ਪੰਜਾਬ

punjab

ETV Bharat / sports

2020 ਟੋਕਿਓ 'ਚ ਤਮਗ਼ਿਆਂ ਨੂੰ ਦੋੋਗੁਣਾ ਕਰਨ 'ਤੇ ਭਾਰਤ ਲਾਵੇਗਾ ਪੂਰਾ ਜ਼ੋਰ: ਦੀਪਾ ਮਲਿਕ

2016 ਦੀਆਂ ਰੀਓ ਪੈਰਾਲੰਪਕਿ ਗੇਮਾਂ ਵਿੱਚ ਚਾਂਦੀ ਤਮਗ਼ਾ ਜੇਤੂ ਦੀਪਾ ਮਲਿਕ ਨੇ ਕਿਹਾ ਕਿ ਇਸ ਵਾਰ ਭਾਰਤ ਤਮਗ਼ਿਆਂ ਦੀ ਗਿਣਤੀ ਦੋਗੁਣੀ ਕਰਨ ਲਈ ਸਖ਼ਤ ਮਿਹਨਤ ਕਰੇਗਾ।

ਪੈਰਾ-ਐਥਲੀਟ ਦੀਪਾ ਮਲਿਕ

By

Published : Aug 26, 2019, 6:10 PM IST

Updated : Aug 26, 2019, 7:53 PM IST

ਨਵੀਂ ਦਿੱਲੀ : 2020 ਟੋਕਿਓ ਪੈਰਓਲੰਪਿਕ ਗੇਮਾਂ ਵਿੱਚ ਪੂਰਾ 1 ਸਾਲ ਦਾ ਸਮਾਂ ਬਾਕੀ ਰਹਿ ਗਿਆ ਹੈ। ਇੰਨ੍ਹਾਂ ਗੇਮਾਂ ਨੂੰ ਲੈ ਕੇ 2016 ਦੀਆਂ ਪੈਰਾਓਲੰਪਿਕ ਗੇਮਾਂ ਦੀ ਚਾਂਦੀ ਤਮਗ਼ਾ ਜੇਤੂ ਦੀਪਾ ਮਲਿਕ ਭਰੋਸਾ ਨਾਲ ਪੂਰੀ ਤਰ੍ਹਾਂ ਭਰਪੂਰ ਹੈ ਕਿ ਇਸ ਵਾਰ ਪੈਰਾ ਓਲੰਪਿਕ ਗੇਮਾਂ ਵਿੱਚ ਭਾਰਤ ਤਮਗ਼ਿਆਂ ਦੀ ਗਿਣਤੀ ਨੂੰ ਦੋਗੁਣੀ ਕਰਨ ਲਈ ਸਖ਼ਤ ਤੋਂ ਸਖ਼ਤ ਤੋਂ ਮਿਹਨਤ ਕਰੇਗਾ।

ਮਲਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੈਰਾ ਓਲੰਪਿਕ ਗੇਮਾਂ ਵਿੱਚ ਪੂਰਾ ਇੱਕ ਸਾਲ ਬਾਕੀ ਰਹਿ ਗਿਆ ਹੈ। ਇਹ ਖਿਡਾਰੀਆਂ ਲਈ ਇੱਕ ਬਹੁਤ ਵੱਡਾ ਮੀਲ ਪੱਥਰ ਹੈ। ਖਿਡਾਰੀਆਂ ਦੀ ਆਖ਼ਰੀ ਸੂਚੀ ਜਲਦ ਹੀ ਜਾਰੀ ਕੀਤੀ ਜਾਵੇਗੀ। ਇਸ ਲਈ ਖਿਡਾਰੀ ਆਪਣੀ ਮਿਹਨਤ ਜਲਦ ਸ਼ੁਰੂ ਕਰ ਦੇਣਾ ਚਾਹੀਦਾ ਹੈ ਅਤੇ ਆਪਣੀਆਂ ਜ਼ੁਰਾਬਾਂ ਨੂੰ ਕੱਸ ਲੈਣ।

ਭਾਰਤ ਨੇ ਹਾਲੇ ਤੱਕ ਪੈਰਾਓਲੰਪਿਕ ਗੇਮਾਂ ਵਿੱਚ 13 ਤਮਗ਼ੇ ਜਿੱਤੇ ਹਨ। ਸਾਨੂੰ ਉਮੀਦ ਹੈ ਕਿ ਟੋਕਿਓ 2020 ਦੀਆਂ ਗੇਮਾਂ ਵਿੱਚ ਤਮਗ਼ਿਆਂ ਦੀ ਗਿਣਤੀ ਦੋਗੁਣੀ ਹੋਵੇਗੀ। ਭਾਰਤੀ ਪੈਰਾ ਐਥਲੀਟਾਂ ਨੇ ਦੇਸ਼ ਨੂੰ ਅਪੀਲ ਕੀਤੀ ਹੈ ਕਿ ਇਸ ਵਾਰ ਦੀਆਂ ਪੈਰ ਓਲੰਪਿਕ ਗੇਮਾਂ ਵਿੱਚ ਖ਼ਾਸਯੋਗ ਵਿਕਲਾਂਗ ਔਰਤਾਂ ਅਤੇ ਕੁੜੀਆਂ ਖੇਡਾਂ ਵਿੱਚ ਭਾਗ ਜਰੂਰ ਲੈਣ।

ਇਹ ਵੀ ਪੜ੍ਹੋ : ਟੋਕਿਓ 'ਚ ਪੈਰਾਓਲੰਪਿਅਨਾਂ ਵਾਸਤੇ ਐੱਪ ਦੀ ਪੇਸ਼ਕਸ਼

ਦੀਪਾ ਨੇ ਕਿਹਾ ਕਿ ਜਦ ਮੈਨੂੰ ਕੋਈ ਭਾਰਤੀ ਪਹਿਲੀ ਪੈਰਾ-ਐਥਲੀਟ ਦੇ ਨਾਂਅ ਨਾਲ ਸੰਬੋਧਨ ਕਰਦਾ ਹੈ ਤਾਂ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ। ਆਜ਼ਾਦੀ ਦੇ ਪਿਛਲੇ 70 ਸਾਲਾਂ ਵਿੱਚ ਭਾਰਤ ਨੂੰ ਇੱਕ ਪੈਰਾਲੰਪਿਕ ਤਮਗ਼ਾ ਮਿਲਿਆ ਅਤੇ ਆਜ਼ਾਦੀ ਦੇ 73 ਸਾਲਾਂ ਬਾਅਦ ਪਹਿਲਾ ਪੈਰਾ-ਐਥਲੀਟ ਖਿਡਾਰੀ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਮੈਨੂੰ ਉਮੀਦ ਹੈ ਕਿ ਔਰਤਾਂ ਅਤੇ ਕੁੜੀਆਂ ਅੱਗੇ ਆਉਣਗੀਆਂ ਅਤੇ ਆਪਣੇ ਆਪ ਨੂੰ ਖੇਡਾਂ ਵਿੱਚ ਸ਼ਕਤੀਬੱਧ ਕਰਨਗੀਆਂ।

ਤੁਹਾਨੂੰ ਦੱਸ ਦਈਏ ਕਿ 48 ਸਾਲਾਂ ਪੈਰਾ-ਐਥਲੀਟ ਨੇ 2016 ਦੀਆਂ ਰੀਓ ਪੈਰਾਲੰਪਿਕ ਗੇਮਾਂ ਦੌਰਾਨ ਸ਼ਾਟ-ਪੁੱਟ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ।

Last Updated : Aug 26, 2019, 7:53 PM IST

ABOUT THE AUTHOR

...view details