ਨਵੀਂ ਦਿੱਲੀ: ਭਾਰਤ ਦੀ ਜੂਨੀਅਰ ਨਿਸ਼ਾਨੇਬਾਜ਼ੀ ਟੀਮ ਦੇ ਪਿਸਟਲ ਕੋਚ ਜਸਪਾਲ ਰਾਣਾ ਨੇ ਬ੍ਰਾਜ਼ੀਲ ਦੇ ਇੱਕ ਨਿਸ਼ਾਨੇਬਾਜ਼ੀ ਕਲੱਬ ਦੇ ਉਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ, ਜਿਸ ਵਿੱਚ ਕਲੱਬ ਨੇ ਬ੍ਰਾਜ਼ੀਲ ਆਉਣ ਅਤੇ ਆਪਣੇ 6 ਪ੍ਰੀਖਕਾਂ ਦੇ ਨਾਲ ਪ੍ਰੀਖਣ ਕਰਨ ਦਾ ਪ੍ਰਸਤਾਵ ਦਿੱਤਾ ਸੀ।
ਰਾਣਾ ਨੇ ਇਹ ਫ਼ੈਸਲਾ ਦੇਸ਼ ਵਿੱਚ ਵਧਦੇ ਕੋਰੋਨਾ ਵਾਇਰਸ ਦੇ ਮਾਮਲਿਆਂ ਅਤੇ ਭਾਰਤ ਤੋਂ ਬਾਹਰ ਜਾਣ ਉੱਤੇ ਲੱਗੀਆਂ ਯਾਤਰਾ ਦੀਆਂ ਰੋਕਾਂ ਦੇ ਕਾਰਨ ਲਿਆ ਹੈ। ਸਾਬਕਾ ਏਸ਼ੀਆਈ ਚੈਂਪੀਅਨ ਰਾਣਾ ਨੇ ਕਿਹਾ ਕਿ ਉਨ੍ਹਾਂ ਦੇ ਲਈ ਨਿਸ਼ਾਨੇਬਾਜ਼ਾਂ ਦੀ ਸਿਹਤ ਹਮੇਸ਼ਾ ਪਹਿਲ ਰਹੇਗੀ।
ਉਨ੍ਹਾਂ ਨੇ ਕਿਹਾ ਕਿ ਦੋ ਦਿਨ ਪਹਿਲਾਂ ਹੀ ਬ੍ਰਾਜ਼ੀਲ ਦੇ ਇੱਕ ਨਿੱਜੀ ਕਲੱਬ ਕਿਊਬਾ ਨਿਸ਼ਾਨੇਬਾਜ਼ੀ ਕਲੱਬ ਦੇ ਪ੍ਰਧਾਨ ਮਾਰਕਸ ਕੋਰੀਏ ਤੋਂ ਮੈਨੂੰ ਇੱਕ ਮੈਸੇਜ ਮਿਲਿਆ ਸੀ। ਉਨ੍ਹਾਂ ਨੇ ਇਸ ਮੈਸੇਜ ਵਿੱਚ ਕਿਹਾ ਕਿ ਉਹ ਪਿਸਟਲ ਟ੍ਰੇਨਿੰਗ ਸ਼ੁਰੂ ਕਰ ਰਹੇ ਹਨ ਅਤੇ ਉਹ ਚਾਹੁੰਦੇ ਹਨ ਕਿ ਮੈਂ ਆਪਣੇ 6 ਟ੍ਰੇਨਰਾਂ ਦੇ ਨਾਲ ਉਸ ਵਿੱਚ ਸ਼ਾਮਲ ਹੋਵਾਂ।
ਪਿਸਟਲ ਕੋਲ ਜਸਪਾਲ ਰਾਣਾ ਨੇ ਕਿਹਾ ਕਿ ਹਰ ਥਾਂ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਮੈਂ ਉਨ੍ਹਾਂ ਦੇ ਪ੍ਰਸਤਾਵ ਨੂੰ ਮਨ੍ਹਾ ਕਰ ਦਿੱਤਾ। ਮੈਂ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਕਿਹਾ ਕਿ ਇਸ ਸਮੇਂ ਸਾਡੇ ਨਿਸ਼ਾਨੇਬਾਜ਼ਾਂ ਨੂੰ ਭਾਰਤ ਤੋਂ ਬਾਹਰ ਯਾਤਰਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।