ਨਵੀਂ ਦਿੱਲੀ: ਅੰਤਰਰਾਸ਼ਟਰੀ ਆਨਲਾਈਨ ਸ਼ੂਟਿੰਗ ਚੈਂਪੀਅਨਸ਼ਿਪ ਦੀ ਪ੍ਰਸਿੱਧੀ ਨੂੰ ਵੇਖਦੇ ਹੋਏ, ਇੰਡੋਨੇਸ਼ੀਆ ਅਤੇ ਮਿਸਰ ਵਰਗੇ ਦੇਸ਼ ਵੀ ਵਰਚੁਅਲ ਮੁਕਾਬਲਿਆਂ ਦੀ ਮੇਜ਼ਬਾਨੀ ਲਈ ਤਿਆਰ ਹਨ।
ਸਾਬਕਾ ਭਾਰਤੀ ਨਿਸ਼ਾਨੇਬਾਜ਼ ਸਿਮੋਨ ਸ਼ਰੀਫ, ਜੋ ਅੰਤਰਰਾਸ਼ਟਰੀ ਆਨਲਾਈਨ ਸ਼ੂਟਿੰਗ ਚੈਂਪੀਅਨਸ਼ਿਪ (ਆਈ.ਓ.ਐੱਸ.ਸੀ.) ਦੇ ਪ੍ਰਬੰਧਕ ਸਨ, ਉਨ੍ਹਾਂ ਨੂੰ ਇੰਡੋਨੇਸ਼ੀਆ ਸ਼ੂਟਿੰਗ ਐਸੋਸੀਏਸ਼ਨ ਨੇ ਇਸ ਦੇ 'ਚੈਂਪੀਅਨ ਆਫ ਚੈਂਪੀਅਨਜ਼' ਮੁਕਾਬਲੇ ਲਈ ਜੋੜਿਆ ਹੈ, ਜੋ ਐਤਵਾਰ ਨੂੰ ਪ੍ਰੇਸਿਡੇੰਟ ਆਫ ਇੰਡੋਨੇਸ਼ੀਆ ਓਪਨ ਟੂਰਨਾਮੈਂਟ ਦੇ ਅਧੀਨ ਕਰਵਾਈ ਜਾਵੇਗੀ।
ਕੋਵਿਡ -19 ਦੇ ਕਾਰਨ ਤਾਲਾਬੰਦੀ ਦੇ ਦੌਰਾਨ ਇੱਕ ਮਹੀਨਾ ਚੱਲੀ ਆਨਲਾਈਨ ਸ਼ੂਟਿੰਗ ਲੀਗ (ਓਐਸਐਲ) ਅਤੇ ਆਈਓਐਸਸੀ ਦੀ ਪੰਜ ਚਰਨ ਦੀ ਸੀਰੀਜ਼ ਨੂੰ ਵਿਸ਼ਵਵਿਆਪੀ ਨਿਸ਼ਾਨੇਬਾਜ਼ੀ ਕਮਿਉਨਿਟੀ ਨੇ ਇਸ ਦੀ ਕਾਫੀ ਸ਼ਲਾਘਾ ਕੀਤੀ ਅਤੇ ਵਿਸ਼ਵ ਭਰ ਦੀਆਂ ਕਈ ਰਾਸ਼ਟਰੀ ਫੈਡਰੇਸ਼ਨਾਂ ਇਸਦੀ ਸਫਲਤਾ ਤੋਂ ਪ੍ਰੇਰਿਤ ਹੋ ਕੇ ਆਨਲਾਈਨ ਮੁਕਾਬਲਿਆਂ ਆਯੋਜਿਤ ਕਰਨੇ ਸ਼ੁਰੂ ਕਰ ਦਿੱਤੇ।
ਇੰਡੋਨੇਸ਼ੀਆ ਤੋਂ ਇਲਾਵਾ ਬੰਗਲਾਦੇਸ਼ ਅਤੇ ਸਿੰਗਾਪੁਰ ਨੇ ਵੀ ਹਾਲ ਹੀ ਵਿੱਚ ਆਨਲਾਈਨ ਮੁਕਾਬਲਾ ਕਰਵਾਏ ਅਤੇ ਮਿਸਰ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਮੁਕਾਬਲਾ ਕਰਵਾਉਣ ਦੀ ਤਿਆਰੀ ਵਿੱਚ ਹੈ।