ਪੰਜਾਬ

punjab

ETV Bharat / sports

ਭਾਰਤੀ ਗ੍ਰੈਂਡਮਾਸਟਰ ਪੀ ਇਨਿਅਨ ਨੇ ਵਿਸ਼ਵ ਓਪਨ ਆਨਲਾਈਨ ਸ਼ਤਰੰਜ ਟੂਰਨਾਮੈਂਟ ਜਿੱਤਿਆ - ਤਾਮਿਲਨਾਡੂ ਦੇ ਖਿਡਾਰੀ ਼

ਭਾਰਤੀ ਗ੍ਰੈਂਡਮਾਸਟਰ ਪੀ ਇਨਿਅਨ ਨੇ ਹਾਲ ਹੀ ਵਿੱਚ ਵੱਕਾਰੀ ਸਲਾਨਾ ਵਿਸ਼ਵ ਓਪਨ ਆਨਲਾਈਨ ਸ਼ਤਰੰਜ ਟੂਰਨਾਮੈਂਟ ਦਾ ਖਿਤਾਬ ਜਿੱਤਿਆ।

indian gm iniyan wins world open online chess tournament
ਭਾਰਤੀ ਗ੍ਰੈਂਡਮਾਸਟਰ ਪੀ ਇਨਿਅਨ ਨੇ ਵਿਸ਼ਵ ਓਪਨ ਆਨਲਾਈਨ ਸ਼ਤਰੰਜ ਟੂਰਨਾਮੈਂਟ ਜਿੱਤੀਆਂ

By

Published : Sep 4, 2020, 12:15 PM IST

ਚੇਨਈ: ਤਾਮਿਲਨਾਡੂ ਦੇ ਇਨਿਅਨ ਨੇ ਸੰਭਾਵਤ 9 ਵਿੱਚੋਂ 7.5 ਅੰਕ ਹਾਸਿਲ ਕੀਤੇ। ਉਹ 6 ਜਿੱਤ ਅਤੇ ਤਿੰਨ ਡਰਾਅ ਦੇ ਨਾਲ ਸਿਖਰ 'ਤੇ ਰਹੇ। ਵੀਰਵਾਰ ਨੂੰ ਜਾਰੀ ਪ੍ਰੈਸ ਬਿਆਨ ਦੇ ਅਨੁਸਾਰ, ਇਨਿਅਨ ਨੇ ਆਪਣੇ ਤੋਂ ਉੱਚੇ ਦਰਜੇ ਵਾਲੇ ਗ੍ਰੈਂਡਮਾਸਟਰ ਨੂੰ ਹਰਾ ਕੇ ਇਹ ਖਿਤਾਬ ਹਾਸਿਲ ਕੀਤਾ। ਅਮਰੀਕਾ ਦੇ ਸਮੇਂ ਮੁਤਾਬਿਕ ਢਲਣ ਦੇ ਲਈ ਉਨ੍ਹਾਂ ਨੇ ਰਾਤ ਨੂੰ ਅਭਿਆਸ ਕੀਤਾ ਸੀ।

ਖਿਤਾਬ ਦੇ ਆਪਣੇ ਸਫ਼ਰ ਦੇ ਦੌਰਾਨ, ਇਨਿਅਨ ਨੇ ਜਾਰਜੀਆ ਦੇ ਗ੍ਰੈਂਡਮਾਸਟਰ ਬਦੂਰ ਜੋਬਾਵਾ, ਸੈਮ ਸੇਵੀਯਾਨ, ਅਮਰੀਕਾ ਦੇ ਸਰਗੇਈ ਏੇਰੇਨਬਰਗ ਅਤੇ ਯੂਕਰੇਨ ਦੇ ਨਿਜਿਕ ਇਲੀਆ ਵਰਗੇ ਗ੍ਰੈਂਡਮਾਸਟਰ ਨੂੰ ਹਰਾਇਆ।

ਭਾਰਤੀ ਗ੍ਰੈਂਡਮਾਸਟਰ ਪੀ ਇਨਿਅਨ

ਇਨਿਅਨ ਅਤੇ ਜੁਗੀਰੋ ਸਨਨ ਦੇ ਸਮਾਨ 7.5 ਅੰਕ ਰਹੇ, ਪਰ ਤਾਮਿਲਨਾਡੂ ਦੇ ਖਿਡਾਰੀ ਨੇ ਚੰਗੇ ਟਾਈਬ੍ਰੇਕ ਦੇ ਕਾਰਨ ਜਿੱਤ ਦਰਜ਼ ਕੀਤੀ। ਦਿਲਚਸਪ ਗੱਲ ਇਹ ਹੈ ਕਿ ਇਹ ਪ੍ਰੋਗਰਾਮ ਅਮਰੀਕਾ ਦੇ ਸਮੇਂ ਮੁਤਾਬਿਕ ਆਯੋਜਿਤ ਕੀਤਾ ਗਿਆ ਸੀ, ਜਿਸਦਾ ਅਰਥ ਸੀ ਕਿ ਇਆਨ ਰਾਤ 9:30 ਵਜੇ ਤੋਂ ਹਰ ਦਿਨ ਸਵੇਰੇ 6 ਵਜੇ ਤੱਕ ਖੇਡ ਰਿਹਾ ਸੀ। ਟੂਰਨਾਮੈਂਟ ਤੋਂ ਇਕ ਰਾਤ ਪਹਿਲਾਂ ਅਭਿਆਸ ਕਰਕੇ 17 ਸਾਲਾ ਭਾਰਤੀ ਨੇ ਇਸ ਪ੍ਰੋਗਰਾਮ ਦੇ ਲਈ ਵਿਸ਼ੇਸ਼ ਤੌਰ 'ਤੇ ਤਿਆਰੀ ਕੀਤੀ ਸੀ।

ਭਾਰਤੀ ਗ੍ਰੈਂਡਮਾਸਟਰ ਪੀ ਇਨਿਅਨ

ਉਨ੍ਹਾਂ ਕਿਹਾ ਕਿ ਤਿਆਰੀ ਨੇ ਟੂਰਨਾਮੈਂਟ ਦੇ ਆਪਣੇ ਸੱਭ ਤੋਂ ਵਧੀਆ ਖੇਡ ਦੇ ਰੂਪ ਵਿੱਚ ਬਹਾਦਰ ਜੋਬਵਾ 'ਤੇ ਜਿੱਤ ਹਾਸਿਲ ਕਰਨ ਵਿੱਚ ਸਹਾਇਤਾ ਕੀਤੀ।

ABOUT THE AUTHOR

...view details