ਹੈਦਰਾਬਾਦ: ਇੰਡੀਯਨ ਪ੍ਰੀਮੀਅਰ ਲੀਗ ਦੇ 15ਵੇਂ ਸੀਜਨ ਤੋਂ ਪਹਿਲਾਂ ਮੈਗਾ ਆਕਸ਼ਨ ਅੱਜ ਸ਼ਨੀਵਾਰ ਤੋਂ ਸ਼ਰੂ ਹੋ ਰਹੀ ਹੈ। ਚਾਰ ਸਾਲ ਬਾਅਦ ਦੁਨੀਆਂ ਦੀ ਇਸ ਸਭ ਤੋਂ ਅਮੀਰ ਕ੍ਰਿਕਟ ਲੀਗ ਵਿੱਚ ਮੈਗਾ ਆਕਸ਼ਨ ਕੀਤਾ ਜਾ ਰਿਹਾ ਹੈ। ਇਸ ਵਾਰ ਲੀਗ ਵਿੱਚ 8 ਦੇ ਬਦਲੇ 10 ਟੀਮ ਹਿੱਸਾ ਲੈਂਣਗੀਆਂ। ਮੇਗਾ ਆਕਸ਼ਨ 12 ਅਤੇ 13 ਫਰਵਰੀ ਦੋ ਦਿਨ ਚੱਲੇਗੀ।
ਤੁਹਾਨੂੰ ਦੱਸ ਦੇਈਏ ਕਿ ਸਾਰੀਆਂ ਫ੍ਰੈਂਚਾਇਜ਼ੀਜ਼ ਦਾ ਜ਼ੋਰ ਟੀਮ ਨੂੰ ਨਵੇਂ ਸਿਰੇ ਤੋਂ ਬਣਾਉਣ 'ਤੇ ਹੋਵੇਗਾ। ਕਿਸੇ ਟੀਮ ਦੇ ਪਰਸ ਵਿੱਚ ਜ਼ਿਆਦਾ ਪੈਸੇ ਹਨ ਅਤੇ ਕਿਸੇ ਕੋਲ ਘੱਟ। ਅਜਿਹੇ 'ਚ ਖਿਡਾਰੀਆਂ ਨੂੰ ਖਰੀਦਣ ਦਾ ਗਣਿਤ ਵੀ ਘੱਟ ਦਿਲਚਸਪ ਨਹੀਂ ਹੋਵੇਗਾ। ਖਿਡਾਰੀਆਂ ਦੀ ਨਿਲਾਮੀ ਬੈਂਗਲੁਰੂ ਵਿੱਚ 2 ਦਿਨ ਚੱਲੇਗੀ। ਕੁੱਲ 590 ਖਿਡਾਰੀਆਂ ਲਈ 10 ਟੀਮਾਂ ਬੋਲੀ ਲਗਾਉਣਗੀਆਂ, ਜਿਨ੍ਹਾਂ ਵਿੱਚੋਂ 228 ਕੈਪਡ ਅਤੇ 355 ਅਨਕੈਪਡ ਖਿਡਾਰੀ ਹਨ। ਇਨ੍ਹਾਂ ਤੋਂ ਇਲਾਵਾ 7 ਖਿਡਾਰੀ ਵੀ ਸਹਿਯੋਗੀ ਦੇਸ਼ਾਂ ਦੇ ਹਨ। ਨਿਲਾਮੀ ਵਿੱਚ 370 ਭਾਰਤੀ ਅਤੇ 220 ਵਿਦੇਸ਼ੀ ਖਿਡਾਰੀ ਹਿੱਸਾ ਲੈ ਰਹੇ ਹਨ।