਼ ਟਰਾਫ਼ੀ
ਕਰਨਾਟਕ ਨੇ 54 ਸਾਲ ਬਾਅਦ ਮੁੜ ਜਿੱਤ ਸੰਤੋਸ਼ ਟਰਾਫ਼ੀ

By

Published : Mar 5, 2023, 1:19 PM IST

Updated : Mar 5, 2023, 1:52 PM IST

ਰਿਆਦ: ਕਰਨਾਟਕ ਨੇ ਸ਼ਨੀਵਾਰ ਨੂੰ 76ਵੀਂ ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ। ਕਿੰਗ ਫਾਹਦ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਕਰਨਾਟਕ ਨੇ ਮੇਘਾਲਿਆ ਨੂੰ 3-2 ਨਾਲ ਹਰਾਇਆ। ਕਰਨਾਟਕ ਨੇ 54 ਸਾਲ ਬਾਅਦ ਟਰਾਫੀ ਜਿੱਤ ਕੇ ਇਤਿਹਾਸ ਦੁਹਰਾਇਆ ਹੈ। ਜਦੋਂ ਕਰਨਾਟਕ ਮੈਸੂਰ ਦੀ ਰਿਆਸਤ ਸੀ, ਇਸ ਨੇ ਚਾਰ ਵਾਰ ਟਰਾਫੀ ਜਿੱਤੀ। ਕਰਨਾਟਕ ਨੇ 1968-69 ਵਿੱਚ ਵੀ ਇਹ ਖ਼ਿਤਾਬ ਜਿੱਤਿਆ ਸੀ। ਕਰਨਾਟਕ ਦੇ ਖਿਡਾਰੀਆਂ ਨੇ ਮੈਚ ਦੇ ਤੀਜੇ ਮਿੰਟ ਵਿੱਚ ਹੀ ਲੀਡ ਲੈ ਲਈ। ਰੌਬਿਨ ਯਾਦਵ ਨੇ ਲੰਬਾ ਥਰੋਅ ਲਗਾਇਆ ਜਿਸ ਨੂੰ ਸੁਨੀਲ ਨੇ ਗੋਲ ਵਿੱਚ ਬਦਲ ਦਿੱਤਾ। ਪਰ 8ਵੇਂ ਮਿੰਟ ਵਿੱਚ ਮੇਘਾਲਿਆ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਬਰਾਬਰੀ ਕਰ ਲਈ।

ਕਰਨਾਟਕ ਦੇ ਜੈਕਬ ਜੌਨ ਨੇ 19ਵੇਂ ਮਿੰਟ ਵਿੱਚ ਦੂਜਾ ਗੋਲ ਕੀਤਾ। ਇਸ ਗੋਲ ਨਾਲ ਕਰਨਾਟਕ ਨੇ 2-1 ਦੀ ਬੜ੍ਹਤ ਬਣਾ ਲਈ। ਰੌਬਿਨ ਯਾਦਵ ਨੇ ਹਾਫ ਟਾਈਮ ਤੋਂ ਪਹਿਲਾਂ ਬਾਕਸ ਦੇ ਬਾਹਰ ਤੋਂ ਜ਼ਬਰਦਸਤ ਫ੍ਰੀ-ਕਿੱਕ ਨਾਲ ਗੋਲ ਕੀਤਾ। ਹੁਣ ਕਰਨਾਟਕ ਕੋਲ 3-1 ਦੀ ਬੜ੍ਹਤ ਸੀ। ਮੇਘਾਲਿਆ ਦੇ ਸ਼ੀਨ ਨੇ ਗੋਲ ਕੀਤਾ। ਕਰਨਾਟਕ ਹੁਣ 3-2 ਨਾਲ ਅੱਗੇ ਸੀ। ਮੇਘਾਲਿਆ ਦੇ ਖਿਡਾਰੀਆਂ ਨੇ ਗੋਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਕਰਨਾਟਕ ਦੇ ਡਿਫੈਂਸ ਨੂੰ ਪਾਰ ਨਹੀਂ ਕਰ ਸਕੇ। ਕਰਨਾਟਕ ਨੇ ਇਹ ਮੈਚ 3-2 ਨਾਲ ਜਿੱਤ ਕੇ ਇਤਿਹਾਸ ਦੁਹਰਾਇਆ। ਜਿੱਤ ਤੋਂ ਬਾਅਦ ਮੈਚ ਦੇਖਣ ਆਏ ਕਰਨਾਟਕ ਦੇ ਪ੍ਰਸ਼ੰਸਕਾਂ ਨੇ ਜਸ਼ਨ ਮਨਾਇਆ। ਪ੍ਰਸ਼ੰਸਕ ਆਪਣੀ ਟੀਮ ਦੀ ਜਿੱਤ ਨਾਲ ਖੁਸ਼ ਸਨ। ਮੇਘਾਲਿਆ ਦੇ ਰਜਤ ਪਾਲ ਲਿੰਗਦੋਹ ਨੂੰ ਚੈਂਪੀਅਨਸ਼ਿਪ ਦਾ ਸਰਵੋਤਮ ਗੋਲਕੀਪਰ ਚੁਣਿਆ ਗਿਆ, ਜਦਕਿ ਕਰਨਾਟਕ ਦੇ ਰੌਬਿਨ ਯਾਦਵ ਨੂੰ ਸਰਵੋਤਮ ਖਿਡਾਰੀ ਚੁਣਿਆ ਗਿਆ।

ਕਰਨਾਟਕ ਟੀਮ: ਸਤਿਆਜੀਤ ਬਰਦਾਲੋਈ, ਐੱਮ ਸੁਨੀਲ, ਰੌਬਿਨ ਯਾਦਵ, ਨਿਿਖਲ ਜੀ, ਮਨੋਜ ਸਵਾਮੀ, ਐੱਫ ਲਾਲਰਾਮਤਲੁੰਗਾ, ਕਾਰਤਿਕ ਗੋਵਿੰਦ, ਬੇਕੀ ਓਰਾਮ, ਅਭਿਸ਼ੇਕ ਸ਼ੰਕਰ, ਜੈਕਬ ਜੌਨ, ਸ਼ਜਨ ਫਰੈਂਕਲਿਨ।

ਮੇਘਾਲਿਆ ਟੀਮ:ਰਜਤ ਪਾਲ ਲਿੰਗਦੋਹ, ਬੇਨਕੇਮਲਾਂਗ ਮਾਵਲੌਂਗ, ਐਲਨ ਕੈਂਪਰ ਲਿੰਗਦੋਹ, ਡੋਨਾਲਡ ਡੇਂਗਡੋਹ, ਫਿਗੋ ਸਿੰਡਾਊ, ਨਿਕੋਲਸਨ ਬੀਨਾ, ਫੁਲਮੂਨ ਮੁਖਿਮ, ਵਾਨਬੋਕਲਾਂਗ ਲਿੰਗਖੋਈ, ਡਾਨਚਵਾ ਕਾਰਲੋਸ, ਬ੍ਰੋਲਿੰਗੇਨ ਵਾਰਲਰਪੀਹ (ਕਪਤਾਨ) ਸ਼ੀਨ ਸਟੀਵਨਸਨ।

ਕਰਨਾਟਕ ਨੇ ਇਸ ਜਿੱਤ ਲਈ ਬਹੁਤ ਮਿਹਨਤ ਕੀਤੀ, ਭਾਵੇਂ ਦੋਵੇਂ ਟੀਮਾਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ, ਪਰ ਤਾਰੀਫ਼ ਕਰਨਾਟਕ ਦੀ ਕਰਨੀ ਬਣਦੀ ਹੈ। ਜਿਸ ਨੇ ਸਖ਼ਤ ਮਿਹਨਤ ਅਤੇ ਆਪਣੇ ਟੀਚੇ ਉੱਪਰ ਨਜ਼ਰ ਰੱਖ ਕੇ ਇਸ ਨੂੰ ਪੂਰਾ ਕੀਤਾ ਅਤੇ ਇੱਕ ਵਾਰ ਫਿਰ 54 ਸਾਲ ਬਾਅਦ ਆਪਣੀ ਬੱਲ੍ਹੇ-ਬੱਲ੍ਹੇ ਕਰਵਾਈ। ਇਸ ਜਿੱਤ ਤੋਂ ਬਾਅਦ ਖਿਡਾਰੀਆਂ ਦੇ ਚਿਹਰੇ 'ਤੇ ਖੁਸ਼ੀ ਦੇ ਨਾਲ ਨਾਲ ਸਕੂਨ ਵੀ ਸਾਫ਼ ਦੇਖਿਆ ਜਾ ਸਕਦਾ ਹੈ। ਕਿਉਂਕਿ ਉਨ੍ਹਾਂ ਦੀ ਸਖ਼ਤ ਮਿਹਨਤ ਰੰਗ ਲਿਆਈ ਅਤੇ ਸੰਤੋਸ਼ ਟਰਾਫ਼ੀ 'ਤੇ ਕਬਜ਼ਾ ਕਰ ਲਿਆ।

ਇਹ ਵੀ ਪੜ੍ਹੋ:WPL Today Fixtures: ਆਰਸੀਬੀ ਦਾ ਮੁਕਾਬਲਾ ਦਿੱਲੀ ਕੈਪੀਟਲਜ਼ ਨਾਲ ਤੇ ਯੂਪੀ ਵਾਰੀਅਰਜ਼ ਭਿੜੇਗੀ ਗੁਜਰਾਤ ਜਾਇੰਟਸ ਨਾਲ

Last Updated : Mar 5, 2023, 1:52 PM IST

ABOUT THE AUTHOR

...view details