ਬਰਮਿੰਘਮ: 22ਵੀਆਂ ਰਾਸ਼ਟਰਮੰਡਲ ਖੇਡਾਂ (Commonwealth Games 2022) ਵਿੱਚ ਭਾਰਤ ਦੀ ਮਹਿਲਾ ਲਾਅਨ ਬਾਲ ਟੀਮ ਨੇ ਇਤਿਹਾਸਕ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਫਾਈਨਲ ਮੈਚ ਵਿੱਚ ਭਾਰਤੀ ਕੁਆਟਰ ਨੇ ਦੱਖਣੀ ਅਫਰੀਕਾ ਨੂੰ 17-10 ਨਾਲ ਹਰਾ ਕੇ ਸੋਨ ਤਗ਼ਮਾ ਭਾਰਤ ਦੀ ਝੋਲੀ ਵਿੱਚ ਪਾਇਆ। ਇਨ੍ਹਾਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦਾ ਇਹ ਕੁੱਲ 10ਵਾਂ ਤਗ਼ਮਾ ਹੈ।
ਇਸ ਵਾਰ ਪਹਿਲੇ ਚਾਰ ਦਿਨ ਭਾਰਤ ਦੇ ਵੇਟਲਿਫਟਰਾਂ ਦਾ ਦਬਦਬਾ ਰਿਹਾ। ਭਾਰਤੀ ਖਿਡਾਰੀਆਂ ਨੇ ਤਿੰਨ ਸੋਨ ਤਗ਼ਮੇ ਸਮੇਤ ਨੌਂ ਵਿੱਚੋਂ ਸੱਤ ਤਗ਼ਮੇ ਜਿੱਤੇ ਸਨ। ਇਨ੍ਹਾਂ ਖੇਡਾਂ ਵਿੱਚ ਭਾਰਤ ਦਾ ਇਹ ਚੌਥਾ ਸੋਨ ਤਗ਼ਮਾ ਹੈ। ਲਵਲੀ ਚੌਬੇ, ਪਿੰਕੀ, ਨਯਨਮੋਨੀ ਸੈਕੀਆ ਅਤੇ ਰੂਪਾ ਰਾਣੀ ਟਿਰਕੀ ਦੀ ਚਾਰ ਖਿਡਾਰੀਆਂ ਦੀ ਟੀਮ ਨੇ ਇਸ ਖੇਡ ਦੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਨੂੰ 16-13 ਨਾਲ ਹਰਾ ਕੇ ਇਤਿਹਾਸ ਰਚਿਆ।
ਪਹਿਲੀ ਵਾਰ ਭਾਰਤੀ ਮਹਿਲਾ ਟੀਮ ਇਸ ਖੇਡ ਦੇ ਫਾਈਨਲ ਵਿੱਚ ਗਈ ਸੀ ਅਤੇ ਪਹਿਲੀ ਵਾਰ ਭਾਰਤ ਨੂੰ ਇਸ ਖੇਡ ਵਿੱਚ ਤਗ਼ਮਾ ਵੀ ਮਿਲਿਆ ਹੈ, ਜਦੋਂ ਕਿ ਇਹ ਖੇਡ ਸਾਲ 1930 ਤੋਂ ਰਾਸ਼ਟਰਮੰਡਲ ਖੇਡਾਂ ਦਾ ਹਿੱਸਾ ਰਹੀ ਹੈ। ਪਰ ਭਾਰਤ ਨੂੰ 22 ਸਾਲਾਂ ਵਿੱਚ ਇਸ ਖੇਡ ਵਿੱਚ ਕਦੇ ਕੋਈ ਤਗ਼ਮਾ ਨਹੀਂ ਮਿਲਿਆ ਸੀ। ਇੰਗਲੈਂਡ ਨੇ ਹੁਣ ਤੱਕ ਕੁੱਲ 51 ਤਗਮੇ (20 ਸੋਨ, 9 ਚਾਂਦੀ ਅਤੇ 22 ਕਾਂਸੀ) ਜਿੱਤੇ ਹਨ।
ਵੇਟਲਿਫਟਿੰਗ
ਮੀਰਾਬਾਈ ਚਾਨੂ- ਗੋਲਡ
ਜੇਰੇਮੀ ਲਾਲਰਿਨੁੰਗਾ- ਗੋਲਡ
ਅਚਿੰਤ ਸ਼ਿਵਾਲੀ- ਗੋਲਡ
ਸੰਕੇਤ ਸਰਗਰ- ਚਾਂਦੀ