ਪੰਜਾਬ

punjab

ETV Bharat / sports

ਈਰਾਨੀ ਵੇਟਲਿਫਟਰ ਨੂੰ 8 ਸਾਲ ਬਾਅਦ ਮਿਲਿਆ ਓਲੰਪਿਕ ਸੋਨੇ ਦਾ ਤਗਮਾ

ਈਰਾਨ ਦੇ ਵੇਟਲਿਫ਼ਟਰ ਨਵਾਬ ਨਸੀਰਸੇਲ ਨੂੰ 8 ਸਾਲ ਬਾਅਦ ਓਲੰਪਿਕ ਸੋਨੇ ਦਾ ਤਗਮਾ ਪ੍ਰਾਪਤ ਹੋਇਆ। ਨਾਸੀਰ ਨੂੰ 2012 ਦੇ ਲੰਡਨ ਓਲੰਪਿਕ ਦੇ ਲਈ ਸੋਨੇ ਦਾ ਤਗਮਾ ਮਿਲਿਆ। ਉਸ ਸਮੇਂ ਉਹ ਦੂਜੇ ਸਥਾਨ ਉੱਤੇ ਰਹੇ ਸੀ ਪਰ ਯੂਕ੍ਰੇਨ ਦੀ ਓਲੇਕਸੀ ਟੋਰੋਖਤੀ ਨੂੰ ਆਈਓਸੀ ਵੱਲੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ, ਉਸ ਨੂੰ ਹੁਣ ਸੋਨੇ ਦਾ ਤਗਮਾ ਮਿਲਿਆ।

ਫ਼ੋਟੋ
ਫ਼ੋਟੋ

By

Published : Nov 27, 2020, 3:28 PM IST

ਤੇਹਰਾਨ: ਈਰਾਨ ਦੇ ਵੇਟਲਿਫ਼ਟਰ ਨਵਾਬ ਨਸੀਰਸੇਲ ਨੂੰ 8 ਸਾਲ ਬਾਅਦ ਓਲੰਪਿਕ ਸੋਨੇ ਦਾ ਤਗਮਾ ਪ੍ਰਾਪਤ ਹੋਇਆ। ਨਾਸੀਰ ਨੂੰ 2012 ਦੇ ਲੰਡਨ ਓਲੰਪਿਕ ਦੇ ਲਈ ਸੋਨੇ ਦਾ ਤਗਮਾ ਮਿਲਿਆ। ਉਸ ਸਮੇਂ ਉਹ ਦੂਜੇ ਸਥਾਨ ਉੱਤੇ ਰਹੇ ਸੀ ਪਰ ਯੂਕ੍ਰੇਨ ਦੀ ਓਲੇਕਸੀ ਟੋਰੋਖਤੀ ਨੂੰ ਆਈਓਸੀ ਵੱਲੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ, ਉਸ ਨੂੰ ਹੁਣ ਸੋਨੇ ਦਾ ਤਗਮਾ ਮਿਲਿਆ।

ਲੰਡਨ 2012 ਵਿੱਚ ਲਏ ਗਏ ਓਲੇਕਸੀ ਦੇ ਸੈਂਪਲ ਵਿੱਚ ਪਾਬੰਦੀਸ਼ੁਦਾ ਦਵਾਈ ਦਾ ਭਾਗ ਮਿਲਿਆ ਸੀ। ਡੋਪ ਦੀ ਸੰਭਾਵਨਾ ਨੂੰ ਦੇਖਦੇ ਹੋਏ 105 ਕਿਲੋਗ੍ਰਾਮ ਦੇ ਇਵੈਂਟ ਦੇ ਪਹਿਲੇ ਤੋਂ ਚੋਥੇ ਸਥਾਨ ਤੱਕ ਦਾ ਨਤੀਜਾ ਪੈਡਿੰਗ ਉੱਤੇ ਰੱਖਿਆ ਗਿਆ ਸੀ।

ਹੁਣ ਜਦ ਆਈਓਸੀ ਨੇ ਸਾਫ ਕਰ ਦਿੱਤਾ ਹੈ ਕਿ ਓਲੇਕਸੀ ਦੇ ਸੈਂਪਲ ਵਿੱਚ ਪਾਬੰਦੀਸ਼ੁਦਾ ਦਵਾਈ ਦਾ ਭਾਗ ਮਿਲਿਆ ਹੈ ਤਾਂ ਸੋਨੇ ਦਾ ਤਗਮਾ ਨਵਾਬ ਨੂੰ ਦਿੱਤਾ ਜਾਵੇਗਾ।

ABOUT THE AUTHOR

...view details