ਨਵੀਂ ਦਿੱਲੀ : ਕੋਵਿਡ-19 ਦੇ ਕਾਰਨ ਦੇਸ਼ਵਿਆਪੀ ਬੰਦ ਦੇ ਕਾਰਨ ਸਾਰੀਆਂ ਖੇਡ ਗਤੀਵਿਧਿਆਂ ਬੰਦ ਹੋ ਗਈਆਂ ਹਨ। ਲੌਕਡਾਊਨ 3 ਮਈ ਤੱਕ ਵਧਾ ਦਿੱਤਾ ਗਿਆ ਹੈ ਅਤੇ ਖਿਡਾਰੀਆਂ ਨੂੰ ਆਪਣੇ ਕੇਂਦਰਾਂ ਦੇ ਅੰਦਰ ਬਾਹਰੀ ਟ੍ਰੇਨਿੰਗ ਤੋਂ ਰੋਕਿਆ ਗਿਆ ਹੈ। ਉਨ੍ਹਾਂ ਨੂੰ ਸਰਕਾਰ ਦੇ ਸਮਾਜਿਕ ਦੂਰੀ ਦੇ ਹੁਕਮਾਂ ਦਾ ਪਾਲਨ ਕਰਨਾ ਹੁੰਦਾ ਹੈ।
ਸਮਾਜਕਿ ਦੂਰੀ ਦੇ ਨਿਯਮ ਦਾ ਵੀ ਪਾਲਨ ਕਰ ਸਕਣ
ਐੱਨਆਈਐੱਸ-ਪਟਿਆਲਾ ਵਿੱਚ ਰਹਿ ਰਹੇ ਖਿਡਾਰੀ ਪਹਿਲਾਂ ਹੀ ਮੰਤਰਾਲੇ ਨੂੰ ਮਿਲ ਕੇ ਬੇਨਤੀ ਕਰ ਚੁੱਕੇ ਹਨ ਕਿ ਉਨ੍ਹਾਂ ਨੂੰ ਸੁਵਿਧਾਵਾਂ ਦੇ ਅੰਦਰ ਹੀ ਬਾਹਰੀ ਅਭਿਆਸ ਕਰਨ ਦੀ ਆਗਿਆ ਦਿੱਤੀ ਜਾਵੇ ਜਿਸ ਵਿੱਚ ਉਹ ਘੱਟ ਗਿਣਤੀ ਅਤੇ ਦਿਨ ਦੇ ਵੱਖ-ਵੱਖ ਸਮੇਂ ਅਭਿਆਸ ਕਰਨਗੇ ਤਾਂਕਿ ਉਹ ਸਮਾਜਿਕ ਦੂਰੀ ਦੇ ਨਿਯਮ ਦਾ ਪਾਲਨ ਕਰ ਸਕਣ।
ਆਈਓਏ ਚੇਅਰਮੈਨ ਨਰਿੰਦਰ ਬੱਤਰਾ। ਆਈਓਏ ਨੇ ਕਿਹਾ ਕਿ ਅਸੀਂ ਸਾਈ ਅਤੇ ਖੇਡ ਮੰਤਰਾਲੇ ਨੂੰ ਬੇਨਤੀ ਕਰਾਂਗੇ ਕਿ ਅਜਿਹੇ ਕੁੱਝ ਸਾਈ ਕੇਂਦਰ ਹਨ ਜਿਵੇਂ ਪਟਿਆਲਾ, ਬੈਂਗਲੁਰੂ ਜਿਥੇ ਅਥਲੀਟ ਲੌਕਡਾਊਨ ਤੋਂ ਪਹਿਲਾਂ ਹੀ ਟ੍ਰੇਨਿੰਗ ਕਰ ਰਹੇ ਸਨ। ਇੰਨ੍ਹਾਂ ਕੇਂਦਰਾਂ ਵਿੱਚ ਮੌਜੂਦ ਇੰਨ੍ਹਾਂ ਖਿਡਾਰੀਆਂ ਨੂੰ ਟ੍ਰੇਨਿੰਗ ਦੀ ਆਗਿਆ ਦਿੱਤੀ ਜਾਵੇ ਅਤੇ ਇਹ ਅਥਲੀਟ ਵੀ ਜ਼ਰੂਰੀ ਪਾਬੰਦੀਆਂ ਅਤੇ ਨਿਯਮਾਂ ਦਾ ਪਾਲਨ ਕਰਨਗੇ।
ਖਿਡਾਰੀਆਂ ਨੂੰ ਦੇਸ਼ ਦੇ ਅੰਦਰ ਹੀ ਟ੍ਰੇਨਿੰਗ ਕਰਨ ਦੀ ਆਗਿਆ ਦਿੱਤੀ ਜਾਵੇ
ਆਈਓਏ ਨੇ ਆਈਓਏ ਤਿਆਰੀ ਕਮੇਟੀ ਨਾਲ ਬੈਠਕ ਤੋਂ ਬਾਅਦ ਕਿਹਾ ਕਿ ਨਾਲ ਹੀ ਸਾਈ ਅਤੇ ਖੇਡ ਮੰਤਰਾਲੇ ਨਾਲ ਇਹ ਵੀ ਚਰਚਾ ਕੀਤੀ ਜਾਣੀ ਚਾਹੀਦੀ ਹੈ ਕਿ ਸਾਈ ਦੇ ਹੋਰ ਕੇਂਦਰ ਹੋਰ ਓਲੰਪਿਕ ਖੇਡਾਂ ਦੇ ਲਈ ਕਿਵੇਂ ਖੋਲ੍ਹੇ ਜਾ ਸਕਦੇ ਹਨ। ਜਿੰਨ੍ਹਾਂ ਵਿੱਚ ਸਾਰੇ ਜ਼ਰੂਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਨ ਵੀ ਜ਼ਰੂਰੀ ਹੋਵੇ। ਇਹ ਬੈਠਕ ਲਲਿਤ ਭਨੋਟ ਦੀ ਅਗਵਾਈ ਵਿੱਚ ਵੀਡੀਓ ਕਾਨਫ਼ਰੰਸ ਦੇ ਰਾਹੀਂ ਕੀਤੀ ਗਈ, ਜਿਸ ਵਿੱਚ ਆਈਓਏ ਚੇਅਰਮੈਨ ਨਰਿੰਦਰ ਬੱਤਰਾ, ਮਹਾਂਸਕੱਤਰ ਰਾਜੀਵ ਮਹਿਤਾ ਅਤੇ ਟੋਕਿਓ ਓਲੰਪਿਕ ਭਾਰਤੀ ਦਲ ਮੁਖੀ ਬੀਪੀ ਬੈਸ਼ਿਆ ਵੀ ਸ਼ਾਮਲ ਸਨ।
ਇਸ ਬੈਠਕ ਵਿੱਚ ਵੱਖ-ਵੱਖ ਰਾਸ਼ਟਰੀ ਖੇਡ ਮਹਾਂਸੰਘਾਂ ਦੇ 62 ਨੁਮਾਇੰਦਿਆਂ ਨੇ ਹਿੱਸਾ ਲਿਆ ਜੋ ਇਸ ਗੱਲ ਨਾਲ ਸਹਿਮਤ ਸਨ ਕਿ ਖਿਡਾਰੀਆਂ ਨੂੰ ਖ਼ਤਰਾ ਚੁੱਕੇ ਬਿਨਾਂ ਸਾਲ ਦੇ ਅੰਤ ਤੱਕ ਦੇਸ਼ ਦੇ ਅੰਦਰ ਹੀ ਟ੍ਰੇਨਿੰਗ ਕਰਨ ਦਿੱਤੀ ਜਾਣੀ ਚਾਹੀਦੀ।