ਨਵੀਂ ਦਿੱਲੀ :ਟੀਮ ਇੰਡੀਆ ਦੇ ਤੇਜ਼ ਗੇਦਬਾਜ਼ ਉਮੇਸ਼ ਯਾਦਵ ਦੇ ਪਿਤਾ ਤਿਲਕ ਯਾਦਵ ਦਾ ਬੀਤੇ ਬੁੱਧਵਾਰ ਨੂੰ ਦਿਹਾਂਤ ਹੋ ਗਿਆ ਸੀ। ਉਹ 74 ਸਾਲ ਦੇ ਸੀ। ਉਮੇਸ਼ ਯਾਦਵ ਦੇ ਪਿਤਾ ਪਿਛਲੇ ਕਈ ਮਹੀਨਿਆਂ ਤੋਂ ਬਿਮਾਰ ਸੀ ਅਤੇ ਨਾਗਪੁਰ ਦੇ ਇੱਕ ਪ੍ਰਾਇਵੇਟ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ਼ ਚਲ ਰਿਹਾ ਸੀ। ਤੁਹਾਨੂੰ ਦਸ ਦਈਏ ਕਿ ਬੇਟੇ ਉਮੇਸ਼ ਯਾਦਵ ਨੂੰ ਭਾਰਤੀ ਟੀਮ ਦਾ ਹਿੱਸਾ ਬਣਨ ਵਿੱਚ ਪਿਤਾ ਤਿਲਕ ਯਾਦਵ ਨੇ ਭੂਮਿਕਾ ਨਿਭਾਈ ਸੀ। ਕ੍ਰਿਕੇਟਰ ਮਹੁੰਮਦ ਸਿਰਾਜ ਨੇ ਦੁੱਖ ਦੀ ਇਸ ਘੜੀ ਵਿੱਚ ਉਮੇਸ਼ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਸੰਵੇਦਨਾਂ ਪ੍ਰਗਟ ਕੀਤੀ ਹੈ।
ਕੋਇਲੇ ਦੀ ਖਾਨ ਵਿੱਚ ਕੰਮ ਕਰ ਬਣਾਇਆ ਉਮੇਸ਼ ਨੂੰ ਕ੍ਰਿਕੇਟਰ: ਉਮੇਸ਼ ਯਾਦਵ ਦੇ ਪਿਤਾ ਦਾ ਜਨਮ ਉੱਤਰ ਪ੍ਰਦੇਸ਼ ਦੇ ਦੇਵਰਿਆ ਜ਼ਿਲ੍ਹੇਂ ਵਿੱਚ ਹੋਇਆ ਸੀ। ਤਿਲਕ ਯਾਦਵ ਆਪਣੇ ਸਮੇਂ ਵਿੱਚ ਜਾਣੇ-ਮਾਣੇ ਪਹਿਲਵਾਨ ਸੀ। ਕੋਇਲੇ ਦੀ ਖਾਨ ਵਿੱਚ ਨੌਕਰੀ ਕਰਨ ਲਈ ਉਹ ਨਾਗਪੁਰ ਵਿੱਚ ਸ਼ਿਫਟ ਹੋ ਗਏ ਸੀ। ਪਿਤਾ ਤਿਲਕ ਯਾਦਵ ਨੇ ਨੌਕਰੀ ਕਰਦੇ ਹੋਏ ਬੇਟੇ ਉਮੇਸ਼ ਯਾਦਵ ਦੇ ਭਾਰਤੀ ਕ੍ਰਿਕੇਟ ਟੀਮ ਦਾ ਹਿੱਸਾ ਬਣਨ ਦੇ ਸਪਨੇ ਨੂੰ ਪੂਰਾ ਕੀਤਾ। ਛੋਟੀ ਨੌਕਰੀ ਹੋਣ ਦੇ ਬਾਵਜੂਦ ਪਿਤਾ ਨੇ ਉਮੇਸ਼ ਦੇ ਵੱਡੇ ਸਪਨੇ ਨੂੰ ਪੂਰਾ ਕਰਨ ਵਿੱਚ ਕੋਈ ਕਸਰ ਨਹੀ ਛੱਡੀ ਅਤੇ ਬੇਟੇ ਨੂੰ ਇੰਟਰਨੈਸ਼ਨਲ ਕ੍ਰਿਕੇਟਰ ਬਣਾ ਦਿੱਤਾ।
ਉਮੇਸ਼ ਨੂੰ ਜ਼ਿਆਦਾ ਮੌਕੇ ਨਹੀਂ ਮਿਲ ਰਹੇ :ਉਮੇਸ਼ ਯਾਦਵ 35 ਸਾਲਾਂ ਤੋਂ ਟੈਸਟ ਟੀਮ ਦਾ ਨਿਯਮਿਤ ਹਿੱਸਾ ਹਨ ਪਰ ਹਾਲ ਹੀ ਦੇ ਸਮੇਂ ‘ਚ ਉਨ੍ਹਾਂ ਨੂੰ ਜ਼ਿਆਦਾ ਮੌਕੇ ਨਹੀਂ ਮਿਲੇ ਹਨ। ਉਮੇਸ਼ ਨੇ ਹੁਣ ਤੱਕ ਭਾਰਤ ਲਈ 54 ਟੈਸਟ, 75 ਵਨਡੇ ਅਤੇ ਨੌਂ ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਟੈਸਟ ਮੈਚਾਂ ‘ਚ ਉਮੇਸ਼ ਨੇ 30.20 ਦੀ ਔਸਤ ਨਾਲ 165 ਵਿਕਟਾਂ ਲਈਆਂ ਹਨ। ਇਸ ਦੌਰਾਨ ਉਸ ਦਾ ਸਰਵੋਤਮ ਪ੍ਰਦਰਸ਼ਨ 88 ਦੌੜਾਂ ਦੇ ਕੇ ਛੇ ਵਿਕਟਾਂ ਰਿਹਾ ਹੈ। ਇਸ ਤੋਂ ਇਲਾਵਾ ਉਮੇਸ਼ ਨੇ ਵਨਡੇ ‘ਚ 106 ਵਿਕਟਾਂ ਅਤੇ ਟੀ-20 ਇੰਟਰਨੈਸ਼ਨਲ ‘ਚ 12 ਵਿਕਟਾਂ ਹਾਸਲ ਕੀਤੀਆਂ ਹਨ। ਉਮੇਸ਼ ਨੇ ਭਾਰਤ ਲਈ ਆਪਣਾ ਆਖਰੀ ਮੈਚ ਪਿਛਲੇ ਸਾਲ ਦਸੰਬਰ ‘ਚ ਬੰਗਲਾਦੇਸ਼ ਖਿਲਾਫ ਖੇਡਿਆ ਸੀ।
ਸ਼ਾਨਦਾਰ ਰਿਹਾ ਟੈਸਟ ਕਰੀਅਰ:ਸਾਲ 2011 ਵਿੱਚ ਵੈਸਚਇੰਡੀਜ਼ ਖਿਲਾਫ ਆਪਣੇ ਟੈਸਟ ਕਰੀਅਰ ਦਾ ਆਗਾਜ਼ ਕਰਨ ਵਾਲੇ ਉਮੇਸ਼ ਯਾਦਵ ਦਾ ਟੈਸਟ ਕਰੀਅਰ ਸ਼ਾਨਦਾਰ ਰਿਹਾ ਹੈ। ਉਹ 54 ਟੈਸਟ ਮੈਂਚਾਂ ਵਿੱਚ 165 ਵਿਕੇਟ ਲਗਾ ਚੁੱਕੇ ਹਨ। ਦਸ ਦਈਏ ਕਿ ਉਮੇਸ਼ ਯਾਦਵ ਆਸਟ੍ਰੇਲੀਆ ਖਿਲਾਫ ਚਲ ਰਹੀ 4 ਮੈਂਚਾਂ ਦੀ ਟੈਸਟ ਸੀਰੀਜ਼ ਵਿੱਚ ਭਾਰਤੀ ਟੀਮ ਦਾ ਹਿੱਸਾ ਹੈ। ਪਰ ਸ਼ੁਰੂਆਤੀ ਦੋਂ ਮੈਚਾਂ ਵਿੱਚ ਉਮੇਸ਼ ਨੂੰ ਪਲੇਇੰਗ-11 ਵਿੱਚ ਸ਼ਾਮਿਲ ਨਹੀ ਕੀਤਾ ਗਿਆ ਸੀ। ਹੁਣ ਪਿਤਾ ਦੀ ਮੌਤ ਤੋਂ ਬਾਅਦ ਉਹ ਟੀਮ ਸਕਵਾਡ ਤੋਂ ਬਾਹਰ ਹੋ ਸਕਦੇ ਹਨ।
ਇਹ ਵੀ ਪੜ੍ਹੋ :-Cummins to miss third Test: ਤੀਜੇ ਟੈਸਟ ਮੈਚ 'ਚ ਸਟੀਵ ਸਮਿਥ ਕਰਨਗੇ ਆਸਟਰੇਲੀਆ ਦੀ ਕਪਤਾਨੀ