ਹੈਰਦਾਬਾਦ: ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਅੱਜ ਦੋਹਰੇ ਮੈਚ ਖੇਡੇ ਜਾ ਰਹੇ ਹਨ। ਪਹਿਲਾ ਮੈਚ ਪੰਜਾਬ ਕਿੰਗਜ਼ (PBKS) ਅਤੇ ਸਨਰਾਈਜ਼ਰਜ਼ ਹੈਦਰਾਬਾਦ (SRH) ਵਿਚਾਲੇ ਖੇਡਿਆ ਜਾ ਰਿਹਾ ਹੈ। ਹੈਦਰਾਬਾਦ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰੇਗੀ। ਇਸ ਮੈਚ 'ਚ ਪੰਜਾਬ ਦੀ ਟੀਮ 'ਚ ਵੱਡਾ ਬਦਲਾਅ ਕੀਤਾ ਗਿਆ ਹੈ।
ਪੰਜਾਬ ਕਿੰਗਜ਼ ਨੂੰ ਵੱਡਾ ਝਟਕਾ ਲੱਗਾ ਹੈ, ਕਪਤਾਨ ਮਯੰਕ ਅੱਗਰਵਾਲ ਇਸ ਮੈਚ 'ਚ ਨਹੀਂ ਖੇਡ ਰਹੇ ਹਨ। ਉਨ੍ਹਾਂ ਨੂੰ ਸੱਟ ਲੱਗ ਗਈ। ਅਜਿਹੇ 'ਚ ਸ਼ਿਖਰ ਧਵਨ ਟੀਮ ਦੀ ਕਪਤਾਨੀ ਕਰ ਰਹੇ ਹਨ, ਜਦਕਿ ਸਨਰਾਈਜ਼ਰਸ ਹੈਦਰਾਬਾਦ ਆਪਣੀ ਪੁਰਾਣੀ ਟੀਮ ਨਾਲ ਖੇਡ ਰਹੀ ਹੈ। ਮਯੰਕ ਦੀ ਜਗ੍ਹਾ ਪ੍ਰਭਸਿਮਰਨ ਸਿੰਘ ਆਏ ਹਨ। ਹੁਣ ਤੱਕ ਦੋਵਾਂ ਟੀਮਾਂ ਨੇ ਇਸ ਸੀਜ਼ਨ ਵਿੱਚ ਪੰਜ-ਪੰਜ ਮੈਚ ਖੇਡੇ ਹਨ ਅਤੇ ਤਿੰਨ ਮੈਚ ਜਿੱਤੇ ਹਨ। ਦੋਵਾਂ ਟੀਮਾਂ ਦੇ 6 ਅੰਕ ਹਨ। ਇਸ ਮੈਚ ਨੂੰ ਜਿੱਤ ਕੇ ਪੰਜਾਬ ਅਤੇ ਹੈਦਰਾਬਾਦ ਦੀ ਟੀਮ ਪਲੇਆਫ ਦਾ ਰਸਤਾ ਆਸਾਨ ਕਰਨ ਦੀ ਕੋਸ਼ਿਸ਼ ਕਰੇਗੀ। ਦੋਵਾਂ ਟੀਮਾਂ 'ਚ ਕਈ ਮਜ਼ਬੂਤ ਖਿਡਾਰੀ ਹਨ, ਜੋ ਮੈਚ ਦਾ ਰੁਖ ਬਦਲ ਸਕਦੇ ਹਨ।
ਸਨਰਾਈਜ਼ਰਜ਼ ਹੈਦਰਾਬਾਦ ਪਲੇਇੰਗ-11: ਅਭਿਸ਼ੇਕ ਸ਼ਰਮਾ, ਕੇਨ ਵਿਲੀਅਮਸਨ, ਰਾਹੁਲ ਤ੍ਰਿਪਾਠੀ, ਏਡਨ ਮਾਰਕਰਮ, ਨਿਕੋਲਸ ਪੂਰਨ, ਸ਼ਸ਼ਾਂਕ ਸਿੰਘ, ਜਗਦੀਸ਼ ਸੁਚਿਤ, ਭੁਵਨੇਸ਼ਵਰ ਕੁਮਾਰ, ਮਾਰਕੋ ਯੇਨਸਨ, ਉਮਰਾਨ ਮਲਿਕ, ਟੀ. ਨਟਰਾਜਨ