ਪੰਜਾਬ

punjab

ETV Bharat / sports

ਕੋਲਕਾਤਾ 'ਚ ਹੀ ਹਨ ਟੇਬਲ ਟੈਨਿਸ ਟੀਮ ਦੇ ਕੋਚ ਯਿਨ, ਨਹੀਂ ਗਏ ਚੀਨ - ਸਪੋਰਟਸ ਅਥਾਰਟੀ ਆਫ਼ ਇੰਡੀਆ

ਸਾਈ ਨੇ ਇੱਕ ਬਿਆਨ ਵਿੱਚ ਕਿਹਾ ਕਿ ਯਿਨ ਵੇਈ ਜੋ ਸਾਈ ਦੀ ਕੋਲਕਾਤਾ ਵਿੱਚ ਸਥਿਤ ਨੈਸ਼ਨਲ ਟੇਟ ਅਕੈਡਮੀ ਵਿੱਚ ਤਾਇਨਾਤ ਹਨ, ਨੇ 10 ਅਗਸਤ ਤੋਂ 30 ਦਿਨਾਂ ਦੀ ਛੁੱਟੀ ਲਈ ਅਪੀਲ ਕੀਤੀ ਸੀ। ਉਸਦੀ ਛੁੱਟੀ ਸਾਈ ਦੇ ਡਾਇਰੈਕਟਰ ਜਨਰਲ ਨੇ 29 ਜੁਲਾਈ ਨੂੰ ਮਨਜ਼ੂਰ ਕਰ ਲਈ ਸੀ।

ਤਸਵੀਰ
ਤਸਵੀਰ

By

Published : Sep 4, 2020, 8:39 PM IST

ਨਵੀਂ ਦਿੱਲੀ: ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਨੇ ਉਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ ਜਿਨ੍ਹਾਂ 'ਚ ਕਿਹਾ ਜਾ ਰਿਹਾ ਹੈ ਕਿ ਟੇਬਲ ਟੈਨਿਸ ਟੀਮ ਦੇ ਡਿਵੈਲਪਮੈਂਟ ਕੋਚ ਯਿਨ ਵੇਈ ਆਪਣੇ ਗ੍ਰਹਿ ਦੇਸ਼ ਚੀਨ ਪਰਤ ਗਏ ਹਨ। ਸਾਈ ਵੱਲੋਂ ਸ਼ੁੱਕਰਵਾਰ ਨੂੰ ਇਸ ਖ਼ਬਰ ਦਾ ਖੰਡਨ ਕੀਤਾ ਗਿਆ ਅਤੇ ਕਿਹਾ ਗਿਆ ਕਿ ਯਿਨ ਭਾਰਤ ਵਿੱਚ ਹਨ ਅਤੇ ਉਹ ਕੋਲਕਾਤਾ ਵਿੱਚ ਨੈਸ਼ਨਲ ਟੇਬਲ ਟੈਨਿਸ ਅਕੈਡਮੀ ਵਿੱਚ ਹਨ।

ਚੀਨ ਨਹੀਂ ਗਏ ਟੇਬਲ ਟੈਨਿਸ ਟੀਮ ਦੇ ਕੋਚ

ਸਾਈ ਨੇ ਆਪਣੇ ਬਿਆਨ ਵਿੱਚ ਕਿਹਾ, "ਮੀਡੀਆ ਰਿਪੋਰਟਾਂ ਤੋਂ ਉਲਟ, ਭਾਰਤੀ ਟੇਬਲ ਟੈਨਿਸ ਟੀਮ ਦੇ ਡਿਵੈਲਪਮੈਂਟ ਕੋਚ ਯਿਨ ਵੀਈ ਆਪਣੇ ਘਰ ਚੀਨ ਨਹੀਂ ਗਏ।"

ਬਿਆਨ ਵਿੱਚ ਕਿਹਾ ਗਿਆ ਹੈ, ‘‘ ਕੋਲਕਾਤਾ ਵਿੱਚ ਸਾਈ ਦੀ ਨੈਸ਼ਨਲ ਟੇਟ ਅਕੈਡਮੀ ਵਿੱਚ ਤਾਇਨਾਤ ਯਿਨ ਵੇਈ ਨੇ 10 ਅਗਸਤ ਤੋਂ 30 ਦਿਨਾਂ ਦੀ ਛੁੱਟੀ ਦੀ ਅਪੀਲ ਕੀਤੀ ਸੀ। ਉਸ ਦੀ ਛੁੱਟੀ ਸਾਈ ਦੇ ਡਾਇਰੈਕਟਰ ਜਨਰਲ ਨੇ 29 ਜੁਲਾਈ ਨੂੰ ਮਨਜ਼ੂਰ ਕਰ ਲਈ ਸੀ। "

ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, “ਪਰ ਯਿਨ ਏਅਰ ਲਾਈਨ ਰੱਦ ਹੋਣ ਕਾਰਨ ਯਾਤਰਾ ਨਹੀਂ ਕਰ ਸਕੀ। ਸਾਈ ਨੂੰ ਅੱਜ ਇੱਕ ਪੱਤਰ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਲਈ ਇਸ ਸਮੇਂ ਆਪਣੇ ਘਰ ਜਾਣਾ ਸੰਭਵ ਨਹੀਂ ਹੈ ਕਿਉਂਕਿ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਨਾਲ ਹੀ ਅਪੀਲ ਕੀਤੀ ਹੈ ਕਿ ਜਦੋਂ ਵੀ ਏਅਰ ਲਾਈਨ ਸ਼ੁਰੂ ਹੁੰਦੀ ਹੈ ਤਾਂ ਉਨ੍ਹਾਂ ਦੀ 30 ਦਿਨਾਂ ਦੀ ਛੁੱਟੀ ਮਨਜ਼ੂਰ ਕਰ ਦਿੱਤੀ ਜਾਵੇ। ਉਦੋਂ ਤੱਕ, ਯਿਨ ਸਾਈ ਕੋਲਕਾਤਾ ਦੇ ਕੇਂਦਰ ਵਿੱਚ ਹੈ। ”

ਕੁਝ ਮੀਡੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਸੀ ਕਿ ਯਿਨ ਆਪਣੀ ਪਤਨੀ ਨਾਲ ਛੁੱਟੀ ‘ਤੇ ਘਰ ਚਲੇ ਗਏ ਹਨ।

ABOUT THE AUTHOR

...view details